Skip to content

Skip to table of contents

30 ਦਸੰਬਰ 2024–5 ਜਨਵਰੀ 2025

ਜ਼ਬੂਰ 120-126

30 ਦਸੰਬਰ 2024–5 ਜਨਵਰੀ 2025

ਗੀਤ 144 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਆਪਣੇ ਦੇਸ਼ ਵਾਪਸ ਆਏ ਇਜ਼ਰਾਈਲੀ ਖ਼ੁਸ਼ੀ ਨਾਲ ਵਾਢੀ ਕਰ ਰਹੇ ਹਨ ਕਿਉਂਕਿ ਯਹੋਵਾਹ ਨੇ ਉਨ੍ਹਾਂ ਦੀ ਮਿਹਨਤ ʼਤੇ ਬਰਕਤ ਪਾਈ ਹੈ

1. ਉਨ੍ਹਾਂ ਨੇ ਹੰਝੂਆਂ ਨਾਲ ਬੀਜਿਆ, ਪਰ ਖ਼ੁਸ਼ੀ ਨਾਲ ਵੱਢਿਆ

(10 ਮਿੰਟ)

ਜਦੋਂ ਇਜ਼ਰਾਈਲੀਆਂ ਨੂੰ ਫਿਰ ਤੋਂ ਸ਼ੁੱਧ ਭਗਤੀ ਕਰਨ ਲਈ ਬਾਬਲ ਤੋਂ ਰਿਹਾ ਕੀਤਾ ਗਿਆ, ਤਾਂ ਉਹ ਬਹੁਤ ਖ਼ੁਸ਼ ਹੋਏ (ਜ਼ਬੂ 126:1-3)

ਯਹੂਦਿਯਾ ਵਾਪਸ ਆਏ ਇਜ਼ਰਾਈਲੀਆਂ ਨੂੰ ਸਖ਼ਤ ਮਿਹਨਤ ਕਰਨੀ ਪਈ। ਇਸ ਲਈ ਸ਼ਾਇਦ ਉਨ੍ਹਾਂ ਨੇ ਹੰਝੂ ਵਹਾਏ ਹੋਣੇ (ਜ਼ਬੂ 126:5; w04 6/1 16 ਪੈਰਾ 10)

ਇਜ਼ਰਾਈਲੀਆਂ ਨੇ ਹਾਰ ਨਹੀਂ ਮੰਨੀ ਜਿਸ ਕਰਕੇ ਉਨ੍ਹਾਂ ਨੂੰ ਬਰਕਤਾਂ ਮਿਲੀਆਂ (ਜ਼ਬੂ 126:6; w21.11 24 ਪੈਰਾ 17; w01 7/15 18-19 ਪੈਰੇ 13-14; ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਦੇਖੋ)

ਸੋਚ-ਵਿਚਾਰ ਕਰਨ ਲਈ: ਆਰਮਾਗੇਡਨ ਤੋਂ ਬਚ ਕੇ ਨਵੀਂ ਦੁਨੀਆਂ ਵਿਚ ਜਾਣ ਤੋਂ ਬਾਅਦ ਜਦੋਂ ਅਸੀਂ ਸਭ ਕੁਝ ਨਵੇਂ ਸਿਰਿਓਂ ਬਣਾਵਾਂਗੇ, ਤਾਂ ਸਾਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਵੇਗਾ? ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 124:2-5​—ਕੀ ਅਸੀਂ ਇਹ ਉਮੀਦ ਰੱਖ ਸਕਦੇ ਹਾਂ ਕਿ ਇਜ਼ਰਾਈਲੀਆਂ ਵਾਂਗ ਯਹੋਵਾਹ ਸਾਡੀ ਵੀ ਜਾਨ ਬਚਾਵੇਗਾ? (cl 73 ਪੈਰਾ 15)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। (lmd ਪਾਠ 3 ਨੁਕਤਾ 5)

5. ਦੁਬਾਰਾ ਮਿਲਣਾ

(4 ਮਿੰਟ) ਘਰ-ਘਰ ਪ੍ਰਚਾਰ। ਪਿਛਲੀ ਵਾਰ ਵਿਅਕਤੀ ਨੇ ਜ਼ਾਹਰ ਕੀਤਾ ਸੀ ਕਿ ਉਸ ਨੂੰ ਬਾਈਬਲ ਦੀਆਂ ਗੱਲਾਂ ʼਤੇ ਸ਼ੱਕ ਹੈ। (lmd ਪਾਠ 9 ਨੁਕਤਾ 5)

6. ਚੇਲੇ ਬਣਾਉਣੇ

ਸਾਡੀ ਮਸੀਹੀ ਜ਼ਿੰਦਗੀ

ਗੀਤ 155

7. ਪਰਮੇਸ਼ੁਰ ਦੇ ਵਾਅਦਿਆਂ ਤੋਂ ਖ਼ੁਸ਼ੀ ਪਾਓ

(15 ਮਿੰਟ) ਚਰਚਾ।

ਯਹੋਵਾਹ ਨੇ ਬਾਬਲ ਦੀ ਗ਼ੁਲਾਮੀ ਵਿਚ ਰਹਿਣ ਵਾਲੇ ਇਜ਼ਰਾਈਲੀਆਂ ਨਾਲ ਜਿੰਨੇ ਵੀ ਵਾਅਦੇ ਕੀਤੇ ਸਨ, ਉਹ ਸਾਰੇ ਪੂਰੇ ਹੋਏ। ਉਸ ਨੇ ਉਨ੍ਹਾਂ ਨੂੰ ਗ਼ੁਲਾਮੀ ਤੋਂ ਛੁਡਾਇਆ ਅਤੇ ਉਨ੍ਹਾਂ ਦੇ ਸਾਰੇ ਪਾਪ ਮਾਫ਼ ਕਰ ਦਿੱਤੇ। (ਯਸਾ 33:24) ਜਦੋਂ ਇਜ਼ਰਾਈਲੀ ਗ਼ੁਲਾਮੀ ਵਿਚ ਸਨ, ਤਾਂ ਉਸ ਸਮੇਂ ਦੌਰਾਨ ਉਨ੍ਹਾਂ ਦੇ ਦੇਸ਼ ਵਿਚ ਸ਼ੇਰ ਅਤੇ ਹੋਰ ਜੰਗਲੀ ਜਾਨਵਰ ਵਧ ਗਏ ਸਨ। ਇਸ ਲਈ ਜਦੋਂ ਇਜ਼ਰਾਈਲੀ ਵਾਪਸ ਆਏ, ਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਾਲਤੂ ਜਾਨਵਰਾਂ ਨੂੰ ਹਿਫਾਜ਼ਤ ਦੀ ਲੋੜ ਸੀ। (ਯਸਾ 65:25) ਪਰਮੇਸ਼ੁਰ ਦੇ ਵਾਅਦੇ ਅਨੁਸਾਰ ਇਜ਼ਰਾਈਲੀਆਂ ਨੂੰ ਆਪਣੇ-ਆਪਣੇ ਘਰ ਵੱਸਣ ਅਤੇ ਆਪਣੇ ਅੰਗੂਰਾਂ ਦੇ ਬਾਗ਼ ਦੇ ਫਲ ਖਾਣ ਦਾ ਸੁੱਖ ਮਿਲਿਆ। (ਯਸਾ 65:21) ਇਹੀ ਨਹੀਂ, ਪਰਮੇਸ਼ੁਰ ਨੇ ਉਨ੍ਹਾਂ ਦੀ ਮਿਹਨਤ ʼਤੇ ਬਰਕਤ ਪਾਈ ਅਤੇ ਉਹ ਲੰਬੀ ਉਮਰ ਭੋਗ ਸਕੇ।​—ਯਸਾ 65:22, 23.

Waterfall: Maridav/stock.adobe.com; mountains: AndreyArmyagov/stock.adobe.com

ਸ਼ਾਂਤੀ ਲਿਆਉਣ ਦੇ ਪਰਮੇਸ਼ੁਰ ਦੇ ਵਾਅਦਿਆਂ ਤੋਂ ਖ਼ੁਸ਼ੀ ਪਾਓ​—ਕੁਝ ਹਿੱਸਾ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:

  • ਇਹ ਭਵਿੱਖਬਾਣੀਆਂ ਅੱਜ ਕਿਵੇਂ ਪੂਰੀਆਂ ਹੋ ਰਹੀਆਂ ਹਨ?

  • ਨਵੀਂ ਦੁਨੀਆਂ ਵਿਚ ਇਹ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋਣਗੀਆਂ?

  • ਤੁਸੀਂ ਕਿਹੜੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਦੇਖਣੀਆਂ ਚਾਹੁੰਦੇ ਹੋ?

8. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 84 ਅਤੇ ਪ੍ਰਾਰਥਨਾ