Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਪਵਿੱਤਰ ਬਾਈਬਲ ਕੀ ਸਿਖਾ ਸਕਦੀ ਹੈ?—ਇਸ ਨੂੰ ਕਿਵੇਂ ਵਰਤੀਏ

ਪਵਿੱਤਰ ਬਾਈਬਲ ਕੀ ਸਿਖਾ ਸਕਦੀ ਹੈ?—ਇਸ ਨੂੰ ਕਿਵੇਂ ਵਰਤੀਏ

ਪਵਿੱਤਰ ਬਾਈਬਲ ਕੀ ਸਿਖਾ ਸਕਦੀ ਹੈ?* ਅਤੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬਾਂ ਇੱਕੋ ਜਿਹੀਆਂ ਹਨ। ਇਨ੍ਹਾਂ ਦੋਵਾਂ ਕਿਤਾਬਾਂ ਵਿਚ ਇੱਕੋ ਜਿਹੀਆਂ ਸੱਚਾਈਆਂ ਇੱਕੋ ਤਰਤੀਬ ਵਿਚ ਦੱਸੀਆਂ ਹਨ। ਪਰ ਬਾਈਬਲ ਕੀ ਸਿਖਾ ਸਕਦੀ ਹੈ? ਕਿਤਾਬ ਵਿਚ ਸੌਖੇ ਸ਼ਬਦ ਵਰਤ ਕੇ ਗੱਲਾਂ ਸਮਝਾਈਆਂ ਗਈਆਂ ਹਨ। ਇਹ ਕਿਤਾਬ ਉਨ੍ਹਾਂ ਲਈ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੂੰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਸਮਝਣੀ ਔਖੀ ਲੱਗਦੀ ਹੈ। ਬਾਈਬਲ ਕੀ ਸਿਖਾ ਸਕਦੀ ਹੈ? ਦੇ ਅਖ਼ੀਰ ਵਿਚ “ਵਧੇਰੇ ਜਾਣਕਾਰੀ” (Appendix) ਨਹੀਂ ਦਿੱਤੀ ਗਈ, ਸਗੋਂ “ਹੋਰ ਜਾਣਕਾਰੀ” (Endnotes) ਹੈ ਜਿਸ ਵਿਚ ਅਧਿਆਇ ਦੇ ਕੁਝ ਸ਼ਬਦਾਂ ਅਤੇ ਵਿਚਾਰਾਂ ਦਾ ਮਤਲਬ ਸਮਝਾਇਆ ਗਿਆ ਹੈ। ਅਧਿਆਵਾਂ ਦੇ ਸ਼ੁਰੂ ਵਿਚ ਸਵਾਲ ਅਤੇ ਅਖ਼ੀਰ ਵਿਚ ਡੱਬੀ ਨਹੀਂ ਹੈ। ਇਨ੍ਹਾਂ ਵਿਚ ਉਨ੍ਹਾਂ ਬਾਈਬਲ ਸੱਚਾਈਆਂ ਦਾ ਸਾਰ ਦਿੱਤਾ ਗਿਆ ਹੈ ਜਿਨ੍ਹਾਂ ਬਾਰੇ ਪੂਰੇ ਅਧਿਆਇ ਵਿਚ ਸਮਝਾਇਆ ਗਿਆ ਸੀ। ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਾਂਗ ਇਸ ਕਿਤਾਬ ਨੂੰ ਵੀ ਕਿਸੇ ਵੀ ਸਮੇਂ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ ਭਾਵੇਂ ਕਿ ਇਹ ਉਸ ਮਹੀਨੇ ਦੀ ਪੇਸ਼ਕਸ਼ ਨਾ ਵੀ ਹੋਵੇ। ਬਾਈਬਲ ਸਟੱਡੀ ਕਰਾਉਂਦੇ ਵੇਲੇ ਅਸੀਂ ਇਸ ਕਿਤਾਬ ਦੀਆਂ ਖ਼ਾਸੀਅਤਾਂ ਦਾ ਇਸਤੇਮਾਲ ਕਿਵੇਂ ਕਰ ਸਕਦੇ ਹਾਂ?

ਸਾਰ: ਅਸੀਂ ਅਕਸਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਪੈਰਾ ਪੜ੍ਹ ਕੇ ਸਵਾਲ ਪੁੱਛਦੇ ਹਾਂ ਤੇ ਜ਼ਿਆਦਾਤਰ ਲੋਕਾਂ ਨੂੰ ਸਾਡਾ ਅਧਿਐਨ ਕਰਾਉਣ ਦਾ ਇਹ ਤਰੀਕਾ ਵਧੀਆ ਲੱਗਦਾ ਹੈ। ਪਰ ਮੰਨ ਲਓ ਕਿ ਵਿਦਿਆਰਥੀ ਨੂੰ ਉਹ ਭਾਸ਼ਾ ਚੰਗੀ ਤਰ੍ਹਾਂ ਸਮਝ ਜਾਂ ਪੜ੍ਹਨੀ ਨਹੀਂ ਆਉਂਦੀ ਜਿਸ ਵਿਚ ਅਧਿਐਨ ਕਰਾਇਆ ਜਾ ਰਿਹਾ ਹੈ। ਉਸ ਸਮੇਂ ਤੁਸੀਂ ਬਾਈਬਲ ਕੀ ਸਿਖਾ ਸਕਦੀ ਹੈ? ਕਿਤਾਬ ਵਰਤ ਸਕਦੇ ਹੋ। ਅਧਿਆਇ ਦੇ ਸਾਰ ਨੂੰ ਤੁਸੀਂ ਅਧਿਐਨ ਕਰਨ ਲਈ ਵਰਤ ਸਕਦੇ ਹੋ ਤੇ ਵਿਦਿਆਰਥੀ ਨੂੰ ਕਹਿ ਸਕਦੇ ਹੋ ਕਿ ਉਹ ਬਾਕੀ ਸਾਰੀ ਜਾਣਕਾਰੀ ਆਪ ਹੀ ਪੜ੍ਹ ਸਕਦਾ ਹੈ। ਅਧਿਐਨ ਕਰਾਉਂਦੇ ਵੇਲੇ ਬਾਈਬਲ ਦੀ ਇਕ ਸੱਚਾਈ ਨੂੰ 15 ਮਿੰਟਾਂ ਵਿਚ ਸਿਖਾਇਆ ਜਾ ਸਕਦਾ ਹੈ। ਸਾਰ ਵਿਚ ਅਧਿਆਇ ਦੀਆਂ ਸਾਰੀਆਂ ਗੱਲਾਂ ਨਹੀਂ ਹੁੰਦੀਆਂ, ਇਸ ਲਈ ਅਧਿਐਨ ਕਰਾਉਣ ਵਾਲੇ ਨੂੰ ਵਿਦਿਆਰਥੀ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਚੰਗੀ ਤਰ੍ਹਾਂ ਤਿਆਰੀ ਕਰਨੀ ਚਾਹੀਦੀ ਹੈ। ਜੇ ਉਹ ਅਧਿਆਇ ਵਿੱਚੋਂ ਅਧਿਐਨ ਕਰਾਉਂਦਾ ਹੈ, ਤਾਂ ਉਹ ਸਾਰ ਨੂੰ ਰਿਵਿਊ ਕਰਨ ਲਈ ਵਰਤ ਸਕਦਾ ਹੈ।

ਹੋਰ ਜਾਣਕਾਰੀ: ਇਸ ਵਿਚ ਸ਼ਬਦ ਅਤੇ ਵਿਚਾਰ ਉਸੇ ਤਰਤੀਬ ਵਿਚ ਹਨ ਜਿਸ ਤਰਤੀਬ ਵਿਚ ਉਹ ਅਧਿਆਇ ਵਿਚ ਆਉਂਦੇ ਹਨ। ਅਧਿਐਨ ਕਰਾਉਣ ਵਾਲਾ ਦੇਖ ਸਕਦਾ ਹੈ ਕਿ ਅਧਿਐਨ ਦੌਰਾਨ ਬਾਈਬਲ ਕੀ ਸਿਖਾ ਸਕਦੀ ਹੈ? ਕਿਤਾਬ ਦੇ ਅਖ਼ੀਰ ਵਿਚ ਦਿੱਤੀ ਹੋਰ ਜਾਣਕਾਰੀ ਦੀ ਚਰਚਾ ਕਰਨ ਦੀ ਲੋੜ ਹੈ ਜਾਂ ਨਹੀਂ।