ਪ੍ਰਚਾਰ ਵਿਚ ਕੀ ਕਹੀਏ
ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ? (T-35)
ਸਵਾਲ: ਅਸੀਂ ਸਾਰੇ ਮਰਨ ਤੋਂ ਡਰਦੇ ਹਾਂ। ਅਸੀਂ ਆਪਣੇ ਦੋਸਤ-ਰਿਸ਼ਤੇਦਾਰਾਂ ਨਾਲ ਹਮੇਸ਼ਾ ਲਈ ਜੀਉਣਾ ਚਾਹੁੰਦੇ ਹਾਂ। ਕੀ ਉਹ ਸਮਾਂ ਕਦੇ ਆਵੇਗਾ ਜਦੋਂ ਸਾਨੂੰ ਮੌਤ ਤੋਂ ਡਰਨਾ ਨਹੀਂ ਪਵੇਗਾ?
ਹਵਾਲਾ: ਯੂਹੰਨਾ 5:28, 29
ਪੇਸ਼ ਕਰੋ: ਇਸ ਪਰਚੇ ਵਿਚ ਸ੍ਰਿਸ਼ਟੀਕਰਤਾ ਦੇ ਵਾਅਦੇ ਬਾਰੇ ਦੱਸਿਆ ਹੈ ਜਿਸ ਨੇ ਸਾਨੂੰ ਜ਼ਿੰਦਗੀ ਅਤੇ ਸਾਹ ਦਿੱਤਾ ਹੈ ਤੇ ਜੋ ਮਰ ਚੁੱਕੇ ਇਨਸਾਨ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਹੈ। [ਇਸ ਤੋਂ ਇਲਾਵਾ, ਜੇ ਘਰ-ਮਾਲਕ ਇੰਟਰਨੈੱਟ ਚਲਾਉਂਦਾ ਹੈ, ਤਾਂ ਉਸ ਨੂੰ jw.org ਵੈੱਬਸਾਈਟ ਤੋਂ ਮੌਤ ਦਾ ਗਮ ਕਿੱਦਾਂ ਸਹੀਏ? ਬਰੋਸ਼ਰ ਜਾਂ ਪਹਿਰਾਬੁਰਜ ਨੰ. 3 2016 ਦਾ ਪਬਲਿਕ ਐਡੀਸ਼ਨ ਦਿਖਾਓ।]
ਸੱਚਾਈ ਸਿਖਾਓ
ਸੱਚਾਈ: ਵਿਆਹੁਤਾ ਜੀਵਨ ਤਾਂ ਹੀ ਸੁਖੀ ਹੁੰਦਾ ਹੈ ਜੇ ਪਤੀ-ਪਤਨੀ ਆਪਸ ਵਿਚ ਪਿਆਰ ਅਤੇ ਆਦਰ ਨਾਲ ਪੇਸ਼ ਆਉਣ। [ਇਸ ਤੋਂ ਇਲਾਵਾ, ਜੇ ਘਰ-ਮਾਲਕ ਇੰਟਰਨੈੱਟ ਚਲਾਉਂਦਾ ਹੈ, ਤਾਂ ਉਸ ਨੂੰ jw.org ਵੈੱਬਸਾਈਟ ਤੋਂ ਘਰ ਵਿਚ ਖ਼ੁਸ਼ੀਆਂ ਲਿਆਓ ਬਰੋਸ਼ਰ ਦਿਖਾਓ।]
ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? (kt)
ਸਵਾਲ: ਜਦੋਂ ਅਸੀਂ ਬਹੁਤ ਸਾਰੀਆਂ ਮੁਸ਼ਕਲਾਂ ਕਰਕੇ ਪਰੇਸ਼ਾਨ ਹੋ ਜਾਂਦੇ ਹਾਂ, ਤਾਂ ਅਕਸਰ ਅਸੀਂ ਦਿਲਾਸੇ ਲਈ ਰੱਬ ਨੂੰ ਦੁਆ ਕਰਦੇ ਹਾਂ। ਕੀ ਤੁਹਾਨੂੰ ਲੱਗਦਾ ਕਿ ਰੱਬ ਸਾਰੀਆਂ ਪ੍ਰਾਰਥਨਾਵਾਂ ਸੁਣਦਾ ਹੈ?
ਹਵਾਲਾ: 1 ਯੂਹੰਨਾ 5:14
ਪੇਸ਼ ਕਰੋ: ਇਸ ਪਰਚੇ ਵਿਚ ਦੱਸਿਆ ਹੈ ਕਿ ਸਾਨੂੰ ਕਿਵੇਂ ਯਕੀਨ ਹੋ ਸਕਦਾ ਹੈ ਕਿ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। [ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਬਾਈਬਲ ਕਿਉਂ ਪੜ੍ਹੀਏ? ਵੀਡੀਓ ਦਿਖਾਓ।]
ਖ਼ੁਦ ਪੇਸ਼ਕਾਰੀ ਤਿਆਰ ਕਰੋ
ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ