Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਆਪਣੇ ਇਲਾਕੇ ਵਿਚ ਸਾਰਿਆਂ ਨੂੰ ਮੈਮੋਰੀਅਲ ਦਾ ਸੱਦਾ ਦਿਓ!

ਆਪਣੇ ਇਲਾਕੇ ਵਿਚ ਸਾਰਿਆਂ ਨੂੰ ਮੈਮੋਰੀਅਲ ਦਾ ਸੱਦਾ ਦਿਓ!

27 ਫਰਵਰੀ ਨੂੰ ਸ਼ੁਰੂ ਹੋ ਰਹੀ ਮੁਹਿੰਮ ਦੌਰਾਨ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਾਡੇ ਨਾਲ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਦਾ ਸੱਦਾ ਦੇਵਾਂਗੇ। ਅਸੀਂ ਇਹ ਵੀ ਧਿਆਨ ਰੱਖਾਂਗੇ ਕਿ ਜਿਨ੍ਹਾਂ ਲੋਕਾਂ ਨੇ ਦਿਲਚਸਪੀ ਦਿਖਾਈ ਹੈ, ਅਸੀਂ ਉਸ ਨੂੰ ਹੋਰ ਵਧਾਈਏ।

ਇਨ੍ਹਾਂ ਸੁਝਾਵਾਂ ’ਤੇ ਗੌਰ ਕਰੋ

ਆਪਣੀ ਪੇਸ਼ਕਾਰੀ ਦਿਓ

“ਅਸੀਂ ਇਕ ਅਹਿਮ ਮੌਕੇ ਲਈ ਇਹ ਸੱਦਾ-ਪੱਤਰ ਦੇ ਰਹੇ ਹਾਂ। 23 ਮਾਰਚ ਨੂੰ ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਯਿਸੂ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਅਤੇ ਇਕ ਭਾਸ਼ਣ ਸੁਣਨ ਲਈ ਇਕੱਠੇ ਹੋਣਗੇ ਕਿ ਉਸ ਦੀ ਕੁਰਬਾਨੀ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ। ਇਸ ਸੱਦਾ-ਪੱਤਰ ਵਿਚ ਦੱਸਿਆ ਹੈ ਕਿ ਸਾਡੇ ਇਲਾਕੇ ਵਿਚ ਇਹ ਯਾਦਗਾਰ ਕਿਸ ਸਮੇਂ ਅਤੇ ਕਿਹੜੀ ਜਗ੍ਹਾ ’ਤੇ ਮਨਾਈ ਜਾਵੇਗੀ। ਜੇ ਤੁਸੀਂ ਆ ਸਕਦੇ ਹੋ ਤਾਂ ਜ਼ਰੂਰ ਆਇਓ।”

ਜੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ . . .

  • ਪਰਮੇਸ਼ੁਰ ਦਾ ਰਾਜ ਕੀ ਹੈ? ਪਰਚਾ ਪੇਸ਼ ਕਰੋ

    ਅਗਲੀ ਵਾਰ ਮਿਲਣ ਲਈ ਨੀਂਹ ਧਰੋ।

  • ਮੈਮੋਰੀਅਲ ਵੀਡੀਓ ਦਿਖਾਓ

    ਅਗਲੀ ਵਾਰ ਮਿਲਣ ਲਈ ਨੀਂਹ ਧਰੋ।

ਦੁਬਾਰਾ ਮਿਲਣ ਤੇ ਤੁਸੀਂ . . .

  • ਬਾਈਬਲ ਕਿਉਂ ਪੜ੍ਹੀਏ? ਵੀਡੀਓ ਦਿਖਾ ਸਕਦੇ ਹੋ

    ਫਿਰ ਬਾਈਬਲ ਸਟੱਡੀ ਕਰਾਉਣ ਲਈ ਕੋਈ ਪ੍ਰਕਾਸ਼ਨ ਦਿਓ।

  • ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੇਸ਼ ਕਰੋ

    ਸਫ਼ੇ 207-209 ਤੋਂ ਮੈਮੋਰੀਅਲ ਬਾਰੇ ਹੋਰ ਜਾਣਕਾਰੀ ਦਿਓ। ਫਿਰ ਕਿਤਾਬ ਪੇਸ਼ ਕਰੋ।

  • ਰੱਬ ਦੀ ਸੁਣੋ ਪੇਸ਼ ਕਰੋ

    ਸਫ਼ੇ 18-19 ਵਰਤ ਕੇ ਮਸੀਹ ਦੀ ਮੌਤ ਦਾ ਮਤਲਬ ਸਮਝਾਓ। ਫਿਰ ਬਰੋਸ਼ਰ ਪੇਸ਼ ਕਰੋ।