Skip to content

Skip to table of contents

20-26 ਮਈ

ਜ਼ਬੂਰ 40-41

20-26 ਮਈ

ਗੀਤ 102 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਦੂਜਿਆਂ ਦੀ ਮਦਦ ਕਿਉਂ ਕਰੀਏ?

(10 ਮਿੰਟ)

ਦੂਜਿਆਂ ਦੀ ਮਦਦ ਕਰ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ (ਜ਼ਬੂ 41:1; w18.08 22 ਪੈਰੇ 16-18)

ਯਹੋਵਾਹ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਦੂਜਿਆਂ ਦੀ ਮਦਦ ਕਰਦੇ ਹਨ (ਜ਼ਬੂ 41:2-4; w15 12/15 24 ਪੈਰਾ 7)

ਦੂਜਿਆਂ ਦੀ ਮਦਦ ਕਰਨ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ (ਜ਼ਬੂ 41:13; ਕਹਾ 14:31; w17.09 12 ਪੈਰਾ 17)

ਖ਼ੁਦ ਨੂੰ ਪੁੱਛੋ, ‘ਕੀ ਮੇਰੀ ਮੰਡਲੀ ਵਿਚ ਕਿਸੇ ਨੂੰ JW ਲਾਇਬ੍ਰੇਰੀ ਐਪ ਹੋਰ ਵਧੀਆ ਤਰੀਕੇ ਨਾਲ ਵਰਤਣ ਵਿਚ ਮਦਦ ਚਾਹੀਦੀ ਹੈ? ਕੀ ਮੈਂ ਉਸ ਦੀ ਮਦਦ ਕਰ ਸਕਦਾ ਹਾਂ?’

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 40:5-10​—ਯਹੋਵਾਹ ਸਾਰੇ ਜਹਾਨ ਦਾ ਮਾਲਕ ਹੈ। ਇਹ ਗੱਲ ਸਮਝਣ ਅਤੇ ਸਵੀਕਾਰ ਕਰਨ ਵਿਚ ਦਾਊਦ ਦੀ ਪ੍ਰਾਰਥਨਾ ਸਾਡੀ ਕਿਵੇਂ ਮਦਦ ਕਰਦੀ ਹੈ? (it-2 16)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਉਸ ਵਿਅਕਤੀ ਨਾਲ ਗੱਲਬਾਤ ਕਰੋ ਜੋ ਖ਼ੁਸ਼ ਲੱਗਦਾ ਹੈ। (lmd ਪਾਠ 2 ਨੁਕਤਾ 3)

5. ਗੱਲਬਾਤ ਸ਼ੁਰੂ ਕਰਨੀ

(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਉਸ ਵਿਅਕਤੀ ਨਾਲ ਗੱਲਬਾਤ ਸ਼ੁਰੂ ਕਰੋ ਜੋ ਉਦਾਸ ਲੱਗਦਾ ਹੈ। (lmd ਪਾਠ 3 ਨੁਕਤਾ 5)

6. ਚੇਲੇ ਬਣਾਉਣੇ

(5 ਮਿੰਟ) lff ਪਾਠ 14 ਨੁਕਤਾ 6. ਜਿਹੜਾ ਵਿਦਿਆਰਥੀ ਸਭਾਵਾਂ ਵਿਚ ਹਿੱਸਾ ਲੈਣ ਤੋਂ ਹਿਚਕਿਚਾਉਂਦਾ ਹੈ, ਉਸ ਨਾਲ “ਇਹ ਵੀ ਦੇਖੋ” ਭਾਗ ਵਿੱਚੋਂ “ਸਭਾਵਾਂ ਵਿਚ ਯਹੋਵਾਹ ਦੀ ਮਹਿਮਾ ਕਰੋ” ਲੇਖ ਵਿੱਚੋਂ ਕਿਸੇ ਇਕ ਮੁੱਦੇ ʼਤੇ ਚਰਚਾ ਕਰੋ। (th ਪਾਠ 19)

ਸਾਡੀ ਮਸੀਹੀ ਜ਼ਿੰਦਗੀ

ਗੀਤ 138

7. ਬਜ਼ੁਰਗ ਭੈਣਾਂ-ਭਰਾਵਾਂ ਦੇ ਭਲੇ ਲਈ ਕੰਮ ਕਰੋ

(15 ਮਿੰਟ) ਚਰਚਾ।

ਮੰਡਲੀ ਵਿਚ ਬਜ਼ੁਰਗ ਭੈਣ-ਭਰਾ ਵਫ਼ਾਦਾਰੀ ਨਾਲ ਜੋ ਵੀ ਕੰਮ ਕਰਦੇ ਹਨ, ਯਹੋਵਾਹ ਉਸ ਦੀ ਬਹੁਤ ਕਦਰ ਕਰਦਾ ਹੈ। (ਇਬ 6:10) ਸਾਲਾਂ ਤੋਂ ਉਨ੍ਹਾਂ ਨੇ ਭੈਣਾਂ-ਭਰਾਵਾਂ ਨੂੰ ਸਿਖਾਉਣ, ਟ੍ਰੇਨਿੰਗ ਦੇਣ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਬਹੁਤ ਕੁਝ ਕੀਤਾ ਹੈ। ਤੁਹਾਨੂੰ ਜ਼ਰੂਰ ਯਾਦ ਹੋਣਾ ਕਿ ਉਨ੍ਹਾਂ ਨੇ ਤੁਹਾਡੀ ਕਿਵੇਂ ਮਦਦ ਕੀਤੀ ਸੀ। ਉਨ੍ਹਾਂ ਨੇ ਮੰਡਲੀ ਲਈ ਹੁਣ ਤਕ ਜੋ ਕੀਤਾ ਅਤੇ ਜੋ ਉਹ ਕਰ ਰਹੇ ਹਨ, ਉਸ ਲਈ ਤੁਸੀਂ ਕਦਰਦਾਨੀ ਕਿਵੇਂ ਦਿਖਾ ਸਕਦੇ ਹੋ?

‘ਭੈਣਾਂ-ਭਰਾਵਾਂ ਦਾ ਭਲਾ ਕਰਦੇ ਰਹੋ’ ਨਾਂ ਦੀ ਵੀਡੀਓ ਚਲਾਓ ਫਿਰ ਹਾਜ਼ਰੀਨ ਤੋਂ ਪੁੱਛੋ:

  • ਜੀਹੂਨ ਨੇ ਭਰਾ ਹੌਜਲ ਕਾਂਗ ਤੋਂ ਕੀ ਸਿੱਖਿਆ?

  • ਤੁਸੀਂ ਆਪਣੀ ਮੰਡਲੀ ਦੇ ਬਜ਼ੁਰਗ ਭੈਣਾਂ-ਭਰਾਵਾਂ ਦੀ ਕਦਰ ਕਿਉਂ ਕਰਦੇ ਹੋ?

  • ਅਸੀਂ ਦਿਆਲੂ ਸਾਮਰੀ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

  • ਤੁਹਾਨੂੰ ਕਿਉਂ ਲੱਗਦਾ ਹੈ ਕਿ ਜੀਹੂਨ ਨੇ ਭਰਾ ਹੌਜਲ ਕਾਂਗ ਦੀ ਮਦਦ ਕਰਨ ਲਈ ਹੋਰ ਭੈਣਾਂ-ਭਰਾਵਾਂ ਨੂੰ ਬੁਲਾ ਕੇ ਵਧੀਆ ਕੀਤਾ?

ਜਦੋਂ ਅਸੀਂ ਧਿਆਨ ਨਾਲ ਆਪਣੀ ਮੰਡਲੀ ਦੇ ਬਜ਼ੁਰਗ ਭੈਣਾਂ-ਭਰਾਵਾਂ ਦੀਆਂ ਲੋੜਾਂ ਬਾਰੇ ਸੋਚਦੇ ਹਾਂ, ਤਾਂ ਸਾਨੂੰ ਉਨ੍ਹਾਂ ਦੀ ਮਦਦ ਕਰਨ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ। ਜਦੋਂ ਤੁਸੀਂ ਦੇਖਦੇ ਹੋ ਕਿ ਉਨ੍ਹਾਂ ਨੂੰ ਕਿਸੇ ਮਦਦ ਦੀ ਲੋੜ ਹੈ, ਤਾਂ ਸੋਚੋ ਕਿ ਤੁਸੀਂ ਉਨ੍ਹਾਂ ਲਈ ਕੀ ਕਰ ਸਕਦੇ ਹੋ।​—ਯਾਕੂ 2:15, 16.

ਗਲਾਤੀਆਂ 6:10 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:

  • ਆਪਣੀ ਮੰਡਲੀ ਦੇ ਬਜ਼ੁਰਗ ‘ਭੈਣਾਂ-ਭਰਾਵਾਂ ਦਾ ਭਲਾ’ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?

8. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 129 ਅਤੇ ਪ੍ਰਾਰਥਨਾ