ਬਾਈਬਲ ਪਤਵੰਤੀ ਇਸਤਰੀ ਦਾ ਬਿਆਨ ਕਰਦੀ ਹੈ
ਕਹਾਉਤਾਂ ਦੀ ਕਿਤਾਬ ਦੇ 31ਵੇਂ ਅਧਿਆਇ ਵਿਚ ਰਾਜਾ ਲਮੂਏਲ ਨੂੰ ਉਸ ਦੀ ਮਾਂ ਨੇ ਸਖ਼ਤ ਤਾੜਨਾ ਦਿੱਤੀ। ਉਸ ਦੀ ਚੰਗੀ ਸਲਾਹ ਤੋਂ ਰਾਜੇ ਨੂੰ ਪਤਾ ਲੱਗਾ ਕਿ ਚੰਗੀ ਪਤਨੀ ਵਿਚ ਕਿਹੜੇ ਗੁਣ ਦੇਖਣ ਦੀ ਲੋੜ ਹੈ।
ਪਤਵੰਤੀ ਇਸਤਰੀ ਭਰੋਸੇ ਦੇ ਲਾਇਕ ਹੁੰਦੀ ਹੈ
-
ਪਰਿਵਾਰ ਦੇ ਫ਼ੈਸਲਿਆਂ ਸੰਬੰਧੀ ਵਧੀਆ ਸੁਝਾਅ ਦਿੰਦੀ ਹੈ, ਪਰ ਅਧੀਨ ਰਹਿੰਦੀ ਹੈ
-
ਉਸ ਦੇ ਪਤੀ ਨੂੰ ਭਰੋਸਾ ਹੁੰਦਾ ਹੈ ਕਿ ਉਹ ਚੰਗੇ ਫ਼ੈਸਲੇ ਕਰਦੀ ਹੈ, ਇਸ ਲਈ ਉਹ ਉਸ ’ਤੇ ਜ਼ੋਰ ਨਹੀਂ ਪਾਉਂਦਾ ਕਿ ਉਹ ਹਰ ਮਾਮਲੇ ਵਿਚ ਉਸ ਦੀ ਇਜਾਜ਼ਤ ਮੰਗੇ
ਪਤਵੰਤੀ ਇਸਤਰੀ ਮਿਹਨਤੀ ਹੁੰਦੀ ਹੈ
-
ਉਹ ਘੱਟ ਖ਼ਰਚੇ ਵਿਚ ਗੁਜ਼ਾਰਾ ਕਰਨਾ ਸਿੱਖਦੀ ਹੈ ਤਾਂਕਿ ਉਸ ਦੇ ਪਰਿਵਾਰ ਦੇ ਮੈਂਬਰ ਸਾਫ਼-ਸੁਥਰੇ ਕੱਪੜੇ ਪਾਉਣ ਤੇ ਸੋਹਣੇ ਲੱਗਣ ਅਤੇ ਉਨ੍ਹਾਂ ਕੋਲ ਚੰਗਾ ਖਾਣ ਨੂੰ ਹੋਵੇ
-
ਉਹ ਸਖ਼ਤ ਮਿਹਨਤ ਕਰਦੀ ਹੈ ਤੇ ਦਿਨ-ਰਾਤ ਆਪਣੇ ਪਰਿਵਾਰ ਦੀ ਦੇਖ-ਭਾਲ ਕਰਦੀ ਹੈ