ਸਾਡੀ ਮਸੀਹੀ ਜ਼ਿੰਦਗੀ
ਪਰਿਵਾਰ ਵਿਚ ਪਿਆਰ ਦਿਖਾਓ
ਪਿਆਰ ਇਕ ਗੁੰਦ ਦੀ ਤਰ੍ਹਾਂ ਹੈ ਜੋ ਪਰਿਵਾਰ ਨੂੰ ਜੋੜ ਕੇ ਰੱਖਦਾ ਹੈ। ਪਿਆਰ ਤੋਂ ਬਗੈਰ, ਪਰਿਵਾਰ ਦੇ ਮੈਂਬਰਾਂ ਵਿਚ ਨਾ ਤਾਂ ਏਕਤਾ ਹੋਵੇਗੀ ਤੇ ਨਾ ਹੀ ਉਹ ਇਕ-ਦੂਜੇ ਦੀ ਮਦਦ ਕਰਨਗੇ। ਪਤੀ-ਪਤਨੀ ਅਤੇ ਮਾਪੇ ਪਰਿਵਾਰ ਵਿਚ ਪਿਆਰ ਕਿਵੇਂ ਦਿਖਾ ਸਕਦੇ ਹਨ?
ਇਕ ਪਿਆਰ ਕਰਨ ਵਾਲਾ ਪਤੀ ਆਪਣੀ ਪਤਨੀ ਦੀਆਂ ਲੋੜਾਂ ਅਤੇ ਭਾਵਨਾਵਾਂ ਦਾ ਖ਼ਿਆਲ ਰੱਖੇਗਾ। (ਅਫ਼ 5:28, 29) ਉਹ ਆਪਣੇ ਪਰਿਵਾਰ ਦੀਆਂ ਖਾਣ-ਪੀਣ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਯਹੋਵਾਹ ਦੇ ਨੇੜੇ ਜਾਣ ਵਿਚ ਵੀ ਮਦਦ ਕਰੇਗਾ। ਉਸ ਨੂੰ ਹਰ ਹਫ਼ਤੇ ਪਰਿਵਾਰਕ ਸਟੱਡੀ ਕਰਵਾਉਣੀ ਚਾਹੀਦੀ ਹੈ। (1 ਤਿਮੋ 5:8) ਇਕ ਪਿਆਰ ਕਰਨ ਵਾਲੀ ਪਤਨੀ ਆਪਣੇ ਪਤੀ ਦੇ ਅਧੀਨ ਰਹੇਗੀ ਅਤੇ ਉਸ ਦਾ “ਗਹਿਰਾ ਆਦਰ” ਕਰੇਗੀ। (ਅਫ਼ 5:22, 33; 1 ਪਤ 3:1-6) ਪਤੀ-ਪਤਨੀ ਨੂੰ ਇਕ-ਦੂਜੇ ਨੂੰ ਦਿਲ ਖੋਲ੍ਹ ਕੇ ਮਾਫ਼ ਕਰਨਾ ਚਾਹੀਦਾ ਹੈ। (ਅਫ਼ 4:32) ਪਿਆਰ ਕਰਨ ਵਾਲੇ ਮਾਪੇ ਆਪਣੇ ਹਰ ਬੱਚੇ ਵੱਲ ਧਿਆਨ ਦੇਣਗੇ ਅਤੇ ਉਨ੍ਹਾਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਉਣਗੇ। (ਬਿਵ 6:6, 7; ਅਫ਼ 6:4) ਮਿਸਾਲ ਲਈ, ਉਨ੍ਹਾਂ ਨੂੰ ਸਕੂਲ ਵਿਚ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? ਉਹ ਆਪਣੇ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰ ਰਹੇ ਹਨ? ਪਰਿਵਾਰ ਵਿਚ ਪਿਆਰ ਹੋਣ ਕਰਕੇ ਸਾਰੇ ਜਣੇ ਸੁਰੱਖਿਅਤ ਮਹਿਸੂਸ ਕਰਨਗੇ।
ਪਰਿਵਾਰ ਵਿਚ ਪਿਆਰ ਦਿਖਾਉਂਦੇ ਰਹੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਇਕ ਪਿਆਰ ਕਰਨ ਵਾਲਾ ਪਤੀ ਆਪਣੀ ਪਤਨੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਉਸ ਨੂੰ ਕਿਵੇਂ ਦਿਖਾ ਸਕਦਾ ਹੈ ਕਿ ਉਹ ਉਸ ਨੂੰ ਪਿਆਰ ਕਰਦਾ ਹੈ?
-
ਇਕ ਪਿਆਰ ਕਰਨ ਵਾਲੀ ਪਤਨੀ ਆਪਣੇ ਪਤੀ ਦਾ ਗਹਿਰਾ ਆਦਰ ਕਿਵੇਂ ਕਰ ਸਕਦੀ ਹੈ?
-
ਪਿਆਰ ਕਰਨ ਵਾਲੇ ਮਾਪੇ ਪਰਮੇਸ਼ੁਰ ਦੇ ਬਚਨ ’ਤੇ ਆਪਣੇ ਬੱਚਿਆਂ ਦੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹਨ?