6-12 ਮਈ
ਜ਼ਬੂਰ 36-37
ਗੀਤ 87 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1.“ਦੁਸ਼ਟ ਲੋਕਾਂ ਕਰਕੇ ਪਰੇਸ਼ਾਨ ਨਾ ਹੋਵੋ”
(10 ਮਿੰਟ)
ਦੁਸ਼ਟ ਲੋਕਾਂ ਕਰਕੇ ਸਾਨੂੰ ਦੁੱਖ ਅਤੇ ਪਰੇਸ਼ਾਨੀ ਹੁੰਦੀ ਹੈ (ਜ਼ਬੂ 36:1-4; w17.04 10 ਪੈਰਾ 4)
“ਦੁਸ਼ਟ ਲੋਕਾਂ” ਪ੍ਰਤੀ ਗੁੱਸਾ ਪਾਲਣ ਨਾਲ ਸਾਡਾ ਆਪਣਾ ਵੀ ਨੁਕਸਾਨ ਹੁੰਦਾ ਹੈ (ਜ਼ਬੂ 37:1, 7, 8; w22.06 10 ਪੈਰਾ 10)
ਯਹੋਵਾਹ ਦੇ ਵਾਅਦਿਆਂ ʼਤੇ ਭਰੋਸਾ ਕਰਨ ਨਾਲ ਸਾਨੂੰ ਸ਼ਾਂਤੀ ਮਿਲਦੀ ਹੈ (ਜ਼ਬੂ 37:10, 11; w03 12/1 13 ਪੈਰਾ 20)
ਖ਼ੁਦ ਨੂੰ ਪੁੱਛੋ, ‘ਕੀ ਮੈਂ ਖ਼ੂਨ-ਖ਼ਰਾਬੇ ਅਤੇ ਲੜਾਈ-ਝਗੜੇ ਵਾਲੀਆਂ ਖ਼ਬਰਾਂ ਜ਼ਿਆਦਾ ਦੇਖਦਾ ਹਾਂ?’
2.ਹੀਰੇ-ਮੋਤੀ
(10 ਮਿੰਟ)
-
ਜ਼ਬੂ 36:6—ਯਹੋਵਾਹ ਦਾ “ਨਿਆਂ ਵੱਡੇ-ਵੱਡੇ ਪਹਾੜਾਂ [ਜਾਂ “ਪਰਮੇਸ਼ੁਰ ਦੇ ਪਹਾੜਾਂ,” ਫੁਟਨੋਟ]” ਵਰਗਾ ਹੈ, ਇਸ ਦਾ ਕੀ ਮਤਲਬ ਹੈ? (it-2 445)
-
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 37:1-26 (th ਪਾਠ 10)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। (lmd ਪਾਠ 1 ਨੁਕਤਾ 5)
5. ਦੁਬਾਰਾ ਮਿਲਣਾ
(4 ਮਿੰਟ) ਮੌਕਾ ਮਿਲਣ ਤੇ ਗਵਾਹੀ। ਉਸ ਵਿਅਕਤੀ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ ਜਿਸ ਨੇ ਪਹਿਲਾਂ ਸਟੱਡੀ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। (lmd ਪਾਠ 9 ਨੁਕਤਾ 4)
6. ਭਾਸ਼ਣ
(5 ਮਿੰਟ) ijwbv 45—ਵਿਸ਼ਾ: ਜ਼ਬੂਰ 37:4 ਦਾ ਕੀ ਮਤਲਬ ਹੈ? (th ਪਾਠ 13)
ਗੀਤ 33
7. ਕੀ ਤੁਸੀਂ “ਬਿਪਤਾ ਦੇ ਵੇਲੇ” ਲਈ ਤਿਆਰ ਹੋ?
(15 ਮਿੰਟ) ਚਰਚਾ।
ਅੱਜ ਹਰ ਥਾਂ ʼਤੇ ਕੁਦਰਤੀ ਆਫ਼ਤਾਂ ਅਤੇ ਇਨਸਾਨਾਂ ਦੁਆਰਾ ਲਿਆਂਦੀਆਂ ਬਿਪਤਾਵਾਂ ਕਹਿਰ ਢਾਹ ਰਹੀਆਂ ਹਨ। ਇਸ ਕਰਕੇ ਪੂਰੀ ਦੁਨੀਆਂ ਦੇ ਸਾਡੇ ਭੈਣ-ਭਰਾ ਨਾ ਸਿਰਫ਼ ਆਪਣੀਆਂ ਚੀਜ਼ਾਂ, ਸਗੋਂ ਆਪਣੇ ਪਿਆਰਿਆਂ ਨੂੰ ਵੀ ਗੁਆ ਬੈਠਦੇ ਹਨ। (ਜ਼ਬੂ 9:9, 10) ਇਸ ਤਰ੍ਹਾਂ ਦੀ “ਬਿਪਤਾ” ਸਾਡੇ ʼਤੇ ਕਦੀ ਵੀ ਆ ਸਕਦੀ ਹੈ। ਇਸ ਲਈ ਇਸ ਦਾ ਸਾਮ੍ਹਣਾ ਕਰਨ ਲਈ ਸਾਨੂੰ ਪਹਿਲਾਂ ਤੋਂ ਹੀ ਤਿਆਰ ਰਹਿਣਾ ਚਾਹੀਦਾ ਹੈ।
ਕਦਮ ਚੁੱਕਣ ਤੋਂ ਇਲਾਵਾ a ਅਸੀਂ ਹੋਰ ਕੀ ਕਰ ਸਕਦੇ ਹਾਂ?
-
ਆਪਣੇ ਮਨ ਨੂੰ ਤਿਆਰ ਕਰੋ: ਇਹ ਮੰਨ ਕੇ ਚੱਲੋ ਕਿ ਆਫ਼ਤ ਕਦੇ ਵੀ ਆ ਸਕਦੀ ਹੈ। ਫਿਰ ਸੋਚੋ ਕਿ ਕੋਈ ਆਫ਼ਤ ਆਉਣ ʼਤੇ ਤੁਸੀਂ ਕੀ ਕਰੋਗੇ। ਆਪਣੀਆਂ ਚੀਜ਼ਾਂ ਨਾਲ ਜ਼ਿਆਦਾ ਲਗਾਅ ਨਾ ਰੱਖੋ। ਇੱਦਾਂ ਤੁਸੀਂ ਆਫ਼ਤ ਆਉਣ ʼਤੇ ਸਮਝ ਤੋਂ ਕੰਮ ਲੈ ਸਕੋਗੇ ਅਤੇ ਆਪਣੀਆਂ ਚੀਜ਼ਾਂ ਬਚਾਉਣ ਦੀ ਬਜਾਇ ਤੁਸੀਂ ਆਪਣੀ ਤੇ ਦੂਸਰਿਆਂ ਦੀਆਂ ਜਾਨਾਂ ਬਚਾਉਣ ਬਾਰੇ ਜ਼ਿਆਦਾ ਸੋਚੋਗੇ। (ਉਤ 19:16; ਜ਼ਬੂ 36:9) ਨਾਲੇ ਫਿਰ ਚੀਜ਼ਾਂ ਗੁਆਉਣ ʼਤੇ ਤੁਸੀਂ ਹੱਦੋਂ ਵੱਧ ਦੁਖੀ ਨਹੀਂ ਹੋਵੋਗੇ ਅਤੇ ਅਸਲੀਅਤ ਸਵੀਕਾਰ ਕਰ ਸਕੋਗੇ।—ਜ਼ਬੂ 37:19
-
ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰੋ: ਖ਼ੁਦ ਨੂੰ ਯਕੀਨ ਦਿਵਾਓ ਕਿ ਯਹੋਵਾਹ ਤੁਹਾਡੀ ਦੇਖ-ਭਾਲ ਕਰ ਸਕਦਾ ਹੈ ਅਤੇ ਉਹ ਇੱਦਾਂ ਕਰਨਾ ਵੀ ਚਾਹੁੰਦਾ ਹੈ। (ਜ਼ਬੂ 37:18) ਹਰ ਰੋਜ਼ ਖ਼ੁਦ ਨੂੰ ਯਕੀਨ ਦਿਵਾਓ ਕਿ ਯਹੋਵਾਹ ਸਾਡਾ ਸਾਥ ਕਦੀ ਨਹੀਂ ਛੱਡੇਗਾ, ਫਿਰ ਚਾਹੇ ਕਿਸੇ ਆਫ਼ਤ ਵਿਚ ਸਿਰਫ਼ “ਸਾਡੀ ਜਾਨ” ਹੀ ਬਚੇ। ਉਹ ਸਾਨੂੰ ਰਾਹ ਦਿਖਾਉਂਦਾ ਰਹੇਗਾ। —ਯਿਰ 45:5; ਜ਼ਬੂ 37:23, 24
ਜਦੋਂ ਸਾਨੂੰ ਯਕੀਨ ਹੋਵੇਗਾ ਕਿ ਯਹੋਵਾਹ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ, ਤਾਂ ਇਕ ਤਰ੍ਹਾਂ ਨਾਲ ਅਸੀਂ ‘ਬਿਪਤਾ ਦੇ ਵੇਲੇ ਉਸ ਨੂੰ ਆਪਣਾ ਕਿਲਾ’ ਬਣਾ ਰਹੇ ਹੋਵਾਂਗੇ।—ਜ਼ਬੂ 37:39.
ਕੀ ਤੁਸੀਂ ਆਫ਼ਤਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ? ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
-
ਆਫ਼ਤਾਂ ਦੌਰਾਨ ਯਹੋਵਾਹ ਸਾਡੀ ਕਿੱਦਾਂ ਮਦਦ ਕਰ ਸਕਦਾ ਹੈ?
-
ਤਿਆਰ ਰਹਿਣ ਲਈ ਅਸੀਂ ਪਹਿਲਾਂ ਤੋਂ ਹੀ ਕਿਹੜੇ ਕਦਮ ਚੁੱਕ ਸਕਦੇ ਹਾਂ?
-
ਆਫ਼ਤਾਂ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) lff ਪਾਠ 58