Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਹੋਰ ਵਧੀਆ ਪ੍ਰਚਾਰਕ ਬਣੋ—ਫ਼ੋਨ ਰਾਹੀਂ ਗਵਾਹੀ ਦਿਓ

ਹੋਰ ਵਧੀਆ ਪ੍ਰਚਾਰਕ ਬਣੋ—ਫ਼ੋਨ ਰਾਹੀਂ ਗਵਾਹੀ ਦਿਓ

ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਫ਼ੋਨ ਰਾਹੀਂ ਗਵਾਹੀ ਦੇਣੀ “ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ” ਦੇਣ ਦਾ ਇਕ ਅਹਿਮ ਤਰੀਕਾ ਹੈ। (ਰਸੂ 20:24) * ਇਸ ਤਰੀਕੇ ਨਾਲ ਅਸੀਂ ਉਨ੍ਹਾਂ ਲੋਕਾਂ ਨੂੰ ਗਵਾਹੀ ਦੇ ਸਕਦੇ ਹਾਂ ਜਿਨ੍ਹਾਂ ਦੇ ਅਸੀਂ ਘਰ ਨਹੀਂ ਜਾ ਸਕਦੇ।

ਇਸ ਤਰ੍ਹਾਂ ਕਿਵੇਂ ਕਰੀਏ:

  • ਤਿਆਰੀ ਕਰੋ। ਇਕ ਢੁਕਵਾਂ ਵਿਸ਼ਾ ਚੁਣੋ। ਫਿਰ ਕੁਝ ਗੱਲਾਂ ਲਿਖੋ ਜੋ ਤੁਸੀਂ ਦੱਸਣੀਆਂ ਚਾਹੁੰਦੇ ਹੋ। ਨਾਲੇ ਤੁਸੀਂ ਇਕ ਛੋਟਾ ਸੰਦੇਸ਼ ਵੀ ਤਿਆਰ ਕਰ ਕੇ ਰੱਖ ਸਕਦੇ ਹੋ ਤਾਂਕਿ ਆਨਸਰਿੰਗ ਮਸ਼ੀਨ ਬੋਲਣ ਤੇ ਤੁਸੀਂ ਝੱਟ ਦੱਸ ਸਕੋ ਕਿ ਤੁਸੀਂ ਫ਼ੋਨ ਕਿਉਂ ਕੀਤਾ ਸੀ। ਵਧੀਆ ਹੋਵੇਗਾ ਕਿ ਤੁਸੀਂ ਮੇਜ਼ ’ਤੇ ਪ੍ਰਕਾਸ਼ਨ ਜਾਂ ਹੋਰ ਲੋੜੀਂਦੀਆਂ ਚੀਜ਼ਾਂ ਰੱਖੋ, ਜਿਵੇਂ ਫ਼ੋਨ ਜਾਂ ਟੈਬਲੇਟ ’ਤੇ JW ਲਾਇਬ੍ਰੇਰੀ ਜਾਂ jw.org® ਖੋਲ੍ਹੋ

  • ਆਰਾਮ ਨਾਲ ਗੱਲ ਕਰੋ। ਉੱਦਾਂ ਗੱਲ ਕਰੋ ਜਿੱਦਾਂ ਤੁਸੀਂ ਆਮ ਕਰਦੇ ਹੋ। ਮੁਸਕਰਾਓ ਤੇ ਇੱਦਾਂ ਦੇ ਹਾਵ-ਭਾਵ ਦਿਖਾਓ ਜਿੱਦਾਂ ਤੁਸੀਂ ਉਸ ਵਿਅਕਤੀ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰ ਰਹੇ ਹੋਵੋ। ਬਿਨਾਂ ਵਜ੍ਹਾ ਰੁਕ-ਰੁਕ ਕੇ ਗੱਲ ਨਾ ਕਰੋ। ਦੂਜਿਆਂ ਨਾਲ ਮਿਲ ਕੇ ਫ਼ੋਨ ਰਾਹੀਂ ਗਵਾਹੀ ਦਿਓ। ਜੇ ਘਰ-ਮਾਲਕ ਕੋਈ ਸਵਾਲ ਪੁੱਛਦਾ ਹੈ, ਤਾਂ ਉਸ ਸਵਾਲ ਨੂੰ ਦੁਹਰਾਓ ਤਾਂਕਿ ਤੁਹਾਡਾ ਸਾਥੀ ਜਵਾਬ ਲੱਭਣ ਵਿਚ ਤੁਹਾਡੀ ਮਦਦ ਕਰ ਸਕੇ

  • ਅਗਲੀ ਵਾਰ ਮਿਲਣ ਲਈ ਨੀਂਹ ਧਰੋ। ਜੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ ਇਕ ਸਵਾਲ ਪੁੱਛੋ ਜਿਸ ਦਾ ਜਵਾਬ ਤੁਸੀਂ ਅਗਲੀ ਵਾਰ ਫ਼ੋਨ ’ਤੇ ਦੇ ਸਕਦੇ ਹੋ। ਤੁਸੀਂ ਉਸ ਦੀ ਈ-ਮੇਲ ਆਈ. ਡੀ. ਪੁੱਛ ਸਕਦੇ ਹੋ ਜਾਂ ਕਹਿ ਸਕਦੇ ਹੋ ਕਿ ਤੁਸੀਂ ਖ਼ੁਦ ਆ ਕੇ ਪ੍ਰਕਾਸ਼ਨ ਦੇ ਸਕਦੇ ਹੋ ਜਾਂ ਡਾਕ ਰਾਹੀਂ ਭੇਜ ਸਕਦੇ ਹੋ। ਜਾਂ ਤੁਸੀਂ ਮੈਸਿਜ ਜਾਂ ਈ-ਮੇਲ ਰਾਹੀਂ ਕੋਈ ਵੀਡੀਓ ਜਾਂ ਲੇਖ ਭੇਜਣ ਲਈ ਪੁੱਛ ਸਕਦੇ ਹੋ। ਜਦੋਂ ਢੁਕਵਾਂ ਹੋਵੇ, ਤਾਂ ਤੁਸੀਂ ਵੈੱਬਸਾਈਟ ਤੋਂ ਕਿਸੇ ਹੋਰ ਚੀਜ਼ ਬਾਰੇ ਦੱਸ ਸਕਦੇ ਹੋ

^ ਪੇਰਗ੍ਰੈਫ 3 ਜੇ ਤੁਹਾਡੇ ਇਲਾਕੇ ਵਿਚ ਫ਼ੋਨ ਰਾਹੀਂ ਗਵਾਹੀ ਦੇਣੀ ਠੀਕ ਹੈ, ਤਾਂ ਤੁਹਾਨੂੰ ਇਕ ਵਿਅਕਤੀ ਦੀ ਨਿੱਜੀ ਜਾਣਕਾਰੀ ਵਰਤਣ ਸੰਬੰਧੀ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ।