Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

“ਪਿਆਰ . . . ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ”

“ਪਿਆਰ . . . ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ”

ਸੱਚੇ ਮਸੀਹੀ ਪੂਰੀ ਕੋਸ਼ਿਸ਼ ਕਰਦੇ ਹਨ ਕਿ ਉਹ ਹਰ ਕੰਮ ਪਿਆਰ ਹੋਣ ਕਰਕੇ ਕਰਨ। ਪਿਆਰ “ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ।” (1 ਕੁਰਿੰ 13:4, 6) ਇਸੇ ਕਰਕੇ ਅਸੀਂ ਅਜਿਹਾ ਮਨੋਰੰਜਨ ਬਿਲਕੁਲ ਵੀ ਨਹੀਂ ਕਰਦੇ ਜਿਸ ਵਿਚ ਹਿੰਸਾ ਅਤੇ ਅਸ਼ਲੀਲਤਾ ਸ਼ਾਮਲ ਹੁੰਦੀ ਹੈ। ਨਾਲੇ ਦੂਜਿਆਂ ਨਾਲ ਕੁਝ ਬੁਰਾ ਹੋਣ ʼਤੇ ਅਸੀਂ ਖ਼ੁਸ਼ ਨਹੀਂ ਹੁੰਦੇ, ਫਿਰ ਚਾਹੇ ਉਨ੍ਹਾਂ ਨੇ ਸਾਨੂੰ ਠੇਸ ਹੀ ਕਿਉਂ ਨਾ ਪਹੁੰਚਾਈ ਹੋਵੇ।​—ਕਹਾ 17:5.

ਪਿਆਰ ਕਿਵੇਂ ਪੇਸ਼ ਆਉਂਦਾ ਹੈ​—ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਸ਼ਾਊਲ ਅਤੇ ਯੋਨਾਥਾਨ ਦੀ ਮੌਤ ਦੀ ਖ਼ਬਰ ਸੁਣ ਕੇ ਦਾਊਦ ਨੇ ਕੀ ਕੀਤਾ?

  • ਦਾਊਦ ਨੇ ਸ਼ਾਊਲ ਤੇ ਯੋਨਾਥਾਨ ਲਈ ਵਿਰਲਾਪ ਦੇ ਗੀਤ ਵਿਚ ਕੀ ਗਾਇਆ?

  • ਸ਼ਾਊਲ ਦੀ ਮੌਤ ਹੋਣ ʼਤੇ ਦਾਊਦ ਖ਼ੁਸ਼ ਕਿਉਂ ਨਹੀਂ ਹੋਇਆ?