ਪ੍ਰਚਾਰ ਵਿਚ ਕੀ ਕਹੀਏ
ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ? (T-37)
ਸਵਾਲ: ਅਸੀਂ ਲੋਕਾਂ ਨੂੰ ਇਕ ਵੈੱਬਸਾਈਟ ਬਾਰੇ ਦੱਸ ਰਹੇ ਹਾਂ ਜਿਸ ’ਤੇ ਵਧੀਆ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਂ ਚੰਗੀ ਜ਼ਿੰਦਗੀ ਕਿੱਦਾਂ ਜੀ ਸਕਦੇ ਹਾਂ।
ਹਵਾਲਾ: ਜ਼ਬੂ 32:8
ਪੇਸ਼ ਕਰੋ: ਪਰਚੇ ’ਤੇ ਦਿੱਤੀਆਂ ਤਸਵੀਰਾਂ ਨੂੰ ਵਰਤਦੇ ਹੋਏ ਵੈੱਬਸਾਈਟ ਉੱਤੇ ਉਪਲਬਧ ਵੀਡੀਓ ਅਤੇ ਪ੍ਰਕਾਸ਼ਨਾਂ ਬਾਰੇ ਸਮਝਾਓ।
ਸੱਚਾਈ ਸਿਖਾਓ
ਸਵਾਲ: ਕੀ ਤੁਸੀਂ ਸਹਿਮਤ ਹੋ ਕਿ ਬਾਈਬਲ ਦੀ ਇਸ ਭਵਿੱਖਬਾਣੀ ਵਿਚ ਜੋ ਦੱਸਿਆ ਹੈ, ਉਹ ਅੱਜ ਅਸੀਂ ਆਪਣੀ ਅੱਖੀਂ ਹੁੰਦਾ ਦੇਖਦੇ ਹਾਂ?
ਹਵਾਲਾ: 2 ਤਿਮੋ 3:1-5
ਸੱਚਾਈ: ਆਖ਼ਰੀ ਦਿਨਾਂ ਬਾਰੇ ਬਾਈਬਲ ਦੀ ਭਵਿੱਖਬਾਣੀ ਹੁਣ ਪੂਰੀ ਹੋ ਰਹੀ ਹੈ, ਇਸ ਲਈ ਅਸੀਂ ਯਕੀਨ ਕਰ ਸਕਦੇ ਹਾਂ ਕਿ ਸੁਨਹਿਰੇ ਭਵਿੱਖ ਬਾਰੇ ਜੋ ਕੁਝ ਦੱਸਿਆ ਗਿਆ ਹੈ, ਉਹ ਵੀ ਜ਼ਰੂਰ ਪੂਰਾ ਹੋਵੇਗਾ।
ਬਾਈਬਲ ਕਿਉਂ ਪੜ੍ਹੀਏ? (ਵੀਡੀਓ)
ਸ਼ੁਰੂ ਵਿਚ: ਅਸੀਂ ਲੋਕਾਂ ਨੂੰ ਛੋਟਾ ਜਿਹਾ ਵੀਡੀਓ ਦਿਖਾ ਰਹੇ ਹਾਂ ਜਿਸ ਵਿਚ ਦੱਸਿਆ ਹੈ ਕਿ ਅਸੀਂ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਲੱਭ ਸਕਦੇ ਹਾਂ। [ਵੀਡੀਓ ਚਲਾਓ।]
ਪੇਸ਼ ਕਰੋ: ਇਹ ਬਰੋਸ਼ਰ ਦੱਸਦਾ ਹੈ ਕਿ ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਇਸ ਦੁਨੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਿਵੇਂ ਕਰੇਗਾ। [ਖ਼ੁਸ਼ ਖ਼ਬਰੀ ਬਰੋਸ਼ਰ ਪੇਸ਼ ਕਰੋ।]
ਖ਼ੁਦ ਪੇਸ਼ਕਾਰੀ ਤਿਆਰ ਕਰੋ
ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ