ਸਾਡੀ ਮਸੀਹੀ ਜ਼ਿੰਦਗੀ
ਆਪਣੀਆਂ ਇੱਛਾਵਾਂ ʼਤੇ ਕਾਬੂ ਰੱਖੋ
ਨਾਮੁਕੰਮਲ ਹੋਣ ਕਰਕੇ ਸਾਨੂੰ ਆਪਣੀਆਂ ਇੱਛਾਵਾਂ ʼਤੇ ਕਾਬੂ ਪਾਉਣ ਲਈ ਲਗਾਤਾਰ ਜੱਦੋ-ਜਹਿਦ ਕਰਨੀ ਪੈਂਦੀ ਹੈ। ਜੇ ਅਸੀਂ ਆਪਣੀਆਂ ਇੱਛਾਵਾਂ ਮੁਤਾਬਕ ਚੱਲਦੇ ਹਾਂ, ਤਾਂ ਅਸੀਂ ਯਹੋਵਾਹ ਦੀ ਮਿਹਰ ਗੁਆ ਸਕਦੇ ਹਾਂ। ਉਦਾਹਰਣ ਲਈ, ਕੁਝ ਲੋਕ ਪਰਮੇਸ਼ੁਰ ਨਾਲੋਂ ਰੋਟੀ, ਕੱਪੜੇ ਅਤੇ ਮਕਾਨ ਵਰਗੀਆਂ ਚੀਜ਼ਾਂ ਨੂੰ ਜ਼ਿਆਦਾ ਪਿਆਰ ਕਰਦੇ ਹਨ। ਕੁਝ ਲੋਕ ਆਪਣੀਆਂ ਕਾਮ-ਵਾਸ਼ਨਾਵਾਂ ਨੂੰ ਸੰਤੁਸ਼ਟ ਕਰਨ ਵਿਚ ਲੱਗੇ ਰਹਿੰਦੇ ਹਨ। ਅਜਿਹੇ ਲੋਕਾਂ ਨੂੰ ਪਰਮੇਸ਼ੁਰ ਦੇ ਮਿਆਰਾਂ ਦੀ ਕੋਈ ਪਰਵਾਹ ਨਹੀਂ ਹੁੰਦੀ। (ਰੋਮੀ 1:26, 27) ਕੁਝ ਲੋਕ ਦੂਜਿਆਂ ਦੇ ਦਬਾਅ ਹੇਠ ਇਸ ਲਈ ਆ ਜਾਂਦੇ ਹਨ ਤਾਂਕਿ ਦੂਜੇ ਉਨ੍ਹਾਂ ਨੂੰ ਪਸੰਦ ਕਰਨ।—ਕੂਚ 23:2.
ਅਸੀਂ ਆਪਣੀਆਂ ਇੱਛਾਵਾਂ ʼਤੇ ਕਾਬੂ ਕਿਵੇਂ ਪਾ ਸਕਦੇ ਹਾਂ? ਸਾਨੂੰ ਯਹੋਵਾਹ ਨੂੰ ਖ਼ੁਸ਼ ਕਰਨ ʼਤੇ ਆਪਣਾ ਪੂਰਾ ਧਿਆਨ ਲਾਉਣਾ ਚਾਹੀਦਾ ਹੈ। (ਮੱਤੀ 4:4) ਨਾਲੇ ਸਾਨੂੰ ਯਹੋਵਾਹ ਦੇ ਤਰਲੇ ਕਰਨੇ ਚਾਹੀਦੇ ਹਨ ਕਿ ਉਹ ਸਾਡੀਆਂ ਇੱਛਾਵਾਂ ʼਤੇ ਕਾਬੂ ਪਾਉਣ ਵਿਚ ਸਾਡੀ ਮਦਦ ਕਰੇ। ਕਿਉਂ? ਕਿਉਂਕਿ ਉਹ ਜਾਣਦਾ ਹੈ ਕਿ ਸਾਡੇ ਲਈ ਕੀ ਵਧੀਆ ਹੈ ਅਤੇ ਇਹ ਵੀ ਜਾਣਦਾ ਹੈ ਕਿ ਅਸੀਂ ਆਪਣੀਆਂ ਚੰਗੀਆਂ ਇੱਛਾਵਾਂ ਨੂੰ ਸਹੀ ਤਰੀਕੇ ਨਾਲ ਕਿਵੇਂ ਪੂਰਾ ਕਰ ਸਕਦੇ ਹਾਂ।—ਜ਼ਬੂ 145:16.
ਜ਼ਿੰਦਗੀ ਧੂੰਏਂ ਵਿਚ ਨਾ ਉਡਾਓ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਕੁਝ ਲੋਕ ਸਿਗਰਟਾਂ ਕਿਉਂ ਪੀਂਦੇ ਹਨ?
-
ਸਿਗਰਟ ਪੀਣ ਨਾਲ ਕੀ ਹੋ ਸਕਦਾ ਹੈ?
-
ਸਿਗਰਟਾਂ ਜਾਂ ਹੁੱਕਾ ਪੀਣਾ ਗ਼ਲਤ ਕਿਉਂ ਹੈ?—2 ਕੁਰਿੰ 7:1
-
ਤੁਸੀਂ ਸਿਗਰਟਾਂ ਪੀਣ ਤੋਂ ਨਾਂਹ ਕਿਵੇਂ ਕਹਿ ਸਕਦੇ ਹੋ ਜਾਂ ਇਸ ਲਤ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹੋ?