ਸਾਡੀ ਮਸੀਹੀ ਜ਼ਿੰਦਗੀ
ਸਮਝਦਾਰੀ ਨਾਲ ਪ੍ਰਕਾਸ਼ਨ ਵਰਤੋ
ਯਿਸੂ ਨੇ ਸਿਖਾਇਆ: “ਤੁਹਾਨੂੰ ਮੁਫ਼ਤ ਮਿਲਿਆ ਹੈ, ਤੁਸੀਂ ਵੀ ਮੁਫ਼ਤ ਦਿਓ।” (ਮੱਤੀ 10:8) ਇਸ ਹਿਦਾਇਤ ਨੂੰ ਮੰਨਦੇ ਹੋਏ ਅਸੀਂ ਲੋਕਾਂ ਤੋਂ ਬਾਈਬਲ ਜਾਂ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੇ ਪੈਸੇ ਨਹੀਂ ਮੰਗਦੇ। (2 ਕੁਰਿੰ 2:17) ਪਰ ਇਨ੍ਹਾਂ ਪ੍ਰਕਾਸ਼ਨਾਂ ਵਿਚ ਪਰਮੇਸ਼ੁਰ ਦੇ ਬਚਨ ਦੀਆਂ ਅਨਮੋਲ ਸੱਚਾਈਆਂ ਪਾਈਆਂ ਜਾਂਦੀਆਂ ਹਨ। ਕਾਫ਼ੀ ਮਿਹਨਤ ਕਰ ਕੇ ਅਤੇ ਪੈਸਾ ਲਾ ਕੇ ਇਨ੍ਹਾਂ ਪ੍ਰਕਾਸ਼ਨਾਂ ਨੂੰ ਛਾਪਿਆ ਜਾਂਦਾ ਹੈ ਤੇ ਦੁਨੀਆਂ ਭਰ ਦੀਆਂ ਮੰਡਲੀਆਂ ਵਿਚ ਭੇਜਿਆ ਜਾਂਦਾ ਹੈ। ਇਸ ਲਈ ਸਾਨੂੰ ਉੱਨੇ ਹੀ ਪ੍ਰਕਾਸ਼ਨ ਲੈਣੇ ਚਾਹੀਦੇ ਜਿੰਨਿਆਂ ਦੀ ਸਾਨੂੰ ਲੋੜ ਹੈ।
ਦੂਸਰਿਆਂ ਨੂੰ ਪ੍ਰਕਾਸ਼ਨ ਦਿੰਦੇ ਸਮੇਂ ਸਮਝਦਾਰੀ ਤੋਂ ਕੰਮ ਲਓ, ਇੱਥੋਂ ਤਕ ਕਿ ਪਬਲਿਕ ਥਾਵਾਂ ’ਤੇ ਪ੍ਰਚਾਰ ਕਰਦਿਆਂ ਵੀ। (ਮੱਤੀ 7:6) ਆਉਂਦੇ-ਜਾਂਦੇ ਲੋਕਾਂ ਨੂੰ ਐਵੇਂ ਪ੍ਰਕਾਸ਼ਨ ਫੜਾਈ ਜਾਣ ਦੀ ਬਜਾਇ ਉਨ੍ਹਾਂ ਦੀ ਦਿਲਚਸਪੀ ਜਾਣਨ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ। ਜੇ ਕੋਈ ਖ਼ਾਸ ਪ੍ਰਕਾਸ਼ਨ ਮੰਗਦਾ ਹੈ, ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਉਸ ਨੂੰ ਇਹ ਪ੍ਰਕਾਸ਼ਨ ਦੇਵਾਂਗੇ।