Skip to content

Skip to table of contents

17-23 ਜੂਨ

ਜ਼ਬੂਰ 51-53

17-23 ਜੂਨ

ਗੀਤ 89 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਗੰਭੀਰ ਪਾਪ ਕਰਨ ਤੋਂ ਬਚਣ ਲਈ ਕਦਮ ਚੁੱਕੋ

(10 ਮਿੰਟ)

ਇਹ ਨਾ ਸੋਚੋ ਕਿ ਤੁਹਾਡੇ ਤੋਂ ਕੋਈ ਗ਼ਲਤੀ ਨਹੀਂ ਹੋਵੇਗੀ। ਸਾਰੇ ਇਨਸਾਨਾਂ ਵਿਚ ਬੁਰਾ ਕਰਨ ਦਾ ਝੁਕਾਅ ਹੁੰਦਾ ਹੈ (ਜ਼ਬੂ 51:5; 2 ਕੁਰਿੰ 11:3)

ਉਹ ਸਭ ਕਰਦੇ ਰਹੋ ਜਿਸ ਨਾਲ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਬਣਿਆ ਰਹੇਗਾ (ਜ਼ਬੂ 51:6; w19.01 15 ਪੈਰੇ 4-5)

ਜਦੋਂ ਵੀ ਤੁਹਾਡੇ ਮਨ ਵਿਚ ਕੋਈ ਗ਼ਲਤ ਖ਼ਿਆਲ ਜਾਂ ਇੱਛਾ ਆਵੇ, ਤਾਂ ਤੁਰੰਤ ਉਸ ਨੂੰ ਕੱਢ ਦਿਓ (ਜ਼ਬੂ 51:10-12; w15 6/15 14 ਪੈਰੇ 5-6)

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 52:2-4​—ਇਨ੍ਹਾਂ ਆਇਤਾਂ ਵਿਚ ਦੋਏਗ ਬਾਰੇ ਕੀ ਦੱਸਿਆ ਗਿਆ ਹੈ? (it-1 644)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(2 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। (lmd ਪਾਠ 7 ਨੁਕਤਾ 3)

5. ਗੱਲਬਾਤ ਸ਼ੁਰੂ ਕਰਨੀ

(2 ਮਿੰਟ) ਘਰ-ਘਰ ਪ੍ਰਚਾਰ। (lmd ਪਾਠ 4 ਨੁਕਤਾ 4)

6. ਦੁਬਾਰਾ ਮਿਲਣਾ

(3 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਵਿਅਕਤੀ ਨੂੰ ਪਰਮੇਸ਼ੁਰ ਦਾ ਨਾਂ ਦੱਸੋ। (lmd ਪਾਠ 9 ਨੁਕਤਾ 5)

7. ਚੇਲੇ ਬਣਾਉਣੇ

ਸਾਡੀ ਮਸੀਹੀ ਜ਼ਿੰਦਗੀ

ਗੀਤ 115

8. ਗ਼ਲਤੀ ਹੋਣ ʼਤੇ ਕੀ ਕਰੀਏ?

(15 ਮਿੰਟ) ਚਰਚਾ।

ਚਾਹੇ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ, ਫਿਰ ਵੀ ਸਾਡੇ ਤੋਂ ਗ਼ਲਤੀਆਂ ਹੋ ਹੀ ਜਾਂਦੀਆਂ ਹਨ। (1 ਯੂਹੰ 1:8) ਗ਼ਲਤੀ ਹੋਣ ʼਤੇ ਸਾਨੂੰ ਯਹੋਵਾਹ ਸਾਮ੍ਹਣੇ ਆਪਣੀ ਗ਼ਲਤੀ ਮੰਨ ਲੈਣੀ ਚਾਹੀਦੀ ਹੈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਗ਼ਲਤੀ ਮੰਨਣ ਕਰਕੇ ਸਾਨੂੰ ਸ਼ਰਮਿੰਦਾ ਹੋਣਾ ਪਵੇਗਾ ਅਤੇ ਨਾ ਹੀ ਇਸ ਡਰੋਂ ਪਿੱਛੇ ਹਟਣਾ ਚਾਹੀਦਾ ਹੈ ਕਿ ਸਾਨੂੰ ਕੋਈ ਸਜ਼ਾ ਮਿਲੇਗੀ। ਸਾਨੂੰ ਉਸ ਤੋਂ ਮਾਫ਼ੀ ਅਤੇ ਮਦਦ ਮੰਗਣੀ ਚਾਹੀਦੀ ਹੈ। (1 ਯੂਹੰ 1:9) ਆਪਣੀ ਗ਼ਲਤੀ ਨੂੰ ਸੁਧਾਰਨ ਦਾ ਪਹਿਲਾ ਕਦਮ ਹੈ, ਯਹੋਵਾਹ ਨੂੰ ਪ੍ਰਾਰਥਨਾ ਕਰਨੀ।

ਜ਼ਬੂਰ 51:1, 2, 17 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:

  • ਜੇ ਸਾਡੇ ਤੋਂ ਕੋਈ ਗੰਭੀਰ ਗ਼ਲਤੀ ਹੋ ਜਾਵੇ, ਤਾਂ ਸਾਨੂੰ ਯਹੋਵਾਹ ਤੋਂ ਕਿਉਂ ਮਦਦ ਮੰਗਣੀ ਚਾਹੀਦੀ ਹੈ?

ਨੌਜਵਾਨਾਂ ਨਾਲ ਗੱਲਬਾਤ​—ਜੇ ਮੇਰੇ ਤੋਂ ਗ਼ਲਤੀ ਹੋ ਜਾਂਦੀ ਹੈ, ਤਾਂ ਕੀ ਕਰਾਂ? ਨਾਂ ਦੀ ਵੀਡੀਓ ਚਲਾਓ ਫਿਰ ਹਾਜ਼ਰੀਨ ਤੋਂ ਪੁੱਛੋ:

  • ਥਲੀਲਾ ਅਤੇ ਹੋਜ਼ੇ ਗ਼ਲਤੀਆਂ ਕਿਉਂ ਕਰ ਬੈਠੇ?

  • ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਲਈ ਉਨ੍ਹਾਂ ਨੇ ਕਿਹੜੇ ਕਦਮ ਚੁੱਕੇ?

  • ਇੱਦਾਂ ਕਰ ਕੇ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ?

9. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 3 ਅਤੇ ਪ੍ਰਾਰਥਨਾ