Skip to content

Skip to table of contents

3-9 ਜੂਨ

ਜ਼ਬੂਰ 45-47

3-9 ਜੂਨ

ਗੀਤ 27 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਯਿਸੂ ਮਸੀਹ ਆਪਣੀ ਲਾੜੀ ਯਾਨੀ 144,000 ਜਣਿਆਂ ਨਾਲ

1. ਰਾਜੇ ਦੇ ਵਿਆਹ ਬਾਰੇ ਇਕ ਗੀਤ

(10 ਮਿੰਟ)

ਜ਼ਬੂਰ 45 ਵਿਚ ਯਹੋਵਾਹ ਦੇ ਚੁਣੇ ਹੋਏ ਰਾਜੇ ਦੇ ਵਿਆਹ ਬਾਰੇ ਦੱਸਿਆ ਗਿਆ ਹੈ (ਜ਼ਬੂ 45:1, 13, 14; w14 2/15 10 ਪੈਰੇ 8-9)

ਰਾਜੇ ਦਾ ਵਿਆਹ ਆਰਮਾਗੇਡਨ ਦੀ ਲੜਾਈ ਤੋਂ ਬਾਅਦ ਹੋਵੇਗਾ (ਜ਼ਬੂ 45:3, 4; w22.05 17 ਪੈਰੇ 10-12)

ਇਸ ਵਿਆਹ ਤੋਂ ਸਾਰੇ ਇਨਸਾਨਾਂ ਨੂੰ ਬਰਕਤਾਂ ਮਿਲਣਗੀਆਂ (ਜ਼ਬੂ 46:8-11; it-2 1169)


ਖ਼ੁਦ ਨੂੰ ਪੁੱਛੋ, ‘ਕੀ ਮੇਰਾ ਦਿਲ ਰਾਜਾ ਯਿਸੂ ਮਸੀਹ ਬਾਰੇ ਖ਼ੁਸ਼ ਖ਼ਬਰੀ ਸੁਣਾਉਣ ਲਈ “ਉੱਛਲ਼” ਰਿਹਾ ਹੈ?’​—ਜ਼ਬੂ 45:1.

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 45:16​—ਇਸ ਆਇਤ ਤੋਂ ਨਵੀਂ ਦੁਨੀਆਂ ਬਾਰੇ ਕੀ ਪਤਾ ਲੱਗਦਾ ਹੈ? (w17.04 11 ਪੈਰਾ 9)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। (lmd ਪਾਠ 1 ਨੁਕਤਾ 3)

5. ਭਾਸ਼ਣ

(5 ਮਿੰਟ) ijwbv 26​—ਵਿਸ਼ਾ: ਜ਼ਬੂਰ 46:10 ਦਾ ਕੀ ਮਤਲਬ ਹੈ? (th ਪਾਠ 18)

6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ

(4 ਮਿੰਟ) ਪ੍ਰਦਰਸ਼ਨ। g 4/11 1012​—ਵਿਸ਼ਾ: ਸਮਲਿੰਗਤਾ ਬਾਰੇ ਤੁਹਾਡਾ ਕੀ ਨਜ਼ਰੀਆ ਹੈ? (lmd ਪਾਠ 6 ਨੁਕਤਾ 5)

ਸਾਡੀ ਮਸੀਹੀ ਜ਼ਿੰਦਗੀ

ਗੀਤ 131

7. ਪਤੀ-ਪਤਨੀਓ, ਇਕ-ਦੂਜੇ ਲਈ ਪਿਆਰ ਜ਼ਾਹਰ ਕਰਦੇ ਰਹੋ

(10 ਮਿੰਟ) ਚਰਚਾ।

ਵਿਆਹ ਖ਼ੁਸ਼ੀ ਦਾ ਮੌਕਾ ਹੁੰਦਾ ਹੈ। (ਜ਼ਬੂ 45:13-15) ਇਹ ਦਿਨ ਉਸ ਜੋੜੇ ਲਈ ਜ਼ਿੰਦਗੀ ਦਾ ਸਭ ਤੋਂ ਖ਼ਾਸ ਦਿਨ ਹੁੰਦਾ ਹੈ। ਪਰ ਉਨ੍ਹਾਂ ਦੀ ਇਹ ਖ਼ੁਸ਼ੀ ਜ਼ਿੰਦਗੀ ਭਰ ਬਣੀ ਰਹੇ, ਇਸ ਲਈ ਉਹ ਕੀ ਕਰ ਸਕਦੇ ਹਨ?​—ਉਪ 9:9.

ਹਮੇਸ਼ਾ ਖ਼ੁਸ਼ ਰਹਿਣ ਲਈ ਜ਼ਰੂਰੀ ਹੈ ਕਿ ਪਤੀ-ਪਤਨੀ ਇਕ-ਦੂਜੇ ਲਈ ਲਗਾਤਾਰ ਪਿਆਰ ਜ਼ਾਹਰ ਕਰਦੇ ਰਹਿਣ। ਉਹ ਇਸਹਾਕ ਤੇ ਰਿਬਕਾਹ ਦੀ ਰੀਸ ਕਰ ਸਕਦੇ ਹਨ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਵਿਆਹ ਨੂੰ 30 ਤੋਂ ਜ਼ਿਆਦਾ ਸਾਲ ਹੋ ਚੁੱਕੇ ਸਨ, ਪਰ ਫਿਰ ਵੀ ਉਨ੍ਹਾਂ ਨੇ ਇਕ-ਦੂਜੇ ਲਈ ਆਪਣਾ ਪਿਆਰ ਜ਼ਾਹਰ ਕਰਨਾ ਘੱਟ ਨਹੀਂ ਕੀਤਾ। (ਉਤ 26:8) ਉਨ੍ਹਾਂ ਵਾਂਗ ਪਿਆਰ ਜ਼ਾਹਰ ਕਰਨ ਵਿਚ ਕਿਹੜੀ ਗੱਲ ਵਿਆਹੇ ਜੋੜਿਆਂ ਦੀ ਮਦਦ ਕਰ ਸਕਦੀ ਹੈ?

ਖ਼ੁਸ਼ਹਾਲ ਵਿਆਹੁਤਾ ਰਿਸ਼ਤੇ ਲਈ: ਪਿਆਰ ਜਤਾਓ। ਨਾਂ ਦੀ ਵੀਡੀਓ ਚਲਾਓ ਫਿਰ ਹਾਜ਼ਰੀਨ ਤੋਂ ਪੁੱਛੋ:

  • ਕਿਹੜੀਆਂ ਗੱਲਾਂ ਕਰਕੇ ਪਤੀ-ਪਤਨੀ ਵਿਚ ਦੂਰੀਆਂ ਆ ਸਕਦੀਆਂ ਹਨ?

  • ਉਹ ਅਜਿਹਾ ਕੀ ਕਰ ਸਕਦੇ ਹਨ ਕਿ ਉਨ੍ਹਾਂ ਦੇ ਜੀਵਨ ਸਾਥੀ ਨੂੰ ਮਹਿਸੂਸ ਹੋਵੇ ਕਿ ਉਹ ਉਨ੍ਹਾਂ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਪਰਵਾਹ ਕਰਦੇ ਹਨ?​—ਰਸੂ 20:35

8. ਮੰਡਲੀ ਦੀਆਂ ਲੋੜਾਂ

(5 ਮਿੰਟ)

9. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 143 ਅਤੇ ਪ੍ਰਾਰਥਨਾ