Skip to content

Skip to table of contents

ਪ੍ਰਚਾਰ ਵਿਚ ਕੀ ਕਹੀਏ

ਪ੍ਰਚਾਰ ਵਿਚ ਕੀ ਕਹੀਏ

ਸਾਡਾ ਆਉਣ ਵਾਲਾ ਕੱਲ੍ਹ ਕਿੱਦਾਂ ਦਾ ਹੋਵੇਗਾ? (T-31 ਪਹਿਲਾ ਸਫ਼ਾ)

ਸਵਾਲ: ਜ਼ਰਾ ਇਸ ਸਵਾਲ ਵੱਲ ਧਿਆਨ ਦਿਓ। [ਪਹਿਲੇ ਸਫ਼ੇ ’ਤੇ ਦਿੱਤਾ ਸਵਾਲ ਦਿਖਾਓ।] ਤੁਸੀਂ ਕੀ ਸੋਚਦੇ ਹੋ? ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਸ੍ਰਿਸ਼ਟੀਕਰਤਾ ਕਿਹੜੇ ਵਾਅਦੇ ਕਰਦਾ ਹੈ? [ਜੇ ਘਰ-ਮਾਲਕ ਰਾਜ਼ੀ ਹੈ, ਤਾਂ ਹਵਾਲਾ ਦਿਖਾਓ।]

ਹਵਾਲਾ: ਪ੍ਰਕਾ 21:3, 4

ਪੇਸ਼ ਕਰੋ: ਇਹ ਪਰਚਾ ਦੱਸਦਾ ਹੈ ਕਿ ਰੱਬ ਦੁਨੀਆਂ ਦੇ ਹਾਲਾਤ ਕਿਵੇਂ ਸੁਧਾਰੇਗਾ?

ਸਾਡਾ ਆਉਣ ਵਾਲਾ ਕੱਲ੍ਹ ਕਿੱਦਾਂ ਦਾ ਹੋਵੇਗਾ? (T-31 ਸਫ਼ਾ 2)

ਸਵਾਲ: ਕੀ ਤੁਹਾਨੂੰ ਲੱਗਦਾ ਹੈ ਕਿ ਪਵਿੱਤਰ ਲਿਖਤਾਂ ਦੇ ਇਹ ਸ਼ਬਦ ਕਦੇ ਪੂਰੇ ਹੋਣਗੇ? [ਜੇ ਘਰ-ਮਾਲਕ ਦਿਲਚਸਪੀ ਰੱਖਦਾ ਹੈ, ਤਾਂ ਹਵਾਲਾ ਦਿਖਾਓ।]

ਹਵਾਲਾ: ਪ੍ਰਕਾ 21:3, 4

ਪੇਸ਼ ਕਰੋ: ਇਸ ਪਰਚੇ ਵਿਚ ਦੱਸਿਆ ਹੈ ਕਿ ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਇਸ ਤਰ੍ਹਾਂ ਸੱਚੀਂ ਹੋਵੇਗਾ।

ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!

ਸਵਾਲ: ਅੱਜ ਜ਼ਿੰਦਗੀ ਵਿਚ ਅਸੀਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ, ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰਾਰਥਨਾ ਕਰਨ ਨਾਲ ਸਾਡੀ ਕੋਈ ਮਦਦ ਹੋ ਸਕਦੀ ਹੈ? [ਜੇ ਘਰ-ਮਾਲਕ ਦਿਲਚਸਪੀ ਰੱਖਦਾ ਹੈ, ਤਾਂ ਹਵਾਲਾ ਪੜ੍ਹੋ।]

ਹਵਾਲਾ: ਫ਼ਿਲਿ 4:6, 7

ਪੇਸ਼ ਕਰੋ: [ਸਫ਼ਾ 24 ’ਤੇ ਪੈਰਾ 2 ਦੇਖੋ।] ਇਹ ਬਰੋਸ਼ਰ ਦੱਸਦਾ ਹੈ ਕਿ ਕਿੱਦਾਂ ਪ੍ਰਾਰਥਨਾ ਕਰਨ ਨਾਲ ਸਾਨੂੰ ਜ਼ਿਆਦਾ ਫ਼ਾਇਦਾ ਹੋ ਸਕਦਾ ਹੈ।

ਖ਼ੁਦ ਪੇਸ਼ਕਾਰੀ ਤਿਆਰ ਕਰੋ

ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ