‘ਪਰਮੇਸ਼ੁਰ ਸਾਡੇ ਲਈ ਆਪਣੇ ਪਿਆਰ ਦਾ ਸਬੂਤ ਦਿੰਦਾ ਹੈ’
ਰਿਹਾਈ ਦੀ ਕੀਮਤ ਦਾ ਤੋਹਫ਼ਾ ਬਹੁਤ ਮਾਅਨੇ ਰੱਖਦਾ ਹੈ ਕਿਉਂਕਿ ਇਸ ਦੇ ਜ਼ਰੀਏ ਯਹੋਵਾਹ ਦੇ ਨਾਂ ਨੂੰ ਪਵਿੱਤਰ ਕੀਤਾ ਜਾਵੇਗਾ। ਨਾਲੇ ਸਾਬਤ ਕੀਤਾ ਜਾਵੇਗਾ ਕਿ ਉਸ ਕੋਲ ਹੀ ਰਾਜ ਕਰਨ ਦਾ ਹੱਕ ਹੈ ਅਤੇ ਉਹੀ ਸਭ ਤੋਂ ਵਧੀਆ ਤਰੀਕੇ ਨਾਲ ਰਾਜ ਕਰ ਸਕਦਾ ਹੈ। ਪਰ ਰਿਹਾਈ ਦੀ ਕੀਮਤ ਨਾਲ ਸਾਡੇ ਲਈ ਹੁਣ ਯਹੋਵਾਹ ਦੇ ਦੋਸਤ ਬਣਨਾ ਵੀ ਮੁਮਕਿਨ ਹੋਇਆ ਹੈ ਅਤੇ ਇਸ ਕਰਕੇ ਹੀ ਉਹ ਆਗਿਆਕਾਰ ਮਨੁੱਖਜਾਤੀ ਨੂੰ ਸੁਨਹਿਰੇ ਭਵਿੱਖ ਦੀ ਉਮੀਦ ਦਿੰਦਾ ਹੈ।
ਰਿਹਾਈ ਦੀ ਕੀਮਤ ਦੇ ਤੋਹਫ਼ੇ ਲਈ ਅਸੀਂ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ?
-
ਸਮਰਪਣ ਅਤੇ ਬਪਤਿਸਮੇ ਰਾਹੀਂ ਅਸੀਂ ਜ਼ਾਹਰ ਕਰਦੇ ਹਾਂ ਕਿ ਅਸੀਂ ਰਿਹਾਈ ਦੀ ਕੀਮਤ ’ਤੇ ਨਿਹਚਾ ਕਰਦੇ ਹਾਂ ਅਤੇ ਅਸੀਂ ਯਹੋਵਾਹ ਦੇ ਬਣਨਾ ਚਾਹੁੰਦੇ ਹਾਂ
-
ਰਾਜ ਦੀ ਖ਼ੁਸ਼ੀ ਖ਼ਬਰੀ ਦਾ ਪ੍ਰਚਾਰ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਵਾਂਗ ਹਰ ਤਰ੍ਹਾਂ ਦੇ ਲੋਕਾਂ ਨੂੰ ਪਿਆਰ ਕਰਦੇ ਹਾਂ।—ਮੱਤੀ 22:39; ਯੂਹੰ 3:16
ਹੋਰ ਕਿਹੜੇ ਤਰੀਕਿਆਂ ਰਾਹੀਂ ਮੈਂ ਰਿਹਾਈ ਦੀ ਕੀਮਤ ਦੇ ਤੋਹਫ਼ੇ ਲਈ ਯਹੋਵਾਹ ਨੂੰ ਸ਼ੁਕਰਗੁਜ਼ਾਰੀ ਦਿਖਾ ਸਕਦਾ ਹਾਂ?