Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 63-66

ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੱਡੀ ਖ਼ੁਸ਼ੀ ਦਾ ਕਾਰਨ ਹੋਣਗੇ

ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੱਡੀ ਖ਼ੁਸ਼ੀ ਦਾ ਕਾਰਨ ਹੋਣਗੇ

ਯਸਾਯਾਹ 65 ਵਿਚ ਦਰਜ ਯਰੂਸ਼ਲਮ ਨੂੰ ਮੁੜ ਵਸਾਉਣ ਦਾ ਵਾਅਦਾ ਪੂਰਾ ਹੋ ਕੇ ਰਹਿਣਾ ਸੀ, ਇਸ ਲਈ ਯਹੋਵਾਹ ਨੇ ਇਸ ਵਾਅਦੇ ਬਾਰੇ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਇਹ ਪਹਿਲਾਂ ਹੀ ਪੂਰਾ ਹੋ ਰਿਹਾ ਹੋਵੇ।

ਯਹੋਵਾਹ ਨਵਾਂ ਆਕਾਸ਼ ਅਤੇ ਨਵੀਂ ਧਰਤੀ ਬਣਾਉਂਦਾ ਹੈ ਜਿੱਥੇ ਪਹਿਲੀਆਂ ਗੱਲਾਂ ਚੇਤੇ ਨਹੀਂ ਆਉਣਗੀਆਂ

65:17

ਨਵਾਂ ਆਕਾਸ਼ ਕੀ ਹੈ?

  • ਇਕ ਨਵੀਂ ਸਰਕਾਰ ਜੋ ਧਰਤੀ ਉੱਤੇ ਚੰਗੇ ਹਾਲਾਤ ਲਿਆਵੇਗੀ

  • ਇਹ 1914 ਵਿਚ ਬਣੀ ਸੀ ਜਦੋਂ ਯਿਸੂ ਨੂੰ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਾਇਆ ਗਿਆ ਸੀ

ਨਵੀਂ ਧਰਤੀ ਕੀ ਹੈ?

  • ਸਾਰੀਆਂ ਕੌਮਾਂ, ਭਾਸ਼ਾਵਾਂ ਤੇ ਨਸਲਾਂ ਦੇ ਲੋਕਾਂ ਦਾ ਸਮਾਜ ਜੋ ਖ਼ੁਸ਼ੀ-ਖ਼ੁਸ਼ੀ ਨਵੀਂ ਸਵਰਗੀ ਸਰਕਾਰ ਦੀ ਹਕੂਮਤ ਅਧੀਨ ਰਹਿੰਦਾ ਹੈ

ਪਹਿਲੀਆਂ ਗੱਲਾਂ ਕਿਵੇਂ ਚੇਤੇ ਨਹੀਂ ਆਉਣਗੀਆਂ?

  • ਦਰਦ ਭਰੀਆਂ ਯਾਦਾਂ ਦੇ ਕਾਰਨ ਬੀਤੇ ਜ਼ਮਾਨੇ ਦੀ ਗੱਲ ਹੋ ਜਾਣਗੇ ਜਿਵੇਂ ਸਰੀਰਕ, ਮਾਨਸਿਕ ਅਤੇ ਜਜ਼ਬਾਤੀ ਪੀੜਾਂ

  • ਵਫ਼ਾਦਾਰ ਇਨਸਾਨ ਆਪਣੀ ਜ਼ਿੰਦਗੀ ਦਾ ਭਰਪੂਰ ਮਜ਼ਾ ਲੈਣਗੇ ਅਤੇ ਉਹ ਹਰ ਗੁਜ਼ਰੇ ਦਿਨ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਨਗੇ