ਸਾਡੀ ਮਸੀਹੀ ਜ਼ਿੰਦਗੀ
ਪ੍ਰਚਾਰ ਕਰਦਿਆਂ ਹਾਲ ਹੀ ਦੀਆਂ ਘਟਨਾਵਾਂ ਦਾ ਜ਼ਿਕਰ ਕਰੋ
ਯਿਸੂ ਨੇ ਆਪਣੀ ਸੇਵਕਾਈ ਦੌਰਾਨ ਸਿਖਾਉਣ ਵਾਸਤੇ ਉਸ ਸਮੇਂ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ। (ਲੂਕਾ 13:1-5) ਤੁਸੀਂ ਵੀ ਹਾਲ ਹੀ ਦੀ ਕਿਸੇ ਘਟਨਾ ਦਾ ਜ਼ਿਕਰ ਕਰ ਕੇ ਲੋਕਾਂ ਦੇ ਮਨਾਂ ਵਿਚ ਰਾਜ ਦੇ ਸੰਦੇਸ਼ ਬਾਰੇ ਦਿਲਚਸਪੀ ਜਗਾ ਸਕਦੇ ਹੋ। ਤੁਸੀਂ ਮਹਿੰਗਾਈ, ਕੁਦਰਤੀ ਆਫ਼ਤਾਂ, ਦੰਗੇ-ਫ਼ਸਾਦ, ਨਸ਼ੇ ਦੀ ਲਤ ਜਾਂ ਅਜਿਹੇ ਕੁਝ ਹੋਰ ਵਿਸ਼ਿਆਂ ਬਾਰੇ ਗੱਲ ਕਰਨ ਤੋਂ ਬਾਅਦ ਉਨ੍ਹਾਂ ਦੇ ਵਿਚਾਰ ਜਾਣਨ ਲਈ ਸਵਾਲ ਪੁੱਛੋ। ਤੁਸੀਂ ਸ਼ਾਇਦ ਪੁੱਛ ਸਕਦੇ ਹੋ: “ਕੀ ਤੁਸੀਂ ਸੋਚਦੇ ਹੋ ਕਿ ਕਦੇ . . . ਖ਼ਤਮ ਹੋਣਗੇ?” ਜਾਂ “ਕੀ ਤੁਸੀਂ ਸੋਚਦੇ ਹੋ ਕਿ . . . ਦਾ ਕੋਈ ਹੱਲ ਹੈ?” ਫਿਰ ਇਨ੍ਹਾਂ ਵਿਸ਼ਿਆਂ ਬਾਰੇ ਬਾਈਬਲ ਵਿੱਚੋਂ ਕੋਈ ਆਇਤ ਸਾਂਝੀ ਕਰੋ। ਜੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ ਕੋਈ ਵੀਡੀਓ ਜਾਂ “ਸਿਖਾਉਣ ਲਈ ਪ੍ਰਕਾਸ਼ਨਾਂ” ਵਿੱਚੋਂ ਕੋਈ ਪ੍ਰਕਾਸ਼ਨ ਦਿਖਾਓ। ਜਦੋਂ ਅਸੀਂ ਆਪਣੇ ਇਲਾਕੇ ਦੇ ਲੋਕਾਂ ਦੇ ਦਿਲਾਂ ਨੂੰ ਛੂਹਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ “ਸਭ ਕੁਝ ਖ਼ੁਸ਼ ਖ਼ਬਰੀ ਦੀ ਖ਼ਾਤਰ” ਕਰਦੇ ਹਾਂ।—1 ਕੁਰਿੰ 9:22, 23.
ਤੁਹਾਡੇ ਇਲਾਕੇ ਦੇ ਲੋਕਾਂ ਲਈ ਕਿਹੜੇ ਵਿਸ਼ੇ ਢੁਕਵੇਂ ਹੋ ਸਕਦੇ ਹਨ?