Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 58-62

‘ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ ਪਰਚਾਰ ਕਰੋ’

‘ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ ਪਰਚਾਰ ਕਰੋ’

‘ਯਹੋਵਾਹ ਦਾ ਮਨ ਭਾਉਂਦਾ ਵਰ੍ਹਾ’ ਸੱਚ-ਮੁੱਚ ਦਾ ਸਾਲ ਨਹੀਂ ਹੈ

61:1, 2

  • ਇਹ ਉਹ ਸਮਾਂ ਹੈ ਜਿਸ ਦੌਰਾਨ ਯਹੋਵਾਹ ਨਿਮਰ ਲੋਕਾਂ ਨੂੰ ਆਜ਼ਾਦੀ ਦਾ ਸੰਦੇਸ਼ ਸੁਣਨ ਦਾ ਮੌਕਾ ਦਿੰਦਾ ਹੈ

  • ਪਹਿਲੀ ਸਦੀ ਵਿਚ ਮਨ ਭਾਉਂਦਾ ਵਰ੍ਹਾ ਉਦੋਂ ਸ਼ੁਰੂ ਹੋਇਆ ਜਦੋਂ ਯਿਸੂ ਨੇ 29 ਈ. ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ। ਇਹ ਵਰ੍ਹਾ ਯਹੋਵਾਹ ਦੇ “ਬਦਲਾ ਲੈਣ ਦੇ ਦਿਨ” ਤਕ ਚੱਲਦਾ ਰਿਹਾ ਜਦੋਂ 70 ਈ. ਵਿਚ ਯਰੂਸ਼ਲਮ ਦਾ ਨਾਸ਼ ਹੋਇਆ

  • ਸਾਡੇ ਜ਼ਮਾਨੇ ਵਿਚ ਮਨ ਭਾਉਂਦਾ ਵਰ੍ਹਾ ਉਦੋਂ ਸ਼ੁਰੂ ਹੋਇਆ ਜਦੋਂ 1914 ਵਿਚ ਯਿਸੂ ਨੂੰ ਸਵਰਗ ਵਿਚ ਰਾਜਾ ਬਣਾਇਆ ਗਿਆ ਅਤੇ ਇਹ ਵਰ੍ਹਾ ਮਹਾਂਕਸ਼ਟ ਦੇ ਨਾਲ ਖ਼ਤਮ ਹੋਵੇਗਾ

ਯਹੋਵਾਹ ਆਪਣੇ ਲੋਕਾਂ ਨੂੰ “ਧਰਮ ਦੇ ਬਲੂਤ” ਬਖ਼ਸ਼ਦਾ ਹੈ

61:3, 4

  • ਦੁਨੀਆਂ ਦੇ ਸਭ ਤੋਂ ਲੰਬੇ ਦਰਖ਼ਤ ਆਮ ਤੌਰ ਤੇ ਜੰਗਲਾਂ ਵਿਚ ਇਕੱਠੇ ਉੱਗਦੇ ਹਨ ਅਤੇ ਇਕ-ਦੂਜੇ ਨੂੰ ਸਹਾਰਾ ਦਿੰਦੇ ਹਨ

  • ਵੱਡੀਆਂ-ਵੱਡੀਆਂ ਜੜ੍ਹਾਂ ਆਪਸ ਵਿਚ ਵੱਟੀਆਂ ਹੁੰਦੀਆਂ ਹਨ ਜਿਸ ਕਰਕੇ ਦਰਖ਼ਤਾਂ ਨੂੰ ਤੂਫ਼ਾਨ ਵੇਲੇ ਖੜ੍ਹਾ ਰਹਿਣ ਵਿਚ ਮਦਦ ਮਿਲਦੀ ਹੈ

  • ਲੰਬੇ ਦਰਖ਼ਤਾਂ ਦੀ ਛਾਂ ਨਾਲ ਛੋਟੇ-ਛੋਟੇ ਪੌਦਿਆਂ ਦੀ ਰਾਖੀ ਹੁੰਦੀ ਹੈ ਅਤੇ ਦਰਖ਼ਤਾਂ ਦੇ ਪੱਤੇ ਡਿੱਗ ਕੇ ਜ਼ਮੀਨ ਨੂੰ ਉਪਜਾਊ ਬਣਾਉਂਦੇ ਹਨ

ਦੁਨੀਆਂ ਭਰ ਵਿਚ ਰਹਿੰਦੇ ਸਾਰੇ ਮਸੀਹੀਆਂ ਨੂੰ ‘ਧਰਮ ਦੇ ਬਲੂਤਾਂ’ ਯਾਨੀ ਚੁਣੇ ਹੋਏ ਮਸੀਹੀਆਂ ਦੇ ਮਿਲਦੇ ਸਹਾਰੇ ਅਤੇ ਸੁਰੱਖਿਆ ਤੋਂ ਫ਼ਾਇਦਾ ਹੁੰਦਾ ਹੈ