Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਪ੍ਰਕਾਸ਼ ਦੀ ਕਿਤਾਬ 1-3

“ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ”

“ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ”

1:20; 2:1, 2

  • “ਸੱਤ ਤਾਰੇ”: ਚੁਣੇ ਹੋਏ ਬਜ਼ੁਰਗਾਂ ਨੂੰ ਦਰਸਾਉਂਦੇ ਹਨ। ਇਹ ਗੱਲ ਹੋਰ ਭੇਡਾਂ ਦੇ ਸਾਰੇ ਬਜ਼ੁਰਗਾਂ ਉੱਤੇ ਵੀ ਲਾਗੂ ਹੁੰਦੀ ਹੈ।

  • “[ਯਿਸੂ ਦੇ] ਸੱਜੇ ਹੱਥ ਵਿਚ”: ਤਾਰੇ ਯਿਸੂ ਦੇ ਕੰਟ੍ਰੋਲ ਵਿਚ ਹਨ, ਉਸ ਕੋਲ ਉਨ੍ਹਾਂ ’ਤੇ ਅਧਿਕਾਰ ਹੈ ਅਤੇ ਉਹ ਉਨ੍ਹਾਂ ਦੀ ਅਗਵਾਈ ਕਰਦਾ ਹੈ। ਜੇ ਬਜ਼ੁਰਗਾਂ ਦੇ ਸਮੂਹ ਵਿਚ ਕਿਸੇ ਬਜ਼ੁਰਗ ਨੂੰ ਤਾੜਨਾ ਦੀ ਲੋੜ ਹੁੰਦੀ ਹੈ, ਤਾਂ ਯਿਸੂ ਧਿਆਨ ਰੱਖਦਾ ਹੈ ਕਿ ਉਸ ਬਜ਼ੁਰਗ ਨੂੰ ਯਿਸੂ ਦੇ ਸਮੇਂ ’ਤੇ ਅਤੇ ਤਰੀਕੇ ਨਾਲ ਤਾੜਨਾ ਮਿਲੇ

  • ‘ ਸੋਨੇ ਦੇ ਸੱਤ ਸ਼ਮਾਦਾਨ’: ਮਸੀਹੀ ਮੰਡਲੀਆਂ। ਜਿਸ ਤਰ੍ਹਾਂ ਡੇਰੇ ਵਿਚ ਸ਼ਮਾਦਾਨ ਚਾਨਣ ਦਿੰਦਾ ਸੀ, ਉਸ ਤਰ੍ਹਾਂ ਮਸੀਹੀ ਮੰਡਲੀਆਂ ਪਰਮੇਸ਼ੁਰ ਦੀ ਸੱਚਾਈ ਦਾ ਚਾਨਣ ਦਿੰਦੀਆਂ ਹਨ। (ਮੱਤੀ 5:14) ਯਿਸੂ ਸ਼ਮਾਦਾਨਾਂ “ਵਿਚਕਾਰ ਤੁਰਦਾ ਹੈ” ਯਾਨੀ ਉਹ ਮੰਡਲੀਆਂ ਵਿਚ ਹੁੰਦੇ ਕੰਮਾਂ ਦੀ ਨਿਗਰਾਨੀ ਕਰਦਾ ਹੈ