Skip to content

Skip to table of contents

ਪ੍ਰਚਾਰ ਵਿਚ ਮਾਹਰ ਬਣੋ | ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ

ਜੋਸ਼ ਨਾਲ ਸਿਖਾਓ

ਜੋਸ਼ ਨਾਲ ਸਿਖਾਓ

ਜਦੋਂ ਅਸੀਂ ਜੋਸ਼ ਨਾਲ ਸਿਖਾਵਾਂਗੇ, ਤਾਂ ਸਾਡੇ ਸੁਣਨ ਵਾਲਿਆਂ ਵਿਚ ਵੀ ਜੋਸ਼ ਭਰ ਜਾਵੇਗਾ। ਉਹ ਹੋਰ ਵੀ ਧਿਆਨ ਨਾਲ ਸਾਡੀ ਗੱਲ ਸੁਣਨਗੇ। ਉਹ ਸਮਝ ਪਾਉਣਗੇ ਕਿ ਸਾਡਾ ਸੰਦੇਸ਼ ਕਿੰਨਾ ਅਹਿਮ ਹੈ। ਚਾਹੇ ਅਸੀਂ ਕਿਸੇ ਵੀ ਪਿਛੋਕੜ ਦੇ ਹੋਈਏ ਜਾਂ ਸਾਡਾ ਸੁਭਾਅ ਜਿਹੋ-ਜਿਹਾ ਮਰਜ਼ੀ ਹੋਵੇ, ਪਰ ਅਸੀਂ ਆਪਣੇ ਵਿਚ ਜੋਸ਼ ਪੈਦਾ ਕਰ ਸਕਦੇ ਹਾਂ। (ਰੋਮੀ 12:11) ਕਿਵੇਂ?

ਪਹਿਲਾ, ਸਾਨੂੰ ਇਹ ਸਮਝਣਾ ਪਵੇਗਾ ਕਿ ਸਾਡਾ ਸੰਦੇਸ਼ ਇੰਨਾ ਅਹਿਮ ਕਿਉਂ ਹੈ। ਸਾਡੇ ਕੋਲ “ਚੰਗੀਆਂ ਗੱਲਾਂ ਦੀ ਖ਼ੁਸ਼ ਖ਼ਬਰੀ” ਹੈ। (ਰੋਮੀ 10:15) ਦੂਜਾ, ਸਾਨੂੰ ਸੋਚਣਾ ਚਾਹੀਦਾ ਹੈ ਕਿ ਸਾਡੇ ਸੰਦੇਸ਼ ਦਾ ਲੋਕਾਂ ਨੂੰ ਕਿੰਨਾ ਫ਼ਾਇਦਾ ਹੋਵੇਗਾ। ਉਨ੍ਹਾਂ ਲਈ ਇਸ ਸੰਦੇਸ਼ ਨੂੰ ਜਾਣਨਾ ਬਹੁਤ ਜ਼ਰੂਰੀ ਹੈ। (ਰੋਮੀ 10:13, 14) ਤੀਸਰਾ, ਜੋਸ਼ ਨਾਲ ਬੋਲੋ ਅਤੇ ਆਪਣੇ ਹੱਥਾਂ ਤੇ ਚਿਹਰੇ ਦੇ ਹਾਵਾਂ-ਭਾਵਾਂ ਨਾਲ ਇਹ ਜੋਸ਼ ਦਿਖਾਓ।

ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਪਾਓ—ਮਾਹਰ ਬਣੋ—ਜੋਸ਼ ਨਾਲ ਸਿਖਾਓ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਗ੍ਰੇਸ ਨੂੰ ਸਟੱਡੀ ਕਰਾਉਣ ਲਈ ਨੀਤਾ ਦਾ ਜੋਸ਼ ਠੰਢਾ ਕਿਉਂ ਪੈ ਗਿਆ?

  • ਨੀਤਾ ਵਿਚ ਦੁਬਾਰਾ ਜੋਸ਼ ਕਿਵੇਂ ਭਰ ਆਇਆ?

  • ਜੇ ਸਾਡੇ ਵਿਚ ਜੋਸ਼ ਹੋਵੇਗਾ, ਤਾਂ ਦੂਸਰਿਆਂ ਵਿਚ ਵੀ ਜੋਸ਼ ਭਰ ਜਾਵੇਗਾ

    ਸਾਨੂੰ ਆਪਣੇ ਸੁਣਨ ਵਾਲਿਆਂ ਦੇ ਚੰਗੇ ਗੁਣਾਂ ’ਤੇ ਕਿਉਂ ਧਿਆਨ ਦੇਣਾ ਚਾਹੀਦਾ ਹੈ?

  • ਸਾਡੇ ਜੋਸ਼ ਦਾ ਸਾਡੇ ਵਿਦਿਆਰਥੀਆਂ ਅਤੇ ਹੋਰਾਂ ’ਤੇ ਕੀ ਅਸਰ ਪੈ ਸਕਦਾ ਹੈ?