Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਹੋਰ ਵਧੀਆ ਪ੍ਰਚਾਰਕ ਬਣੋ—ਤਰੱਕੀ ਨਾ ਕਰਨ ਵਾਲੀਆਂ ਸਟੱਡੀਆਂ ਕਰਾਉਣੀਆਂ ਬੰਦ ਕਰ ਦਿਓ

ਹੋਰ ਵਧੀਆ ਪ੍ਰਚਾਰਕ ਬਣੋ—ਤਰੱਕੀ ਨਾ ਕਰਨ ਵਾਲੀਆਂ ਸਟੱਡੀਆਂ ਕਰਾਉਣੀਆਂ ਬੰਦ ਕਰ ਦਿਓ

ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਬਚਣ ਲਈ ਲੋਕਾਂ ਨੂੰ ਯਹੋਵਾਹ ਦਾ ਨਾਂ ਲੈਣਾ ਚਾਹੀਦਾ ਹੈ। (ਰੋਮੀ 10:13, 14) ਪਰ ਬਾਈਬਲ ਸਟੱਡੀ ਕਰਨ ਵਾਲਿਆਂ ਵਿੱਚੋਂ ਹਰ ਕੋਈ ਯਹੋਵਾਹ ਦੇ ਮਿਆਰਾਂ ਮੁਤਾਬਕ ਜੀਉਣਾ ਨਹੀਂ ਚਾਹੁੰਦਾ। ਜਿਹੜੇ ਲੋਕ ਵਾਕਈ ਤਬਦੀਲੀਆਂ ਕਰ ਕੇ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਅਸੀਂ ਉਨ੍ਹਾਂ ਦੀ ਮਦਦ ਕਰ ਕੇ ਆਪਣੇ ਕੀਮਤੀ ਸਮੇਂ ਦੀ ਸਹੀ ਵਰਤੋਂ ਕਰਦੇ ਹਾਂ। ਜੇ ਕੋਈ ਬਾਈਬਲ ਵਿਦਿਆਰਥੀ ਕੁਝ ਸਮੇਂ ਸਟੱਡੀ ਕਰਨ ਤੋਂ ਬਾਅਦ ਵੀ ਤਰੱਕੀ ਨਹੀਂ ਕਰਦਾ, ਤਾਂ ਉਹ ਸਟੱਡੀ ਛੱਡ ਕੇ ਉਸ ਵਿਅਕਤੀ ਦੀ ਮਦਦ ਕਰਨੀ ਸਮਝਦਾਰੀ ਦੀ ਗੱਲ ਹੋਵੇਗੀ ਜਿਸ ਨੂੰ ਯਹੋਵਾਹ ਆਪਣੇ ਤੇ ਆਪਣੇ ਸੰਗਠਨ ਵੱਲ ਖਿੱਚ ਰਿਹਾ ਹੈ। (ਯੂਹੰ 6:44) ਜੇ ਉਹ ਵਿਅਕਤੀ ਬਾਅਦ ਵਿਚ ਕੁਝ ਤਬਦੀਲੀਆਂ ਕਰਦਾ ਹੈ ਅਤੇ ਦਿਖਾਉਂਦਾ ਹੈ ਕਿ “ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹੈ, ਤਾਂ ਅਸੀਂ ਉਸ ਦੀ ਸਟੱਡੀ ਦੁਬਾਰਾ ਸ਼ੁਰੂ ਕਰਾ ਸਕਦੇ ਹਾਂ।​—ਰਸੂ 13:48.

ਇਸ ਤਰ੍ਹਾਂ ਕਿਵੇਂ ਕਰੀਏ:

  • ਵਿਦਿਆਰਥੀ ਦੀ ਸਹੀ ਗਿਆਨ ਲੈਣ ਦੀ ਇੱਛਾ ਦੀ ਤਾਰੀਫ਼ ਕਰੋ।​—1 ਤਿਮੋ 2:4

  • ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਦੀ ਅਹਿਮੀਅਤ ’ਤੇ ਜ਼ੋਰ ਦਿਓ।​—ਲੂਕਾ 6:46-49

  • ਯਿਸੂ ਵੱਲੋਂ ਦਿੱਤੀ ਬੀ ਬੀਜਣ ਵਾਲੇ ਦੀ ਮਿਸਾਲ ’ਤੇ ਚਰਚਾ ਕਰੋ ਅਤੇ ਫਿਰ ਉਸ ਨੂੰ ਸੋਚਣ ਲਈ ਕਹੋ ਕਿ ਕਿਹੜੀਆਂ ਗੱਲਾਂ ਉਸ ਨੂੰ ਤਰੱਕੀ ਕਰਨ ਤੋਂ ਰੋਕਦੀਆਂ ਹਨ।​—ਮੱਤੀ 13:18-23

  • ਸਮਝਦਾਰੀ ਨਾਲ ਦੱਸੋ ਕਿ ਤੁਸੀਂ ਉਸ ਦੀ ਸਟੱਡੀ ਕਰਾਉਣੀ ਕਿਉਂ ਬੰਦ ਕਰ ਰਹੇ ਹੋ

  • ਉਸ ਨੂੰ ਦੱਸੋ ਕਿ ਤੁਸੀਂ ਕਦੇ-ਕਦਾਈਂ ਉਸ ਨੂੰ ਹੌਸਲਾ ਦੇਣ ਲਈ ਆਓਗੇ ਅਤੇ ਜੇ ਉਹ ਤਰੱਕੀ ਕਰਦਾ ਹੈ, ਤਾਂ ਉਸ ਦੀ ਸਟੱਡੀ ਦੁਬਾਰਾ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ

ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਵੀਡੀਓ ਵਿਚ ਦਿੱਤੀ ਗੱਲਬਾਤ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਵਿਦਿਆਰਥੀ ਸੱਚਾਈ ਵਿਚ ਤਰੱਕੀ ਨਹੀਂ ਕਰ ਰਿਹਾ ਸੀ?

  • ਪ੍ਰਚਾਰਕ ਨੇ ਵਿਦਿਆਰਥੀ ਦੀ ਇਹ ਸਮਝਣ ਵਿਚ ਕਿਵੇਂ ਮਦਦ ਕੀਤੀ ਕਿ ਉਸ ਨੂੰ ਤਬਦੀਲੀਆਂ ਕਰਨ ਦੀ ਲੋੜ ਹੈ?

  • ਪ੍ਰਚਾਰਕ ਨੇ ਵਿਦਿਆਰਥੀ ਲਈ ਭਵਿੱਖ ਵਿਚ ਦੁਬਾਰਾ ਸਟੱਡੀ ਕਰਨ ਦਾ ਮੌਕਾ ਕਿਵੇਂ ਖੋਲ੍ਹੀ ਰੱਖਿਆ?