ਸਾਡੀ ਮਸੀਹੀ ਜ਼ਿੰਦਗੀ
ਦੁੱਖ ਸਹਿੰਦੇ ਹੋਏ ਬੇਸਬਰੀ ਨਾਲ ਉਡੀਕ ਕਰਦੇ ਰਹੋ
ਤੁਸੀਂ ਕਦੋਂ ਤੋਂ ਪਰਮੇਸ਼ੁਰ ਦੇ ਰਾਜ ਦੇ ਆਉਣ ਦੀ ਉਡੀਕ ਕਰ ਰਹੇ ਹੋ? ਕੀ ਮੁਸ਼ਕਲਾਂ ਦੇ ਬਾਵਜੂਦ ਤੁਸੀਂ ਧੀਰਜ ਨਾਲ ਸਹਿ ਰਹੇ ਹੋ। (ਰੋਮੀ 8:25) ਕੁਝ ਮਸੀਹੀ ਨਫ਼ਰਤ ਤੇ ਬਦਸਲੂਕੀ ਦੇ ਸ਼ਿਕਾਰ ਹੋਏ। ਕੁਝ ਜਣਿਆਂ ਨੂੰ ਜੇਲ੍ਹ ਵਿਚ ਸੁੱਟਿਆ ਗਿਆ ਜਾਂ ਕਈਆਂ ਨੂੰ ਮਾਰਨ ਦੀਆਂ ਵੀ ਧਮਕੀਆਂ ਮਿਲੀਆਂ। ਬਹੁਤ ਜਣੇ ਲੰਬੇ ਸਮੇਂ ਤੋਂ ਕਿਸੇ ਬੀਮਾਰੀ ਜਾਂ ਬੁਢਾਪੇ ਦਾ ਸਾਮ੍ਹਣਾ ਕਰ ਰਹੇ ਹਨ।
ਕਿਸੇ ਵੀ ਅਜ਼ਮਾਇਸ਼ ਵਿਚ ਬੇਸਬਰੀ ਨਾਲ ਉਡੀਕ ਕਰਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ? ਸਾਨੂੰ ਬਾਈਬਲ ਪੜ੍ਹ ਕੇ ਅਤੇ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰ ਕੇ ਆਪਣੀ ਨਿਹਚਾ ਮਜ਼ਬੂਤ ਬਣਾਈ ਰੱਖਣੀ ਚਾਹੀਦੀ ਹੈ। ਸਾਨੂੰ ਆਪਣੀ ਉਮੀਦ ’ਤੇ ਧਿਆਨ ਲਾਈ ਰੱਖਣਾ ਚਾਹੀਦਾ ਹੈ। (2 ਕੁਰਿੰ 4:16-18; ਇਬ 12:2) ਸਾਨੂੰ ਪ੍ਰਾਰਥਨਾ ਵਿਚ ਯਹੋਵਾਹ ਨੂੰ ਫ਼ਰਿਆਦ ਕਰਨੀ ਅਤੇ ਉਸ ਦੀ ਪਵਿੱਤਰ ਸ਼ਕਤੀ ਮੰਗਣੀ ਚਾਹੀਦੀ ਹੈ। (ਲੂਕਾ 11:10, 13; ਇਬ 5:7) ਸਾਡਾ ਪਿਆਰਾ ਸਵਰਗੀ ਪਿਤਾ ਸਾਡੀ “ਧੀਰਜ ਅਤੇ ਖ਼ੁਸ਼ੀ ਨਾਲ ਸਾਰੀਆਂ ਗੱਲਾਂ” ਸਹਿਣ ਵਿਚ ਮਦਦ ਕਰ ਸਕਦਾ ਹੈ।—ਕੁਲੁ 1:11.
‘ਧੀਰਜ ਨਾਲ ਦੌੜਦੇ ਰਹੋ’—ਇਨਾਮ ਮਿਲਣ ਦਾ ਪੱਕਾ ਭਰੋਸਾ ਰੱਖੋ ਨਾਂ ਦਾ ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਜ਼ਿੰਦਗੀ ਵਿਚ ਕਿਹੜਾ ‘ਬੁਰਾ ਸਮਾਂ’ ਆ ਸਕਦਾ ਹੈ? (ਉਪ 9:11, CL)
-
ਅਜ਼ਮਾਇਸ਼ਾਂ ਦੌਰਾਨ ਪ੍ਰਾਰਥਨਾ ਸਾਡੀ ਕਿਵੇਂ ਮਦਦ ਕਰਦੀ ਹੈ?
-
ਜੇ ਅਸੀਂ ਪਹਿਲਾਂ ਵਾਂਗ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਨਹੀਂ ਕਰ ਸਕਦੇ, ਤਾਂ ਵੀ ਸਾਨੂੰ ਉਸ ’ਤੇ ਕਿਉਂ ਧਿਆਨ ਲਾਉਣਾ ਚਾਹੀਦਾ ਹੈ ਜੋ ਅਸੀਂ ਕਰ ਸਕਦੇ ਹਾਂ?
-
ਕਿਹੜੀ ਗੱਲ ਤੁਹਾਡੀ ਇਹ ਭਰੋਸਾ ਬਣਾਈ ਰੱਖਣ ਵਿਚ ਮਦਦ ਕਰਦੀ ਹੈ ਕਿ ਤੁਹਾਨੂੰ ਇਨਾਮ ਜ਼ਰੂਰ ਮਿਲੇਗਾ?