Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਸ਼ਰਾਬ ਪੀਣ ਬਾਰੇ ਸੋਚ-ਸਮਝ ਕੇ ਫ਼ੈਸਲੇ ਕਰੋ

ਸ਼ਰਾਬ ਪੀਣ ਬਾਰੇ ਸੋਚ-ਸਮਝ ਕੇ ਫ਼ੈਸਲੇ ਕਰੋ

ਸਾਰੇ ਮਸੀਹੀਆਂ ਨੂੰ ਸ਼ਰਾਬ ਪੀਣ ਸੰਬੰਧੀ ਸੰਜਮ ਰੱਖਣ ਦੀ ਲੋੜ ਹੈ। (ਕਹਾ 23:20, 29-35; 1 ਕੁਰਿੰ 6:9, 10) ਜੇ ਕੋਈ ਮਸੀਹੀ ਸ਼ਰਾਬ ਪੀਣੀ ਚਾਹੁੰਦਾ ਹੈ, ਤਾਂ ਉਸ ਨੂੰ ਹਿਸਾਬ ਨਾਲ ਪੀਣੀ ਚਾਹੀਦੀ ਹੈ। ਨਾਲੇ ਉਸ ਨੂੰ ਨਾ ਤਾਂ ਸ਼ਰਾਬ ਦਾ ਗ਼ੁਲਾਮ ਬਣਨਾ ਚਾਹੀਦਾ ਹੈ ਤੇ ਨਾ ਹੀ ਦੂਜਿਆਂ ਲਈ ਠੋਕਰ ਦਾ ਕਾਰਨ। (1 ਕੁਰਿੰ 10:23, 24; 1 ਤਿਮੋ 5:23) ਸਾਨੂੰ ਕਿਸੇ ’ਤੇ ਵੀ ਸ਼ਰਾਬ ਪੀਣ ਦਾ ਦਬਾਅ ਨਹੀਂ ਪਾਉਣਾ ਚਾਹੀਦਾ, ਖ਼ਾਸ ਕਰਕੇ ਨੌਜਵਾਨਾਂ ’ਤੇ।

ਪੀਣ ਤੋਂ ਪਹਿਲਾਂ ਅੰਜਾਮਾਂ ਬਾਰੇ ਸੋਚੋ ਨਾਂ ਦੀ ਐਨੀਮੇਸ਼ਨ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਸਾਰੇ ਮਸੀਹੀਆਂ ਨੂੰ ਸ਼ਰਾਬ ਸੰਬੰਧੀ ਸਰਕਾਰ ਵੱਲੋਂ ਬਣਾਏ ਕਾਨੂੰਨਾਂ ਨੂੰ ਕਿਉਂ ਮੰਨਣਾ ਚਾਹੀਦਾ ਹੈ?—ਰੋਮੀ 13:1-4

  • ਸਾਨੂੰ ਸ਼ਰਾਬ ਪੀਣ ਦੇ ਦਬਾਅ ਹੇਠ ਕਿਉਂ ਨਹੀਂ ਆਉਣਾ ਚਾਹੀਦਾ?—ਰੋਮੀ 6:16

  • ਅਸੀਂ ਸ਼ਰਾਬ ਦੇ ਖ਼ਤਰਿਆਂ ਤੋਂ ਆਪਣਾ ਬਚਾਅ ਕਿਵੇਂ ਕਰ ਸਕਦੇ ਹਾਂ?