4-10 ਨਵੰਬਰ
ਜ਼ਬੂਰ 105
ਗੀਤ 3 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. “ਉਹ ਆਪਣਾ ਇਕਰਾਰ ਸਦਾ ਯਾਦ ਰੱਖਦਾ ਹੈ”
(10 ਮਿੰਟ)
ਯਹੋਵਾਹ ਨੇ ਅਬਰਾਹਾਮ ਨਾਲ ਇਕ ਵਾਅਦਾ ਕੀਤਾ। ਉਸ ਨੇ ਇਹੀ ਵਾਅਦਾ ਇਸਹਾਕ ਅਤੇ ਯਾਕੂਬ ਸਾਮ੍ਹਣੇ ਵੀ ਦੁਹਰਾਇਆ (ਉਤ 15:18; 26:3; 28:13; ਜ਼ਬੂ 105:8-11)
ਇਸ ਵਾਅਦੇ ਦਾ ਪੂਰਾ ਹੋਣਾ ਨਾਮੁਮਕਿਨ ਜਿਹਾ ਲੱਗਦਾ ਹੋਣਾ (ਜ਼ਬੂ 105:12, 13; w23.04 28 ਪੈਰੇ 11-12)
ਯਹੋਵਾਹ ਅਬਰਾਹਾਮ ਨਾਲ ਕੀਤਾ ਇਕਰਾਰ ਕਦੇ ਨਹੀਂ ਭੁੱਲਿਆ (ਜ਼ਬੂ 105:42-44; it-2 1201 ਪੈਰਾ 2)
ਖ਼ੁਦ ਨੂੰ ਪੁੱਛੋ, ‘ਇਹ ਗੱਲ ਜਾਣ ਕੇ ਮੇਰੇ ʼਤੇ ਕੀ ਅਸਰ ਪੈਂਦਾ ਹੈ ਕਿ ਮੈਂ ਯਹੋਵਾਹ ʼਤੇ ਪੂਰਾ ਭਰੋਸਾ ਰੱਖ ਸਕਦਾ ਹਾਂ?’
2. ਹੀਰੇ-ਮੋਤੀ
(10 ਮਿੰਟ)
-
ਜ਼ਬੂ 105:17-19—‘ਯਹੋਵਾਹ ਦੇ ਸ਼ਬਦਾਂ’ ਨੇ ਯੂਸੁਫ਼ ਨੂੰ ਕਿਵੇਂ ਸ਼ੁੱਧ ਕੀਤਾ? (w86 11/1 19 ਪੈਰਾ 15)
-
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 105:24-45 (th ਪਾਠ 5)
4. ਗੱਲਬਾਤ ਸ਼ੁਰੂ ਕਰਨੀ
(1 ਮਿੰਟ) ਘਰ-ਘਰ ਪ੍ਰਚਾਰ। ਘਰ-ਮਾਲਕ ਬਿਜ਼ੀ ਹੈ। (lmd ਪਾਠ 2 ਨੁਕਤਾ 5)
5. ਗੱਲਬਾਤ ਸ਼ੁਰੂ ਕਰਨੀ
(2 ਮਿੰਟ) ਘਰ-ਘਰ ਪ੍ਰਚਾਰ। ਜਦੋਂ ਘਰ-ਮਾਲਕ ਬਹਿਸ ਕਰਨ ਲੱਗੇ, ਤਾਂ ਪਿਆਰ ਨਾਲ ਗੱਲ ਖ਼ਤਮ ਕਰ ਦਿਓ। (lmd ਪਾਠ 4 ਨੁਕਤਾ 5)
6. ਦੁਬਾਰਾ ਮਿਲਣਾ
(4 ਮਿੰਟ) ਘਰ-ਘਰ ਪ੍ਰਚਾਰ। ਪਿਛਲੀ ਵਾਰ ਘਰ-ਮਾਲਕ ਨੇ ਜਿਸ ਵਿਸ਼ੇ ਵਿਚ ਦਿਲਚਸਪੀ ਦਿਖਾਈ ਸੀ, ਉਸੇ ਵਿਸ਼ੇ ʼਤੇ ਉਸ ਨੂੰ ਕੋਈ ਰਸਾਲਾ ਦਿਓ। (lmd ਪਾਠ 8 ਨੁਕਤਾ 3)
7. ਦੁਬਾਰਾ ਮਿਲਣਾ
(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਵਿਅਕਤੀ ਨੂੰ JW Library ਐਪ ਬਾਰੇ ਦੱਸੋ ਅਤੇ ਇਸ ਨੂੰ ਡਾਊਨਲੋਡ ਕਰਨ ਵਿਚ ਉਸ ਦੀ ਮਦਦ ਕਰੋ। (lmd ਪਾਠ 9 ਨੁਕਤਾ 5)
ਗੀਤ 84
8. ਤੁਹਾਡੇ ਪਿਆਰ ਦਾ ਸਬੂਤ
(15 ਮਿੰਟ) ਚਰਚਾ।
ਜਦੋਂ ਅਸੀਂ ਆਪਣਾ ਸਮਾਂ, ਤਾਕਤ ਅਤੇ ਪੈਸਾ ਰਾਜ ਦੇ ਕੰਮਾਂ ਵਿਚ ਲਾਉਂਦੇ ਹਾਂ, ਤਾਂ ਅਸੀਂ ਯਹੋਵਾਹ ਦੇ ਠਹਿਰਾਏ ਰਾਜੇ ਯਿਸੂ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਾਂ। ਇਹ ਦੇਖ ਕੇ ਯਹੋਵਾਹ ਸਾਨੂੰ ਹੋਰ ਵੀ ਪਿਆਰ ਕਰਦਾ ਹੈ। ਇੰਨਾ ਹੀ ਨਹੀਂ, ਸਾਡੇ ਦਾਨ ਨਾਲ ਭੈਣਾਂ-ਭਰਾਵਾਂ ਨੂੰ ਵੀ ਫ਼ਾਇਦਾ ਹੁੰਦਾ ਹੈ। (ਯੂਹੰ 14:23) jw.org/pa ʼਤੇ “ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?” ਭਾਗ ਵਿਚ ਜੋ ਲੇਖ ਦਿੱਤੇ ਗਏ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਦਾਨ ਨਾਲ ਪੂਰੀ ਦੁਨੀਆਂ ਵਿਚ ਰਹਿੰਦੇ ਭੈਣਾਂ-ਭਰਾਵਾਂ ਨੂੰ ਕਿੰਨਾ ਫ਼ਾਇਦਾ ਹੋ ਰਿਹਾ ਹੈ।
ਤੁਹਾਡਾ ਦਾਨ ਬਹੁਤ ਅਨਮੋਲ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:
-
ਦਾਨ ਦੇ ਪੈਸਿਆਂ ਦੀ ਵਰਤੋਂ ਕਾਨੂੰਨੀ ਲੜਾਈ ਲੜਨ ਲਈ ਕਿਵੇਂ ਕੀਤੀ ਗਈ ਤਾਂਕਿ ਭੈਣਾਂ-ਭਰਾਵਾਂ ਨੂੰ ਭਗਤੀ ਕਰਨ ਦੀ ਆਜ਼ਾਦੀ ਮਿਲ ਸਕੇ?
-
ਜਦੋਂ ਭਰਾ ਕਿੰਗਡਮ ਹਾਲ ਦੀ ਉਸਾਰੀ ਲਈ ਦਾਨ ਕੀਤੇ ਗਏ ਪੈਸਿਆਂ ਦੀ ਵਰਤੋਂ ਕਰਦੇ ਹਨ, ਤਾਂ 2 ਕੁਰਿੰਥੀਆਂ 8:14 ਵਿਚ ਦਿੱਤਾ ਅਸੂਲ ਉਨ੍ਹਾਂ ਦੀ ਕਿਵੇਂ ਮਦਦ ਕਰਦਾ ਹੈ?
-
ਦਾਨ ਕੀਤੇ ਪੈਸੇ ਬਾਈਬਲ ਦਾ ਕਈ ਭਾਸ਼ਾਵਾਂ ਵਿਚ ਅਨੁਵਾਦ ਕਰਨ ਲਈ ਵਰਤੇ ਗਏ। ਇਸ ਦੇ ਕਿਹੜੇ ਫ਼ਾਇਦੇ ਹੋਏ ਹਨ?
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 7 ਪੈਰੇ 9-13, ਸਫ਼ਾ 56 ʼਤੇ ਡੱਬੀ