ਅਸਤਰ ਰੱਬ ਦੇ ਲੋਕਾਂ ਦੇ ਪੱਖ ਵਿਚ ਖੜ੍ਹੀ ਹੋਈ
ਰੱਬ ਦੇ ਲੋਕਾਂ ਨੂੰ ਬਚਾਉਣ ਲਈ ਅਸਤਰ ਨੇ ਮਾਅਰਕੇ ਦੀ ਨਿਹਚਾ ਅਤੇ ਦਲੇਰੀ ਦਿਖਾਈ
-
ਬਿਨ-ਬੁਲਾਏ ਰਾਜੇ ਅੱਗੇ ਪੇਸ਼ ਹੋਣ ਦਾ ਨਤੀਜਾ ਮੌਤ ਹੋ ਸਕਦਾ ਸੀ। ਰਾਜੇ ਨੇ ਅਸਤਰ ਨੂੰ 30 ਦਿਨਾਂ ਤੋਂ ਆਪਣੇ ਕੋਲ ਨਹੀਂ ਬੁਲਾਇਆ ਸੀ
-
ਰਾਜਾ ਅਹਸ਼ਵੇਰੋਸ਼, ਜੋ ਸ਼ਾਇਦ ਜ਼ਰਕਸੀਜ਼ ਪਹਿਲਾ ਸੀ, ਗੁੱਸੇ ਵਿਚ ਝੱਟ ਪਾਗਲ ਹੋ ਜਾਂਦਾ ਸੀ। ਇਕ ਵਾਰ ਉਸ ਨੇ ਦੂਜਿਆਂ ਨੂੰ ਚੇਤਾਵਨੀ ਦੇਣ ਲਈ ਇਕ ਆਦਮੀ ਦੇ ਦੋ ਟੋਟੇ ਕਰ ਕੇ ਟੰਗ ਦਿੱਤੇ। ਰਾਜੇ ਨੇ ਰਾਣੀ ਵਸ਼ਤੀ ਨੂੰ ਵੀ ਉਸ ਦੀ ਗੱਲ ਨਾ ਮੰਨਣ ਕਰਕੇ ਮਲਕਾ ਨਹੀਂ ਰਹਿਣ ਦਿੱਤਾ ਸੀ
-
ਅਸਤਰ ਨੂੰ ਰਾਜੇ ਨੂੰ ਦੱਸਣਾ ਪਿਆ ਕਿ ਉਹ ਯਹੂਦਣ ਸੀ ਅਤੇ ਉਸ ਨੇ ਰਾਜੇ ਨੂੰ ਭਰੋਸਾ ਦਿਵਾਉਣਾ ਸੀ ਕਿ ਉਸ ਦੇ ਕਰੀਬੀ ਸਲਾਹਕਾਰ ਨੇ ਰਾਜੇ ਨੂੰ ਗੁਮਰਾਹ ਕੀਤਾ ਸੀ