ਸਾਡੀ ਮਸੀਹੀ ਜ਼ਿੰਦਗੀ
“ਪਿਆਰ . . . ਘਮੰਡ ਨਾਲ ਨਹੀਂ ਫੁੱਲਦਾ”
ਪਿਆਰ ਹੋਣ ਕਰਕੇ ਅਸੀਂ ਨਿਮਰ ਬਣਦੇ ਹਾਂ। (1 ਕੁਰਿੰ 13:4) ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਆਪਣੇ ਨਾਲੋਂ ਚੰਗੇ ਸਮਝਦੇ ਹਾਂ। ਅਸੀਂ ਦੂਜਿਆਂ ਵਿਚ ਚੰਗੇ ਗੁਣਾਂ ਨੂੰ ਦੇਖਦੇ ਹਾਂ ਅਤੇ ਆਪਣੀਆਂ ਕਾਬਲੀਅਤਾਂ ਨਾਲ ਉਨ੍ਹਾਂ ਦੀ ਮਦਦ ਕਰਦੇ ਹਾਂ। (ਫ਼ਿਲਿ 2:3, 4) ਜਿੰਨਾ ਜ਼ਿਆਦਾ ਅਸੀਂ ਇਹ ਪਿਆਰ ਦਿਖਾਵਾਂਗੇ, ਉੱਨਾ ਜ਼ਿਆਦਾ ਯਹੋਵਾਹ ਸਾਨੂੰ ਆਪਣੀ ਇੱਛਾ ਪੂਰੀ ਕਰਨ ਲਈ ਵਰਤੇਗਾ।
ਪਿਆਰ ਕਿਵੇਂ ਪੇਸ਼ ਆਉਂਦਾ ਹੈ—ਇਹ ਘਮੰਡ ਨਾਲ ਫੁੱਲਦਾ ਨਹੀਂ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਅਬਸ਼ਾਲੋਮ ਕੋਲ ਕਿਹੜੀਆਂ ਬਰਕਤਾਂ ਸਨ?
-
ਉਸ ਨੇ ਆਪਣੀਆਂ ਬਰਕਤਾਂ ਦੀ ਗ਼ਲਤ ਵਰਤੋਂ ਕਿਵੇਂ ਕੀਤੀ?
-
ਅਸੀਂ ਘਮੰਡ ਕਰਨ ਤੋਂ ਕਿਵੇਂ ਬਚ ਸਕਦੇ ਹਾਂ?—ਗਲਾ 5:26