Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | 2 ਯੂਹੰਨਾ 1-13; 3 ਯੂਹੰਨਾ 1-14ਯਹੂਦਾਹ 1-25

ਸੱਚਾਈ ਵਿਚ ਬਣੇ ਰਹਿਣ ਲਈ ਲੜੋ

ਸੱਚਾਈ ਵਿਚ ਬਣੇ ਰਹਿਣ ਲਈ ਲੜੋ

ਯਹੂਦਾਹ 3

ਯਿਸੂ ਨੇ ਸਲਾਹ ਦਿੱਤੀ: “ਭੀੜੇ ਦਰਵਾਜ਼ੇ ਵਿੱਚੋਂ ਵੜਨ ਲਈ ਅੱਡੀ ਚੋਟੀ ਦਾ ਜ਼ੋਰ ਲਾਓ।” (ਲੂਕਾ 13:24) ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਸਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਪਾਉਣ ਲਈ ਬਹੁਤ ਜ਼ਿਆਦਾ ਜੱਦੋ-ਜਹਿਦ ਕਰਨ ਦੀ ਲੋੜ ਹੈ। ਯਿਸੂ ਦਾ ਭਰਾ ਯਹੂਦਾਹ ਵੀ ਇਸ ਤਰ੍ਹਾਂ ਦੀ ਗੱਲ ਲਿਖਣ ਲਈ ਪ੍ਰੇਰਿਤ ਹੋਇਆ: “ਤੁਸੀਂ ਮਸੀਹੀ ਸਿੱਖਿਆਵਾਂ ਦੀ ਰਾਖੀ ਕਰਨ ਲਈ ਪੂਰਾ ਜ਼ੋਰ ਲਾ ਕੇ ਲੜੋ।” ਹੇਠ ਲਿਖੀਆਂ ਗੱਲਾਂ ਕਰਨ ਲਈ ਸਾਨੂੰ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਦੀ ਲੋੜ ਹੈ:

  • ਹਰਾਮਕਾਰੀ ਤੋਂ ਦੂਰ ਰਹੋ।—ਯਹੂ 6, 7

  • ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰੋ।—ਯਹੂ 8, 9

  • “ਅੱਤ ਪਵਿੱਤਰ ਨਿਹਚਾ” ਯਾਨੀ ਮਸੀਹੀ ਸਿੱਖਿਆਵਾਂ ’ਤੇ ਆਪਣਾ ਵਿਸ਼ਵਾਸ ਮਜ਼ਬੂਤ ਕਰੋ।—ਯਹੂ 20, 21