Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਵਿਆਹ ਦੀਆਂ ਤਿਆਰੀ ਕਰਦਿਆਂ ਦੁਨੀਆਂ ਦੇ ਪ੍ਰਭਾਵ ਤੋਂ ਬਚੋ

ਵਿਆਹ ਦੀਆਂ ਤਿਆਰੀ ਕਰਦਿਆਂ ਦੁਨੀਆਂ ਦੇ ਪ੍ਰਭਾਵ ਤੋਂ ਬਚੋ

ਜਿਹੜਾ ਮਸੀਹੀ ਜੋੜਾ ਆਪਣੇ ਵਿਆਹ ਦੀਆਂ ਤਿਆਰੀਆਂ ਕਰਦਾ ਹੈ, ਉਸ ਨੂੰ ਬਹੁਤ ਸਾਰੇ ਫ਼ੈਸਲੇ ਕਰਨੇ ਪੈਂਦੇ ਹਨ। ਉਹ ਸ਼ਾਇਦ ਦੂਜੇ ਲੋਕਾਂ ਵਾਂਗ ਧੂਮ-ਧਾਮ ਨਾਲ ਵਿਆਹ ਕਰਨ ਦਾ ਦਬਾਅ ਮਹਿਸੂਸ ਕਰਨ। ਭਲਾ ਚਾਹੁਣ ਵਾਲੇ ਦੋਸਤ ਤੇ ਪਰਿਵਾਰ ਦੇ ਮੈਂਬਰ ਸ਼ਾਇਦ ਆਪਣੇ ਸੁਝਾਅ ਦੇਣ ਕਿ ਵਿਆਹ ਵਿਚ ਕੀ ਕੁਝ ਹੋਣਾ ਚਾਹੀਦਾ ਹੈ। ਆਪਣੇ ਖ਼ਾਸ ਦਿਨ ਦੀਆਂ ਤਿਆਰੀਆਂ ਕਰਨ ਵਿਚ ਬਾਈਬਲ ਦੇ ਕਿਹੜੇ ਅਸੂਲ ਜੋੜੇ ਦੀ ਮਦਦ ਕਰਨਗੇ ਜਿਸ ਕਰਕੇ ਉਸ ਜੋੜੇ ਦੀ ਜ਼ਮੀਰ ਸ਼ੁੱਧ ਰਹੇਗੀ ਅਤੇ ਉਸ ਨੂੰ ਕੋਈ ਪਛਤਾਵਾ ਨਹੀਂ ਹੋਵੇਗਾ?

ਅਜਿਹੇ ਵਿਆਹ ਜਿਨ੍ਹਾਂ ਤੋਂ ਯਹੋਵਾਹ ਦੀ ਮਹਿਮਾ ਹੁੰਦੀ ਹੈ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਹੇਠਾਂ ਲਿਖੇ ਬਾਈਬਲ ਦੇ ਅਸੂਲਾਂ ਨੇ ਨਿਕ ਤੇ ਜੂਲੀਆਨਾ ਦੀ ਕਿਵੇਂ ਮਦਦ ਕੀਤੀ?

  • ਜੋੜੇ ਨੂੰ ਇਕ ਸਮਝਦਾਰ ਮਸੀਹੀ ਭਰਾ ਨੂੰ ਵਿਆਹ ਦੀ ‘ਦਾਅਵਤ ਦਾ ਪ੍ਰਧਾਨ’ ਕਿਉਂ ਚੁਣਨਾ ਚਾਹੀਦਾ ਹੈ?—ਯੂਹੰ 2:8-10.

  • ਨਿਕ ਅਤੇ ਜੂਲੀਆਨਾ ਨੇ ਕਿਹੜੇ ਫ਼ੈਸਲੇ ਕੀਤੇ ਅਤੇ ਕਿਉਂ?

  • ਵਿਆਹ ਦੀਆਂ ਰਸਮਾਂ ਅਤੇ ਦਾਅਵਤ ਸੰਬੰਧੀ ਆਖ਼ਰੀ ਫ਼ੈਸਲੇ ਲੈਣ ਦੀ ਜ਼ਿੰਮੇਵਾਰੀ ਕਿਸ ਦੀ ਹੈ?—w06 10/15 25 ਪੈਰਾ 10.