Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਆਪਣੇ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖੋ

ਆਪਣੇ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖੋ

“ਯਹੋਵਾਹ ਆਪਣੇ ਲੋਕਾਂ ਤੋਂ ਖ਼ੁਸ਼ ਹੁੰਦਾ ਹੈ।” (ਜ਼ਬੂ 149:4) ਚਾਹੇ ਅਸੀਂ ਨਾਮੁਕੰਮਲ ਹਾਂ, ਫਿਰ ਵੀ ਪਰਮੇਸ਼ੁਰ ਸਾਡੇ ਵਿਚ ਚੰਗੇ ਗੁਣ ਦੇਖਦਾ ਹੈ। ਨਾਲੇ ਉਹ ਇਹ ਵੀ ਦੇਖਦਾ ਹੈ ਕਿ ਅਸੀਂ ਕੀ ਕੁਝ ਕਰ ਸਕਦੇ ਹਾਂ। ਪਰ ਕਦੀ-ਕਦਾਈਂ ਸ਼ਾਇਦ ਸਾਡੇ ਲਈ ਆਪਣੇ ਬਾਰੇ ਸਹੀ ਨਜ਼ਰੀਆ ਰੱਖਣਾ ਔਖਾ ਹੋਵੇ। ਜਦੋਂ ਦੂਜੇ ਸਾਡੇ ਨਾਲ ਬੁਰਾ ਸਲੂਕ ਕਰਦੇ ਹਨ, ਤਾਂ ਸ਼ਾਇਦ ਅਸੀਂ ਖ਼ੁਦ ਨੂੰ ਨਿਕੰਮੇ ਸਮਝਣ ਲੱਗ ਪਈਏ। ਜਾਂ ਜੇ ਅਸੀਂ ਬੀਤੇ ਸਮੇਂ ਵਿਚ ਕੀਤੀਆਂ ਗ਼ਲਤੀਆਂ ਬਾਰੇ ਸੋਚਦੇ ਰਹਿੰਦੇ ਹਾਂ, ਤਾਂ ਸ਼ਾਇਦ ਅਸੀਂ ਸ਼ੱਕ ਕਰਨ ਲੱਗ ਪਈਏ ਕਿ ਯਹੋਵਾਹ ਸਾਨੂੰ ਸੱਚੀਂ ਪਿਆਰ ਕਰਦਾ ਹੈ ਕਿ ਨਹੀਂ। ਇਨ੍ਹਾਂ ਹਾਲਾਤਾਂ ਵਿਚ ਅਸੀਂ ਕੀ ਕਰ ਸਕਦੇ ਹਾਂ?

ਯਾਦ ਰੱਖੋ ਕਿ ਯਹੋਵਾਹ ਉਹ ਵੀ ਦੇਖ ਸਕਦਾ ਹੈ ਜੋ ਇਨਸਾਨ ਨਹੀਂ ਦੇਖ ਸਕਦੇ। (1 ਸਮੂ 16:7) ਇਸ ਦਾ ਮਤਲਬ ਹੈ ਕਿ ਯਹੋਵਾਹ ਸਾਡੇ ਵਿਚ ਉਹ ਵੀ ਦੇਖ ਸਕਦਾ ਹੈ ਜੋ ਅਸੀਂ ਖ਼ੁਦ ਆਪਣੇ ਆਪ ਵਿਚ ਨਹੀਂ ਦੇਖ ਸਕਦੇ। ਅਸੀਂ ਇਸ ਗੱਲ ਲਈ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਬਾਈਬਲ ਸਾਡੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਯਹੋਵਾਹ ਸਾਡੇ ਪ੍ਰਤੀ ਕਿਹੋ ਜਿਹਾ ਨਜ਼ਰੀਆ ਰੱਖਦਾ ਹੈ। ਬਾਈਬਲ ਦੀਆਂ ਆਇਤਾਂ ਅਤੇ ਬਿਰਤਾਂਤਾਂ ਨੂੰ ਪੜ੍ਹ ਕੇ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਕਿੰਨਾ ਜ਼ਿਆਦਾ ਪਿਆਰ ਕਰਦਾ ਹੈ।

ਆਪਣੇ ਦਿਲਾਂ ਨੂੰ ਯਕੀਨ ਦਿਵਾਓ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ  ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਅਸੀਂ ਦੌੜਾਕ ਅਤੇ ਉਸ ਦੇ ਪਿਤਾ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?

  • ਜੇ ਗੰਭੀਰ ਪਾਪ ਕਰਨ ਵਾਲਾ ਵਿਅਕਤੀ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਜੋੜਨ ਲਈ ਕਦਮ ਚੁੱਕਦਾ ਹੈ, ਤਾਂ ਉਹ ਕਿਵੇਂ ਆਪਣੇ ਦਿਲ ਨੂੰ ਯਕੀਨ ਦਿਵਾ ਸਕਦਾ ਹੈ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਹੈ?​—1 ਯੂਹੰ 3:19, 20

  • ਭਰਾ ਨੂੰ ਦਾਊਦ ਤੇ ਯਹੋਸ਼ਾਫਾਟ ਦੇ ਬਿਰਤਾਂਤ ਪੜ੍ਹ ਕੇ ਅਤੇ ਉਨ੍ਹਾਂ ʼਤੇ ਮਨਨ ਕਰ ਕੇ ਕੀ ਫ਼ਾਇਦਾ ਹੋਇਆ?