ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ “ਯਤੀਮਾਂ ਦਾ ਪਿਤਾ” ਹੈ
ਹਰ ਸਾਲ ਬਹੁਤ ਸਾਰੇ ਨੌਜਵਾਨ ਯਹੋਵਾਹ ਨਾਲ ਦੋਸਤੀ ਕਰਨ ਦਾ ਫ਼ੈਸਲਾ ਕਰਦੇ ਹਨ। (ਜ਼ਬੂ 110:3) ਜੇ ਤੁਸੀਂ ਉਨ੍ਹਾਂ ਵਿੱਚੋਂ ਇਕ ਹੋ, ਤਾਂ ਭਰੋਸਾ ਰੱਖੋ ਕਿ ਯਹੋਵਾਹ ਤੁਹਾਡੀ ਪਰਵਾਹ ਕਰਦਾ ਹੈ। ਉਹ ਸਮਝਦਾ ਹੈ ਕਿ ਤੁਹਾਡੇ ਲਈ ਉਸ ਦੀ ਸੇਵਾ ਕਰਨੀ ਸੌਖੀ ਨਹੀਂ ਹੈ। ਇਸ ਲਈ ਉਹ ਤੁਹਾਡੀ ਮਦਦ ਕਰਨ ਦਾ ਵਾਅਦਾ ਕਰਦਾ ਹੈ। ਜੇ ਤੁਹਾਡੀ ਪਰਵਰਿਸ਼ ਸਿਰਫ਼ ਤੁਹਾਡੀ ਮੰਮੀ ਜਾਂ ਤੁਹਾਡੇ ਡੈਡੀ ਕਰ ਰਹੇ ਹਨ, ਤਾਂ ਯਾਦ ਰੱਖੋ ਕਿ ਯਹੋਵਾਹ ਤੁਹਾਨੂੰ ਸੰਭਾਲੇਗਾ। ਬਾਈਬਲ ਦੱਸਦੀ ਹੈ ਕਿ ਉਹ “ਯਤੀਮਾਂ ਦਾ ਪਿਤਾ” ਹੈ। (ਜ਼ਬੂ 68:5) ਚਾਹੇ ਤੁਹਾਡੇ ਘਰ ਦੇ ਹਾਲਾਤ ਜੋ ਮਰਜ਼ੀ ਹੋਣ, ਪਰ ਤੁਸੀਂ ਯਹੋਵਾਹ ਤੋਂ ਸਿੱਖਿਆ ਲੈ ਸਕਦੇ ਹੋ ਅਤੇ ਉਸ ਦੀ ਸੇਵਾ ਵਿਚ ਸਫ਼ਲ ਹੋ ਸਕਦੇ ਹੋ।—1 ਪਤ 5:10.
ਨਿਹਚਾ ਖ਼ਾਤਰ ਲੜਨ ਵਾਲੇ ਕਾਮਯਾਬ ਯੋਧੇ—ਜਿਨ੍ਹਾਂ ਦੀ ਪਰਵਰਿਸ਼ ਇਕੱਲੀ ਮਾਂ ਜਾਂ ਪਿਤਾ ਨੇ ਕੀਤੀ ਹੈ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਟੈਮੀ, ਚਾਰਲਜ਼ ਅਤੇ ਜੀਮੀ ਦੀ ਮਿਸਾਲ ਤੋਂ ਤੁਸੀਂ ਕੀ ਸਿੱਖਿਆ?
-
ਜਿਨ੍ਹਾਂ ਬੱਚਿਆਂ ਦੀ ਪਰਵਰਿਸ਼ ਸਿਰਫ਼ ਮਾਂ ਜਾਂ ਪਿਤਾ ਕਰ ਰਹੇ ਹਨ, ਉਹ ਜ਼ਬੂਰ 27:10 ਅਨੁਸਾਰ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਨ?