ਸਾਡੀ ਮਸੀਹੀ ਜ਼ਿੰਦਗੀ
ਆਪਣੀ ਉਮੀਦ ਕਰਕੇ ਖ਼ੁਸ਼ ਰਹੋ
ਇਹ ਉਮੀਦ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਹੈ। (ਇਬ 6:19) ਇਸ ਦੀ ਮਦਦ ਨਾਲ ਸਾਡੀ ਨਿਹਚਾ ਦੀ ਬੇੜੀ ਡੁੱਬਣ ਤੋਂ ਬਚਦੀ ਹੈ ਜਦੋਂ ਸਾਡਾ ਸਾਮ੍ਹਣਾ ਤੂਫ਼ਾਨੀ ਸਮੁੰਦਰਾਂ ਨਾਲ ਹੁੰਦਾ ਹੈ। (1 ਤਿਮੋ 1:18, 19) ਤੂਫ਼ਾਨੀ ਸਮੁੰਦਰ ਹੋ ਸਕਦੇ ਹਨ ਨਿਰਾਸ਼ਾ, ਆਰਥਿਕ ਨੁਕਸਾਨ, ਲੰਬੇ ਸਮੇਂ ਤੋਂ ਬੀਮਾਰ ਹੋਣਾ, ਕਿਸੇ ਦੋਸਤ ਜਾਂ ਰਿਸ਼ਤੇਦਾਰ ਦੀ ਮੌਤ ਜਾਂ ਸਾਡੀ ਵਫ਼ਾਦਾਰੀ ਨੂੰ ਕੋਈ ਹੋਰ ਖ਼ਤਰਾ।
ਨਿਹਚਾ ਅਤੇ ਉਮੀਦ ਦੀ ਮਦਦ ਨਾਲ ਸਾਡਾ ਧਿਆਨ ਵਾਅਦਾ ਕੀਤੇ ਹੋਏ ਇਨਾਮ ’ਤੇ ਲੱਗਾ ਰਹਿੰਦਾ ਹੈ। (2 ਕੁਰਿੰ 4:16-18; ਇਬ 11:13, 26, 27) ਇਸ ਲਈ ਭਾਵੇਂ ਸਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਧਰਤੀ ’ਤੇ ਰਹਿਣ ਦੀ, ਇਸ ਉਮੀਦ ਨੂੰ ਲਗਾਤਾਰ ਪੱਕਾ ਕਰਨ ਲਈ ਸਾਨੂੰ ਰੱਬ ਦੇ ਬਚਨ ਵਿਚ ਦਰਜ ਵਾਅਦਿਆਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਫਿਰ ਜਦੋਂ ਅਸੀਂ ਮੁਸ਼ਕਲਾਂ ਕਰਕੇ ਪਰੇਸ਼ਾਨ ਹੋਵਾਂਗੇ, ਤਾਂ ਸਾਡੇ ਲਈ ਆਪਣੀ ਖ਼ੁਸ਼ੀ ਬਰਕਰਾਰ ਰੱਖਣੀ ਸੌਖੀ ਹੋਵੇਗੀ।
ਆਪਣੀ ਉਮੀਦ ਕਰਕੇ ਖ਼ੁਸ਼ ਰਹੋ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਸੋਚ-ਵਿਚਾਰ ਕਰਨ ਲਈ ਮੂਸਾ ਚੰਗੀ ਮਿਸਾਲ ਕਿਉਂ ਹੈ?
-
ਪਰਿਵਾਰ ਦੇ ਮੁਖੀਆਂ ਦੀ ਕੀ ਜ਼ਿੰਮੇਵਾਰੀ ਹੈ?
-
ਪਰਿਵਾਰਕ ਸਟੱਡੀ ਲਈ ਤੁਸੀਂ ਕਿਹੜੇ ਵਿਸ਼ਿਆਂ ’ਤੇ ਸੋਚ-ਵਿਚਾਰ ਕਰ ਸਕਦੇ ਹੋ?
-
ਦਲੇਰੀ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਉਮੀਦ ਕਿਵੇਂ ਮਦਦ ਕਰ ਸਕਦੀ ਹੈ?
-
ਤੁਸੀਂ ਕੀ ਦੇਖਣ ਦੀ ਉਮੀਦ ਰੱਖਦੇ ਹੋ?