ਸਾਡੀ ਮਸੀਹੀ ਜ਼ਿੰਦਗੀ
ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਇਸਤੇਮਾਲ ਕਰ ਕੇ ਯਹੋਵਾਹ ਅਤੇ ਯਿਸੂ ʼਤੇ ਨਿਹਚਾ ਵਧਾਓ
ਯਹੋਵਾਹ ਨੂੰ ਖ਼ੁਸ਼ ਕਰਨ ਲਈ ਬਾਈਬਲ ਵਿਦਿਆਰਥੀਆਂ ਨੂੰ ਪੱਕੀ ਨਿਹਚਾ ਪੈਦਾ ਕਰਨ ਦੀ ਲੋੜ ਹੈ। (ਇਬ 11:6) ਅਸੀਂ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਵਰਤ ਕੇ ਉਨ੍ਹਾਂ ਦੇ ਦਿਲਾਂ ਤਕ ਪਹੁੰਚ ਸਕਦੇ ਹਾਂ। ਇਸ ਕਿਤਾਬ ਵਿਚ ਜ਼ਰੂਰੀ ਆਇਤਾਂ, ਅਸਰਕਾਰੀ ਦਲੀਲਾਂ ਤੇ ਸਵਾਲ, ਦਿਲ ਨੂੰ ਛੂਹ ਲੈਣ ਵਾਲੀਆਂ ਵੀਡੀਓ ਅਤੇ ਖ਼ੂਬਸੂਰਤ ਤਸਵੀਰਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਦਾ ਇਸਤੇਮਾਲ ਕਰ ਕੇ ਅਸੀਂ ਵਿਦਿਆਰਥੀ ਦੀ ਮਸੀਹੀ ਗੁਣ ਪੈਦਾ ਕਰਨ ਅਤੇ ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਵਿਚ ਮਦਦ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਅਜਿਹੀਆਂ ਚੀਜ਼ਾਂ ਨਾਲ ਉਨ੍ਹਾਂ ਦੀ ਉਸਾਰੀ ਕਰਦੇ ਹਾਂ ਜੋ ਅੱਗ ਵਿਚ ਨਾਸ਼ ਨਹੀਂ ਹੁੰਦੀਆਂ।—1 ਕੁਰਿੰ 3:12-15.
ਕੁਝ ਲੋਕਾਂ ਨੂੰ ਪਰਮੇਸ਼ੁਰ ਦੇ ਦੋਸਤ ਬਣਨਾ ਨਾਮੁਮਕਿਨ ਲੱਗਦਾ ਹੈ ਕਿਉਂਕਿ ਪਰਮੇਸ਼ੁਰ ਨੂੰ ਦੇਖਿਆ ਨਹੀਂ ਜਾ ਸਕਦਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਪਿਆਰ ਕਰਨ ਵਾਲੇ ਪਰਮੇਸ਼ੁਰ ਯਹੋਵਾਹ ʼਤੇ ਨਿਹਚਾ ਪੈਦਾ ਕਰਨ ਵਿਚ ਉਨ੍ਹਾਂ ਦੀ ਮਦਦ ਕਰੀਏ।
“ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!” ਕਿਤਾਬ ਇਸਤੇਮਾਲ ਕਰ ਕੇ ਯਹੋਵਾਹ ʼਤੇ ਨਿਹਚਾ ਵਧਾਓ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਅਸੀਂ ਕਿਵੇਂ ਜਾਣਦੇ ਹਾਂ ਕਿ ਭੈਣ ਨੇ ਸਟੱਡੀ ਕਰਾਉਣ ਲਈ ਵਧੀਆ ਤਿਆਰੀ ਕੀਤੀ ਸੀ?
-
ਉਸ ਨੇ ਆਪਣੇ ਵੱਲੋਂ ਕਿਹੜੇ ਵਧੀਆ ਸਵਾਲ ਪੁੱਛੇ ਜਿਸ ਕਰਕੇ ਵਿਦਿਆਰਥੀ ਯਸਾਯਾਹ 41:10, 13 ਬਾਰੇ ਆਪਣੇ ਵਿਚਾਰ ਸੌਖਿਆਂ ਹੀ ਦੱਸ ਸਕੀ?
-
ਵੀਡੀਓ ਅਤੇ ਆਇਤਾਂ ਦਾ ਵਿਦਿਆਰਥੀ ʼਤੇ ਕੀ ਅਸਰ ਪਿਆ?
ਬਹੁਤ ਸਾਰੇ ਲੋਕ ਰਿਹਾਈ ਦੀ ਕੀਮਤ ਬਾਰੇ ਨਹੀਂ ਸਮਝ ਪਾਉਂਦੇ ਜਾਂ ਉਹ ਸੋਚ ਹੀ ਨਹੀਂ ਪਾਉਂਦੇ ਕਿ ਇਹ ਪਰਮੇਸ਼ੁਰ ਵੱਲੋਂ ਉਨ੍ਹਾਂ ਲਈ ਤੋਹਫ਼ਾ ਹੈ। (ਗਲਾ 2:20) ਇਸ ਲਈ ਸਾਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂਕਿ ਉਹ ਯਿਸੂ ਦੀ ਕੁਰਬਾਨੀ ʼਤੇ ਨਿਹਚਾ ਪੈਦਾ ਕਰ ਸਕਣ।
“ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!” ਕਿਤਾਬ ਇਸਤੇਮਾਲ ਕਰ ਕੇ ਯਿਸੂ ʼਤੇ ਨਿਹਚਾ ਵਧਾਓ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਅਸੀਂ ਕਿਵੇਂ ਜਾਣਦੇ ਹਾਂ ਕਿ ਭਰਾ ਨੇ ਸਟੱਡੀ ਕਰਾਉਣ ਲਈ ਵਧੀਆ ਤਿਆਰੀ ਕੀਤੀ ਸੀ?
-
ਭਰਾ ਨੇ ਵਿਦਿਆਰਥੀ ਦੀ ਮਦਦ ਕਰਨ ਲਈ ਜਾਣਕਾਰੀ ਨੂੰ “ਇਹ ਵੀ ਦੇਖੋ” ਭਾਗ ਮੁਤਾਬਕ ਕਿਵੇਂ ਢਾਲਿਆ?
-
ਵਿਦਿਆਰਥੀ ਲਈ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ?