ਸਾਡੀ ਮਸੀਹੀ ਜ਼ਿੰਦਗੀ
ਅਨੁਸ਼ਾਸਨ—ਯਹੋਵਾਹ ਦੇ ਪਿਆਰ ਦਾ ਸਬੂਤ
ਜਦੋਂ ਅਸੀਂ ਕੋਈ ਗ਼ਲਤੀ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਸੁਧਾਰਦਾ ਹੈ ਅਤੇ ਸਖ਼ਤ ਤਾੜਨਾ ਦਿੰਦਾ ਹੈ। ਇਹ ਉਸ ਦਾ ਸਿੱਖਿਆ ਦੇਣ ਦਾ ਇਕ ਤਰੀਕਾ ਹੈ। ਯਹੋਵਾਹ ਸਾਨੂੰ ਇਸ ਲਈ ਸੁਧਾਰਦਾ ਹੈ ਤਾਂਕਿ ਅਸੀਂ ਉਸ ਦੇ ਮੁਤਾਬਕ ਉਸ ਦੀ ਭਗਤੀ ਕਰੀਏ। (ਰੋਮੀ 12:1; ਇਬ 12:10, 11) ਜਦੋਂ ਸਾਨੂੰ ਸੁਧਾਰਿਆ ਜਾਂਦਾ ਹੈ, ਤਾਂ ਕਦੀ-ਕਦੀ ਸਾਨੂੰ ਬਹੁਤ ਦੁੱਖ ਲੱਗ ਸਕਦਾ ਹੈ। ਪਰ ਇਸ ਦਾ ਨਤੀਜਾ ਵਧੀਆ ਨਿਕਲਦਾ ਹੈ ਅਤੇ ਇਸ ਨਾਲ ਸਾਨੂੰ ਹੀ ਫ਼ਾਇਦਾ ਹੁੰਦਾ ਹੈ। (ਕਹਾ 10:7) ਜਿਹੜੇ ਲੋਕ ਦੂਸਰਿਆਂ ਨੂੰ ਸੁਧਾਰਦੇ ਹਨ ਅਤੇ ਜਿਨ੍ਹਾਂ ਨੂੰ ਸੁਧਾਰਿਆ ਜਾਂਦਾ ਹੈ, ਉਨ੍ਹਾਂ ਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ?
ਸੁਧਾਰ ਕਰਨ ਵਾਲੇ। ਜਦੋਂ ਬਜ਼ੁਰਗ, ਮਾਪੇ ਅਤੇ ਦੂਸਰੇ ਕਿਸੇ ਨੂੰ ਸੁਧਾਰਦੇ ਹਨ, ਤਾਂ ਉਹ ਯਹੋਵਾਹ ਵਾਂਗ ਪਿਆਰ ਨਾਲ ਸੁਧਾਰਦੇ ਹਨ। (ਯਿਰ 46:28) ਜੇ ਬਜ਼ੁਰਗਾਂ ਨੂੰ ਕਿਸੇ ਦੇ ਖ਼ਿਲਾਫ਼ ਕਾਰਵਾਈ ਕਰਨੀ ਪੈਂਦੀ ਹੈ, ਤਾਂ ਵੀ ਉਨ੍ਹਾਂ ਨੂੰ ਪਿਆਰ ਦਿਖਾਉਂਦੇ ਹੋਏ ਉੱਨੀ ਹੀ ਤਾੜਨਾ ਦੇਣੀ ਚਾਹੀਦੀ ਹੈ ਜਿੰਨੀ ਸਹੀ ਹੈ।—ਤੀਤੁ 1:13.
ਜਦੋਂ ਸਾਨੂੰ ਤਾੜਨਾ ਮਿਲਦੀ ਹੈ। ਤਾੜਨਾ ਮਿਲਣ ’ਤੇ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਇ ਸਾਨੂੰ ਇਸ ਮੁਤਾਬਕ ਝੱਟ ਕੰਮ ਕਰਨਾ ਚਾਹੀਦਾ ਹੈ। (ਕਹਾ 3:11, 12) ਪਾਪੀ ਹੋਣ ਕਰਕੇ ਸਾਨੂੰ ਕਿਸੇ-ਨਾ-ਕਿਸੇ ਤਰੀਕੇ ਨਾਲ ਸੁਧਾਰਿਆ ਜਾਂਦਾ ਹੈ। ਅਸੀਂ ਬਾਈਬਲ ਵਿੱਚੋਂ ਜੋ ਪੜ੍ਹਦੇ ਹਾਂ ਅਤੇ ਸਭਾਵਾਂ ਵਿਚ ਜੋ ਸੁਣਦੇ ਹਾਂ, ਉਸ ਤੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਨੂੰ ਕਿਸੇ-ਨਾ-ਕਿਸੇ ਮਾਮਲੇ ਵਿਚ ਸੁਧਾਰ ਕਰਨ ਦੀ ਲੋੜ ਹੈ। ਲੋੜ ਪੈਣ ’ਤੇ ਨਿਆਂ ਕਮੇਟੀ ਸਾਡੇ ਖ਼ਿਲਾਫ਼ ਕੋਈ ਕਾਰਵਾਈ ਕਰ ਸਕਦੀ ਹੈ। ਜਦੋਂ ਅਸੀਂ ਆਪਣੀ ਗ਼ਲਤੀ ਮੰਨ ਕੇ ਸੁਧਾਰ ਕਰਦੇ ਹਾਂ, ਤਾਂ ਅਸੀਂ ਅੱਜ ਵਧੀਆ ਜ਼ਿੰਦਗੀ ਜੀਵਾਂਗੇ ਅਤੇ ਭਵਿੱਖ ਵਿਚ ਹਮੇਸ਼ਾ ਦੀ ਜ਼ਿੰਦਗੀ ਪਾਵਾਂਗੇ।—ਕਹਾ 10:17.
“ਯਹੋਵਾਹ ਜਿਸ ਨੂੰ ਪਿਆਰ ਕਰਦਾ ਹੈ, ਉਸੇ ਨੂੰ ਅਨੁਸ਼ਾਸਨ ਦਿੰਦਾ ਹੈ” ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਕੈਨਨ ਦਾ ਬਚਪਨ ਕਿਹੋ ਜਿਹਾ ਸੀ? ਬਾਅਦ ਵਿਚ ਉਸ ਨਾਲ ਕੀ ਹੋਇਆ?
-
ਯਹੋਵਾਹ ਨੇ ਪਿਆਰ ਨਾਲ ਉਸ ਨੂੰ ਕਿਵੇਂ ਸੁਧਾਰਿਆ?
-
ਉਸ ਦੇ ਤਜਰਬੇ ਤੋਂ ਅਸੀਂ ਕੀ ਸਿੱਖਦੇ ਹਾਂ?