ਸਾਡੀ ਮਸੀਹੀ ਜ਼ਿੰਦਗੀ
ਲੋਕਾਂ ਨਾਲ ਗੱਲਬਾਤ ਸ਼ੁਰੂ ਕਰ ਕੇ ਖ਼ੁਸ਼ੀ ਪਾਓ
ਲੋਕਾਂ ਨਾਲ ਆਮ ਵਿਸ਼ਿਆਂ ਬਾਰੇ ਗੱਲ ਕਰ ਕੇ ਖ਼ੁਸ਼ੀ ਹੁੰਦੀ ਹੈ ਅਤੇ ਇਹ ਗਵਾਹੀ ਦੇਣ ਦਾ ਇਕ ਅਸਰਕਾਰੀ ਤਰੀਕਾ ਵੀ ਹੈ। ਫਿਰ ਵੀ ਸ਼ਾਇਦ ਅਸੀਂ ਗੱਲਬਾਤ ਸ਼ੁਰੂ ਕਰਨ ਬਾਰੇ ਸੋਚ ਕੇ ਹੀ ਘਬਰਾ ਜਾਈਏ ਕਿਉਂਕਿ ਹੋ ਸਕਦਾ ਹੈ ਕਿ ਸਾਡੇ ਦਿਮਾਗ਼ ਵਿਚ ਇਹ ਚੱਲ ਰਿਹਾ ਹੋਵੇ ਕਿ ਅਸੀਂ ਬਾਈਬਲ ਬਾਰੇ ਕਿਵੇਂ ਦੱਸਾਂਗੇ। ਇਸ ਲਈ ਇਸ ਬਾਰੇ ਜ਼ਿਆਦਾ ਨਾ ਸੋਚੋ ਕਿ ਤੁਸੀਂ ਗਵਾਹੀ ਕਿਵੇਂ ਦਿਓਗੇ, ਸਗੋਂ ਇਹ ਸੋਚੋ ਕਿ ਤੁਸੀਂ ਉਨ੍ਹਾਂ ਵਿਚ ਦਿਲਚਸਪੀ ਕਿਵੇਂ ਲਓਗੇ। (ਮੱਤੀ 22:39; ਫ਼ਿਲਿ 2:4) ਜੇ ਗੱਲਬਾਤ ਕਰਦਿਆਂ ਤੁਹਾਨੂੰ ਸੱਚਾਈ ਬਾਰੇ ਦੱਸਣ ਦਾ ਮੌਕਾ ਮਿਲਦਾ ਹੈ, ਤਾਂ ਤੁਸੀਂ ਬਾਈਬਲ ਵਿੱਚੋਂ ਉਨ੍ਹਾਂ ਨੂੰ ਕੁਝ ਦੱਸ ਸਕਦੇ ਹੋ। ਨਾਲੇ ਤੁਹਾਡੀ ਮਦਦ ਲਈ ਬਹੁਤ ਸਾਰੇ ਔਜ਼ਾਰ ਵੀ ਉਪਲਬਧ ਹਨ।
ਜੇ ਗੱਲਬਾਤ ਕਰਦਿਆਂ ਤੁਹਾਨੂੰ ਕਿਸੇ ਵਿਸ਼ੇ ʼਤੇ ਗਵਾਹੀ ਦੇਣ ਦਾ ਮੌਕਾ ਮਿਲਦਾ ਹੈ, ਤਾਂ ਹੇਠਾਂ ਦਿੱਤੇ ਔਜ਼ਾਰ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਨ?
“ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ”—ਗੱਲਬਾਤ ਸ਼ੁਰੂ ਕਰਨੀ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲ ਦਾ ਜਵਾਬ ਦਿਓ:
ਗੱਲਬਾਤ ਕਰਨ ਦੇ ਹੁਨਰ ਨੂੰ ਨਿਖਾਰਨ ਲਈ ਅਸੀਂ ਕਿਹੜੇ ਤਿੰਨ ਕਦਮ ਚੁੱਕ ਸਕਦੇ ਹਾਂ?