ਸਾਡੀ ਮਸੀਹੀ ਜ਼ਿੰਦਗੀ
ਧਰਮ-ਤਿਆਗੀਆਂ ਤੋਂ ਬਚੋ
ਸ਼ੈਤਾਨ ਅਤੇ ਉਸ ਦੇ ਅਧੀਨ ਰਹਿਣ ਵਾਲੇ ਲੋਕ ਅਕਸਰ ਸੱਚ ਨੂੰ ਝੂਠ ਨਾਲ ਮਿਲਾ ਕੇ ਪੇਸ਼ ਕਰਦੇ ਹਨ। ਇੱਦਾਂ ਕਰ ਕੇ ਉਹ ਸਾਡੀ ਨਿਹਚਾ ਕਮਜ਼ੋਰ ਕਰਦੇ ਹਨ। (2 ਕੁਰਿੰ 11:3) ਮਿਸਾਲ ਲਈ, ਅੱਸ਼ੂਰੀਆਂ ਨੇ ਅੱਧਾ-ਅਧੂਰਾ ਸੱਚ ਅਤੇ ਝੂਠ ਬੋਲ ਕੇ ਯਹੋਵਾਹ ਦੇ ਲੋਕਾਂ ਦਾ ਹੌਸਲਾ ਢਾਹੁਣ ਦੀ ਕੋਸ਼ਿਸ਼ ਕੀਤੀ। (2 ਇਤਿ 32:10-15) ਅੱਜ ਵੀ ਧਰਮ-ਤਿਆਗੀ ਇਹੀ ਚਾਲ ਚੱਲਦੇ ਹਨ। ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਪ੍ਰਤੀ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ? ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜ਼ਹਿਰ ਵਾਂਗ ਸਮਝਣਾ ਚਾਹੀਦਾ ਹੈ। ਇਸ ਲਈ ਸਾਨੂੰ ਨਾ ਤਾਂ ਉਨ੍ਹਾਂ ਦੀਆਂ ਗੱਲਾਂ ਪੜ੍ਹਨੀਆਂ ਚਾਹੀਦੀਆਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਜਵਾਬ ਦੇਣਾ ਚਾਹੀਦਾ ਹੈ। ਨਾਲੇ ਨਾ ਹੀ ਸਾਨੂੰ ਉਨ੍ਹਾਂ ਦੀਆਂ ਗੱਲਾਂ ਕਿਸੇ ਹੋਰ ਨੂੰ ਦੱਸਣੀਆਂ ਚਾਹੀਦੀਆਂ ਹਨ। ਜੇ ਤੁਹਾਨੂੰ ਇੱਦਾਂ ਦੀ ਕੋਈ ਵੀ ਜਾਣਕਾਰੀ ਮਿਲਦੀ ਹੈ ਜਿਸ ਕਰਕੇ ਤੁਹਾਡੇ ਮਨ ਵਿਚ ਯਹੋਵਾਹ ਅਤੇ ਉਸ ਦੇ ਸੰਗਠਨ ਪ੍ਰਤੀ ਸ਼ੱਕ ਪੈਦਾ ਹੋਵੇ, ਤਾਂ ਝੱਟ ਸਮਝ ਲਓ ਕਿ ਇਹ ਧਰਮ-ਤਿਆਗੀਆਂ ਵੱਲੋਂ ਹੈ। ਅਜਿਹੀ ਜਾਣਕਾਰੀ ਨੂੰ ਫ਼ੌਰਨ ਠੁਕਰਾ ਦਿਓ।—ਯਹੂ 3, 4.
“ਨਿਹਚਾ ਲਈ ਪੂਰਾ ਜ਼ੋਰ ਲਾ ਕੇ ਲੜੋ”!—ਕੁਝ ਹਿੱਸਾ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਇੰਟਰਨੈੱਟ ਫੋਰਮ ਵਰਤਦੇ ਸਮੇਂ ਸਾਨੂੰ ਸਾਵਧਾਨ ਕਿਉਂ ਰਹਿਣਾ ਚਾਹੀਦਾ ਹੈ?
-
ਅਸੀਂ ਰੋਮੀਆਂ 16:17 ਵਿਚ ਦਿੱਤੀ ਸਲਾਹ ਨੂੰ ਕਿਵੇਂ ਮੰਨ ਸਕਦੇ ਹਾਂ?