Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਕੀ ਤੁਸੀਂ ਪਰਮੇਸ਼ੁਰ ਦੇ ਅਣਦੇਖੇ ਗੁਣਾਂ ਨੂੰ ਦੇਖਦੇ ਹੋ?

ਕੀ ਤੁਸੀਂ ਪਰਮੇਸ਼ੁਰ ਦੇ ਅਣਦੇਖੇ ਗੁਣਾਂ ਨੂੰ ਦੇਖਦੇ ਹੋ?

ਜਦੋਂ ਤੁਸੀਂ ਰੰਗ-ਬਰੰਗੇ ਫੁੱਲਾਂ, ਤਾਰਿਆਂ ਨਾਲ ਭਰੇ ਆਸਮਾਨ ਜਾਂ ਝਰਨੇ ਤੋਂ ਡਿਗਦਾ ਪਾਣੀ ਦੇਖਦੇ ਹੋ, ਤਾਂ ਕੀ ਤੁਸੀਂ ਸਿਰਜਣਹਾਰ ਦੇ ਹੱਥਾਂ ਦਾ ਕੰਮ ਦੇਖਦੇ ਹੋ? ਆਲੇ-ਦੁਆਲੇ ਦੀ ਸ੍ਰਿਸ਼ਟੀ ਤੋਂ ਯਹੋਵਾਹ ਦੇ ਅਣਦੇਖੇ ਗੁਣ ਸਾਫ਼ ਦਿਖਾਈ ਦਿੰਦੇ ਹਨ। (ਰੋਮੀ 1:20) ਜਦੋਂ ਅਸੀਂ ਰੁਕ ਕੇ ਚੀਜ਼ਾਂ ਨੂੰ ਦੇਖ ਕੇ ਉਨ੍ਹਾਂ ਬਾਰੇ ਸੋਚਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੀ ਸ਼ਕਤੀ, ਪਿਆਰ, ਬੁੱਧ ਅਤੇ ਨਿਆਂ ਦੇ ਨਾਲ-ਨਾਲ ਉਸ ਦੀ ਖੁੱਲ੍ਹ-ਦਿਲੀ ਵੀ ਦੇਖ ਸਕਦੇ ਹਾਂ।​—ਜ਼ਬੂ 104:24.

ਤੁਸੀਂ ਹਰ ਰੋਜ਼ ਯਹੋਵਾਹ ਦੀਆਂ ਕਿਹੜੀਆਂ ਬਣਾਈਆਂ ਹੋਈਆਂ ਚੀਜ਼ਾਂ ਦੇਖਦੇ ਹੋ? ਸ਼ਹਿਰ ਵਿਚ ਰਹਿੰਦਿਆਂ ਵੀ ਤੁਸੀਂ ਸ਼ਾਇਦ ਚਿੜੀਆਂ ਜਾਂ ਦਰਖ਼ਤ ਦੇਖ ਸਕਦੇ ਹੋ। ਯਹੋਵਾਹ ਦੀ ਸ੍ਰਿਸ਼ਟੀ ’ਤੇ ਧਿਆਨ ਨਾਲ ਗੌਰ ਕਰਨ ਨਾਲ ਸਾਡੀ ਚਿੰਤਾ ਘੱਟ ਸਕਦੀ ਹੈ, ਅਸੀਂ ਜ਼ਿਆਦਾ ਜ਼ਰੂਰੀ ਗੱਲਾਂ ਵੱਲ ਧਿਆਨ ਦੇ ਸਕਦੇ ਹਾਂ ਅਤੇ ਸਾਡਾ ਭਰੋਸਾ ਵਧ ਸਕਦਾ ਹੈ ਕਿ ਯਹੋਵਾਹ ਹਮੇਸ਼ਾ ਲਈ ਸਾਡਾ ਖ਼ਿਆਲ ਰੱਖ ਸਕਦਾ ਹੈ। (ਮੱਤੀ 6:25-32) ਜੇ ਤੁਹਾਡੇ ਬੱਚੇ ਹਨ, ਤਾਂ ਯਹੋਵਾਹ ਦੇ ਬੇਜੋੜ ਗੁਣ ਦੇਖਣ ਵਿਚ ਉਨ੍ਹਾਂ ਦੀ ਮਦਦ ਕਰੋ। ਜਿੱਦਾਂ-ਜਿੱਦਾਂ ਸਾਡੇ ਦਿਲ ਵਿਚ ਸ੍ਰਿਸ਼ਟੀ ਲਈ ਕਦਰ ਵਧਦੀ ਜਾਵੇਗੀ, ਉੱਦਾਂ-ਉੱਦਾਂ ਅਸੀਂ ਯਹੋਵਾਹ ਦੇ ਹੋਰ ਨੇੜੇ ਹੁੰਦੇ ਜਾਵਾਂਗੇ।​—ਜ਼ਬੂ 8:3, 4.

ਸ੍ਰਿਸ਼ਟੀ ਤੋਂ ਪਰਮੇਸ਼ੁਰ ਦੀ ਮਹਿਮਾ ਝਲਕਦੀ ਹੈ—ਰੌਸ਼ਨੀ ਤੇ ਰੰਗ ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਅਸੀਂ ਰੰਗ ਕਿਉਂ ਦੇਖ ਸਕਦੇ ਹਾਂ?

  • ਕਈ ਰੰਗ ਅਲੱਗ-ਅਲੱਗ ਕੋਣਾਂ ਤੋਂ ਦੇਖਣ ਕਰਕੇ ਬਦਲ ਕਿਉਂ ਜਾਂਦੇ ਹਨ?

  • ਅਸੀਂ ਆਸਮਾਨ ਵਿਚ ਅਲੱਗ-ਅਲੱਗ ਰੰਗ ਕਿਉਂ ਦੇਖ ਸਕਦੇ ਹਾਂ?

  • ਤੁਸੀਂ ਆਪਣੇ ਘਰ ਦੇ ਆਲੇ-ਦੁਆਲੇ ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ਵਿਚ ਕਿਹੜੇ ਵਧੀਆ ਰੰਗ ਦੇਖੇ ਹਨ?

  • ਸਾਨੂੰ ਸ੍ਰਿਸ਼ਟੀ ਨੂੰ ਧਿਆਨ ਨਾਲ ਕਿਉਂ ਦੇਖਣਾ ਚਾਹੀਦਾ ਹੈ?

ਰੌਸ਼ਨੀ ਅਤੇ ਰੰਗਾਂ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?