ਸਾਡੀ ਮਸੀਹੀ ਜ਼ਿੰਦਗੀ
ਦੰਗੇ-ਫ਼ਸਾਦ ਹੋਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ?
ਅਸੀਂ ਜਾਣਦੇ ਹਾਂ ਕਿ ਇਸ ਦੁਨੀਆਂ ਦਾ ਅੰਤ ਆਉਣ ਤਕ ਦੰਗੇ-ਫ਼ਸਾਦ, ਅੱਤਵਾਦ ਅਤੇ ਯੁੱਧ ਹੋਰ ਵੀ ਵਧਣਗੇ। (ਪ੍ਰਕਾ 6:4) ਪਰ ਅਸੀਂ ਇਨ੍ਹਾਂ ਮੁਸ਼ਕਲਾਂ ਨੂੰ ਸਹਿਣ ਲਈ ਕਿਵੇਂ ਤਿਆਰੀ ਕਰ ਸਕਦੇ ਹਾਂ?
-
ਪਹਿਲਾਂ ਤੋਂ ਹੀ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਆਪਣਾ ਇਰਾਦਾ ਪੱਕਾ ਕਰੋ: ਬਾਈਬਲ ਵਿਚ ਅਜਿਹੇ ਅਸੂਲਾਂ ਅਤੇ ਘਟਨਾਵਾਂ ਨੂੰ ਪੜ੍ਹੋ ਜਿਨ੍ਹਾਂ ਕਰਕੇ ਯਹੋਵਾਹ ਅਤੇ ਉਸ ਦੇ ਸੰਗਠਨ ʼਤੇ ਤੁਹਾਡੀ ਨਿਹਚਾ ਪੱਕੀ ਹੋਵੇ ਅਤੇ ਤੁਸੀਂ ਨਿਰਪੱਖ ਰਹਿ ਸਕੋ। (ਕਹਾ 12:5; jr 125-126 ਪੈਰੇ 23-24) ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਆਪਣੀ ਦੋਸਤੀ ਗੂੜ੍ਹੀ ਕਰਨ ਦਾ ਹੁਣ ਹੀ ਸਮਾਂ ਹੈ।—1 ਪਤ 4:7, 8.
-
ਪਹਿਲਾਂ ਤੋਂ ਹੀ ਸੁਰੱਖਿਅਤ ਰਹਿਣ ਦੀ ਤਿਆਰੀ ਕਰੋ: ਆਪਣੇ ਘਰ ਵਿਚ ਹੀ ਸੁਰੱਖਿਅਤ ਰਹਿਣ ਦੇ ਇੰਤਜ਼ਾਮ ਕਰੋ ਅਤੇ ਖਾਣ-ਪੀਣ ਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਵੀ ਰੱਖੋ। ਨਾਲੇ ਇਹ ਵੀ ਸੋਚ ਕੇ ਰੱਖੋ ਕਿ ਜੇ ਤੁਹਾਨੂੰ ਆਪਣਾ ਘਰ ਛੱਡ ਕੇ ਜਾਣਾ ਪਿਆ, ਤਾਂ ਤੁਸੀਂ ਕੀ ਕਰੋਗੇ। ਤੁਸੀਂ ਇਕ ਬੈਗ ਤਿਆਰ ਕਰੋ ਅਤੇ ਉਸ ਵਿਚ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਰੱਖੋ ਜੋ ਤੁਸੀਂ ਮੁਸ਼ਕਲ ਘੜੀ ਵਿਚ ਵਰਤ ਸਕਦੇ ਹੋ। ਨਾਲੇ ਸਮੇਂ-ਸਮੇਂ ʼਤੇ ਬੈਗ ਵਿਚ ਰੱਖੀਆਂ ਚੀਜ਼ਾਂ ਦੀ ਜਾਂਚ ਕਰੋ। ਆਪਣੀ ਸਿਹਤ ਦੀ ਸੁਰੱਖਿਆ ਵਾਸਤੇ ਬੈਗ ਵਿਚ ਮਾਸਕ ਤੇ ਦਸਤਾਨੇ ਵਗੈਰਾ ਅਤੇ ਪੈਸੇ ਵੀ ਜ਼ਰੂਰ ਰੱਖੋ। ਨਾਲੇ ਇਹ ਵੀ ਪੱਕਾ ਕਰੋ ਕਿ ਤੁਸੀਂ ਬਜ਼ੁਰਗਾਂ ਨੂੰ ਅਤੇ ਬਜ਼ੁਰਗ ਤੁਹਾਨੂੰ ਕਿਵੇਂ ਸੰਪਰਕ ਕਰ ਸਕਣਗੇ।—ਯਸਾ 32:2; g17.5 3-7 (ਹਿੰਦੀ)
ਦੰਗੇ-ਫ਼ਸਾਦ ਵੇਲੇ ਵੀ ਭਗਤੀ ਦੇ ਕੰਮਾਂ ਵਿਚ ਲੱਗੇ ਰਹੋ। (ਫ਼ਿਲਿ 1:10) ਜ਼ਰੂਰਤ ਪੈਣ ʼਤੇ ਹੀ ਬਾਹਰ ਜਾਓ। (ਮੱਤੀ 10:16) ਖਾਣ-ਪੀਣ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਦੂਜਿਆਂ ਨਾਲ ਸਾਂਝੀਆਂ ਕਰੋ।—ਰੋਮੀ 12:13.
ਕੀ ਤੁਸੀਂ ਆਫ਼ਤਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ? ਨਾਂ ਦੀ ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਆਫ਼ਤ ਵੇਲੇ ਯਹੋਵਾਹ ਸਾਡੀ ਮਦਦ ਕਿਵੇਂ ਕਰ ਸਕਦਾ ਹੈ?
-
ਅਸੀਂ ਤਿਆਰੀ ਕਿਵੇਂ ਕਰ ਸਕਦੇ ਹਾਂ?
-
ਅਸੀਂ ਆਫ਼ਤ ਦੇ ਸ਼ਿਕਾਰ ਵਿਅਕਤੀਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ?