Skip to content

Skip to table of contents

27 ਮਈ–2 ਜੂਨ

ਜ਼ਬੂਰ 42-44

27 ਮਈ–2 ਜੂਨ

ਗੀਤ 86 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਯਹੋਵਾਹ ਵੱਲੋਂ ਮਿਲਦੀ ਸਿਖਲਾਈ ਦਾ ਫ਼ਾਇਦਾ ਲਓ

(10 ਮਿੰਟ)

ਦੂਜਿਆਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰੋ। ਜੇ ਹੋ ਸਕੇ, ਤਾਂ ਸਭਾਵਾਂ ਵਾਲੀ ਜਗ੍ਹਾ ʼਤੇ ਜਾਓ (ਜ਼ਬੂ 42:4, 5; w06 6/1 9 ਪੈਰਾ 4)

ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰੋ (ਜ਼ਬੂ 42:8; w12 1/15 15 ਪੈਰਾ 2)

ਜ਼ਿੰਦਗੀ ਦੇ ਹਰ ਮਾਮਲੇ ਵਿਚ ਬਾਈਬਲ ਦੇ ਅਸੂਲ ਮੰਨੋ (ਜ਼ਬੂ 43:3)

ਯਹੋਵਾਹ ਵੱਲੋਂ ਮਿਲਦੀ ਸਿਖਲਾਈ ਕਰਕੇ ਅਸੀਂ ਅਜ਼ਮਾਇਸ਼ਾਂ ਨੂੰ ਸਹਿ ਸਕਦੇ ਹਾਂ ਅਤੇ ਆਪਣੇ ਸਮਰਪਣ ਦੇ ਵਾਅਦੇ ਅਨੁਸਾਰ ਆਪਣੀ ਜ਼ਿੰਦਗੀ ਜੀ ਸਕਦੇ ਹਾਂ।​—1 ਪਤ 5:10; w16.09 5 ਪੈਰੇ 11-12.

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 44:19​—“ਗਿੱਦੜਾਂ ਦਾ ਭੋਜਨ” ਸ਼ਬਦਾਂ ਦਾ ਕੀ ਮਤਲਬ ਹੈ? (it-1 1242)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(4 ਮਿੰਟ) ਘਰ-ਘਰ ਪ੍ਰਚਾਰ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। (lmd ਪਾਠ 5 ਨੁਕਤਾ 5)

5. ਦੁਬਾਰਾ ਮਿਲਣਾ

(5 ਮਿੰਟ) ਘਰ-ਘਰ ਪ੍ਰਚਾਰ। ਵਿਅਕਤੀ ਨੂੰ ਅਗਲੀ ਮੀਟਿੰਗ ਵਿਚ ਪਬਲਿਕ ਭਾਸ਼ਣ ਸੁਣਨ ਦਾ ਸੱਦਾ ਦਿਓ। ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਵੀਡੀਓ ਚਲਾਓ ਅਤੇ ਚਰਚਾ ਕਰੋ। (lmd ਪਾਠ 7 ਨੁਕਤਾ 5)

6. ਭਾਸ਼ਣ

(3 ਮਿੰਟ) lmd ਵਧੇਰੇ ਜਾਣਕਾਰੀ 1 ਨੁਕਤਾ 4​—ਵਿਸ਼ਾ: ਸਾਰਿਆਂ ਦੀ ਸਿਹਤ ਵਧੀਆ ਹੋਵੇਗੀ। (th ਪਾਠ 2)

ਸਾਡੀ ਮਸੀਹੀ ਜ਼ਿੰਦਗੀ

ਗੀਤ 21

7. ਪੜ੍ਹਾਈ-ਲਿਖਾਈ ਅਤੇ ਕੰਮ ਬਾਰੇ ਸਹੀ ਫ਼ੈਸਲੇ ਕਰੋ

(15 ਮਿੰਟ) ਚਰਚਾ।

ਨੌਜਵਾਨੋ, ਸਕੂਲ ਦੀ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਤੁਸੀਂ ਕੀ ਕਰਨ ਬਾਰੇ ਸੋਚ ਰਹੇ ਹੋ? ਸ਼ਾਇਦ ਤੁਸੀਂ ਕੋਈ ਇੱਦਾਂ ਦਾ ਕੰਮ ਕਰਨ ਬਾਰੇ ਸੋਚ ਰਹੇ ਹੋ ਜਿਸ ਨਾਲ ਤੁਸੀਂ ਪਾਇਨੀਅਰਿੰਗ ਵੀ ਕਰ ਸਕੋ। ਜਾਂ ਹੋ ਸਕਦਾ ਹੈ ਕਿ ਤੁਸੀਂ ਕੋਈ ਕੋਰਸ ਕਰਨ ਬਾਰੇ ਸੋਚ ਰਹੇ ਹੋ ਜਿਸ ਨਾਲ ਤੁਸੀਂ ਕੋਈ ਹੁਨਰ ਸਿੱਖ ਸਕੋ ਜਾਂ ਸ਼ਾਇਦ ਤੁਹਾਨੂੰ ਕੋਈ ਸਰਟੀਫਿਕੇਟ ਜਾਂ ਡਿਪਲੋਮਾ ਮਿਲ ਸਕੇ। ਇਸ ਨਾਲ ਭਵਿੱਖ ਵਿਚ ਤੁਹਾਨੂੰ ਕੋਈ ਇੱਦਾਂ ਦਾ ਕੰਮ ਮਿਲ ਸਕੇਗਾ ਜਿਸ ਨਾਲ ਤੁਸੀਂ ਪਾਇਨੀਅਰਿੰਗ ਵੀ ਕਰ ਸਕੋ। ਇਹ ਤੁਹਾਡੀ ਜ਼ਿੰਦਗੀ ਦਾ ਇਕ ਨਵਾਂ ਮੋੜ ਹੈ। ਹੋ ਸਕਦਾ ਹੈ ਕਿ ਤੁਹਾਡੇ ਮਨ ਵਿਚ ਬਹੁਤ ਕੁਝ ਚੱਲ ਰਿਹਾ ਹੋਵੇ। ਤੁਹਾਡੇ ਸਾਮ੍ਹਣੇ ਕਈ ਰਾਹ ਹੋਣਗੇ। ਸ਼ਾਇਦ ਤੁਸੀਂ ਕੁਝ ਹੋਰ ਕਰਨਾ ਚਾਹੁੰਦੇ ਹੋ, ਪਰ ਦੂਜਿਆਂ ਨੇ ਤੁਹਾਡੇ ਤੋਂ ਕੁਝ ਹੋਰ ਹੀ ਉਮੀਦਾਂ ਲਾਈਆਂ ਹੋਈਆਂ ਹਨ। ਇਨ੍ਹਾਂ ਹਾਲਾਤਾਂ ਵਿਚ ਤੁਸੀਂ ਸਹੀ ਫ਼ੈਸਲੇ ਕਿਵੇਂ ਲੈ ਸਕਦੇ ਹੋ?

ਮੱਤੀ 6:32, 33 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:

  • ਕੋਈ ਕੋਰਸ ਜਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖਣੇ ਵਧੀਆ ਗੱਲ ਕਿਉਂ ਹੈ?

  • ਮੱਤੀ 6:32, 33 ਨੂੰ ਲਾਗੂ ਕਰਨ ਵਿਚ ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?​—ਜ਼ਬੂ 78:4-7

ਇਨ੍ਹਾਂ ਮਾਮਲਿਆਂ ਬਾਰੇ ਫ਼ੈਸਲਾ ਕਰਦਿਆਂ ਸੋਚੋ ਕਿ ਕਿਤੇ ਤੁਹਾਡੇ ਮਨ ਵਿਚ ਜ਼ਿਆਦਾ ਪੈਸਾ ਕਮਾਉਣ ਜਾਂ ਮਸ਼ਹੂਰ ਬਣਨ ਦੀ ਇੱਛਾ ਤਾਂ ਨਹੀਂ ਹੈ। (1 ਯੂਹੰ 2:15, 17) ਯਾਦ ਰੱਖੋ ਕਿ ਜ਼ਿਆਦਾ ਪੈਸੇ ਹੋਣ ਕਰਕੇ ਇਕ ਵਿਅਕਤੀ ਲਈ ਰਾਜ ਦਾ ਸੰਦੇਸ਼ ਕਬੂਲ ਕਰਨਾ ਔਖਾ ਹੋ ਸਕਦਾ ਹੈ। (ਲੂਕਾ 18:24-27) ਜੇ ਇਕ ਵਿਅਕਤੀ ਅਮੀਰ ਬਣਨ ਦੇ ਨਾਲ-ਨਾਲ ਯਹੋਵਾਹ ਨਾਲ ਆਪਣਾ ਰਿਸ਼ਤਾ ਵੀ ਮਜ਼ਬੂਤ ਰੱਖਣਾ ਚਾਹੁੰਦਾ ਹੈ, ਤਾਂ ਇਹ ਨਾਮੁਮਕਿਨ ਹੈ।​—ਮੱਤੀ 6:24; ਮਰ 8:36.

ਨਾਸ਼ ਹੋਣ ਵਾਲੀਆਂ ਚੀਜ਼ਾਂ ʼਤੇ ਭਰੋਸਾ ਨਾ ਕਰੋ!​—ਪੈਸਾ ਨਾਂ ਦੀ ਵੀਡੀਓ ਚਲਾਓ ਫਿਰ ਹਾਜ਼ਰੀਨ ਤੋਂ ਪੁੱਛੋ:

  •   ਸਹੀ ਫ਼ੈਸਲੇ ਕਰਨ ਵਿਚ ਕਹਾਉਤਾਂ 23:4, 5 ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ?

8. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) lff ਪਾਠ 60

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 38 ਅਤੇ ਪ੍ਰਾਰਥਨਾ