ਸਾਡੀ ਮਸੀਹੀ ਜ਼ਿੰਦਗੀ
“ਉਹ ਦਾ ਪਤੀ ਫ਼ਾਟਕ ਵਿੱਚ ਮੰਨਿਆ ਦੰਨਿਆ ਹੈ”
ਪਤਵੰਤੀ ਇਸਤਰੀ ਦਾ ਉਸ ਦੇ ਪਤੀ ’ਤੇ ਚੰਗਾ ਅਸਰ ਪੈਂਦਾ ਹੈ। ਰਾਜਾ ਲਮੂਏਲ ਦੇ ਜ਼ਮਾਨੇ ਵਿਚ ਪਤਵੰਤੀ ਤੀਵੀਂ ਦਾ ਪਤੀ “ਫ਼ਾਟਕ ਵਿੱਚ ਮੰਨਿਆ ਦੰਨਿਆ” ਹੁੰਦਾ ਸੀ। (ਕਹਾ 31:23) ਅੱਜ ਆਦਰਯੋਗ ਆਦਮੀ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਵਜੋਂ ਸੇਵਾ ਕਰਦੇ ਹਨ। ਜੇ ਉਹ ਵਿਆਹੇ ਹਨ, ਤਾਂ ਇਹ ਸੇਵਾ ਕਰਨ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੀਆਂ ਪਤਨੀਆਂ ਦਾ ਚਾਲ-ਚਲਣ ਚੰਗਾ ਹੋਵੇ ਅਤੇ ਉਹ ਉਨ੍ਹਾਂ ਦਾ ਸਾਥ ਦੇਣ। (1 ਤਿਮੋ 3:4, 11) ਇੱਦਾਂ ਦੀਆਂ ਪਤਨੀਆਂ ਦੀ ਨਾ ਸਿਰਫ਼ ਉਨ੍ਹਾਂ ਦੇ ਪਤੀ, ਸਗੋਂ ਮੰਡਲੀ ਦੇ ਭੈਣ-ਭਰਾ ਵੀ ਕਦਰ ਕਰਦੇ ਹਨ।
ਸੇਵਾ ਕਰਨ ਵਿਚ ਆਪਣੇ ਪਤੀ ਦੀ ਮਦਦ ਕਰਨ ਲਈ ਪਤਵੰਤੀ ਪਤਨੀ . . .
-
ਉਸ ਦਾ ਚੰਗੇ ਬਚਨਾਂ ਨਾਲ ਹੌਸਲਾ ਵਧਾਉਂਦੀ ਹੈ।
—ਕਹਾ 31:26 -
ਖ਼ੁਸ਼ੀ-ਖ਼ੁਸ਼ੀ ਮੰਡਲੀ ਦੇ ਕੰਮਾਂ ਵਿਚ ਉਸ ਨੂੰ ਹਿੱਸਾ ਲੈਣ ਦਿੰਦੀ ਹੈ।
—1 ਥੱਸ 2:7, 8 -
ਸਾਦੀ ਜ਼ਿੰਦਗੀ ਜੀਉਂਦੀ ਹੈ।
—1 ਤਿਮੋ 6:8 -
ਉਸ ਨੂੰ ਮੰਡਲੀ ਦੇ ਗੁਪਤ ਮਾਮਲਿਆਂ ਬਾਰੇ ਨਹੀਂ ਪੁੱਛਦੀ।
—1 ਤਿਮੋ 2:11, 12; 1 ਪਤ 4:15