ਸਾਡੀ ਮਸੀਹੀ ਜ਼ਿੰਦਗੀ
JW Library ਵਰਤਣ ਦੇ ਤਰੀਕੇ
ਸਟੱਡੀ ਕਰਨ ਲਈ:
-
ਬਾਈਬਲ ਅਤੇ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਪੜ੍ਹੋ
-
ਯੀਅਰ ਬੁੱਕ, ਰਸਾਲੇ ਅਤੇ ਹੋਰ ਪ੍ਰਕਾਸ਼ਨ ਪੜ੍ਹੋ। ਬੁੱਕ ਮਾਰਕ ਫੀਚਰ ਵਰਤੋ
-
ਸਭਾਵਾਂ ਦੀ ਤਿਆਰੀ ਕਰੋ ਅਤੇ ਜਵਾਬਾਂ ਥੱਲੇ ਨਿਸ਼ਾਨ ਲਗਾਓ
-
ਵੀਡੀਓ ਦੇਖੋ
ਸਭਾਵਾਂ ਵਿਚ:
-
ਭਾਸ਼ਣਕਾਰ ਦੁਆਰਾ ਦੱਸੇ ਹਵਾਲੇ ਦੇਖੋ। ਹਿਸਟਰੀ ਫੀਚਰ ਦੀ ਮਦਦ ਨਾਲ ਤੁਸੀਂ ਪਹਿਲਾਂ ਦੇਖੇ ਕਿਸੇ ਹਵਾਲੇ ਨੂੰ ਦੁਬਾਰਾ ਦੇਖ ਸਕਦੇ ਹੋ
-
ਸਭਾਵਾਂ ਵਿਚ ਬਹੁਤ ਸਾਰੇ ਪ੍ਰਕਾਸ਼ਨ ਲਿਆਉਣ ਦੀ ਬਜਾਇ ਤੁਸੀਂ ਆਪਣੇ ਮੋਬਾਇਲ ਜਾਂ ਟੈਬਲੇਟ ਤੋਂ ਸਭਾ ਵਿਚ ਪੇਸ਼ ਕੀਤੇ ਜਾਂਦੇ ਅਲੱਗ-ਅਲੱਗ ਭਾਗਾਂ ਦੀ ਜਾਣਕਾਰੀ ਨਾਲ-ਨਾਲ ਦੇਖ ਸਕਦੇ ਹੋ ਅਤੇ ਗੀਤ ਗਾ ਸਕਦੇ ਹੋ। JW Library ਤੇ ਉਹ ਨਵੇਂ ਗੀਤ ਹਨ ਜੋ ਅਜੇ ਗੀਤਾਂ ਵਾਲੀ ਕਿਤਾਬ ਵਿਚ ਛਪੇ ਨਹੀਂ ਹਨ
ਪ੍ਰਚਾਰ ਵਿਚ:
-
ਕਿਸੇ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ JW Library ਤੋਂ ਕੁਝ ਦਿਖਾਓ ਅਤੇ ਫਿਰ ਉਸ ਦੇ ਮੋਬਾਇਲ ਜਾਂ ਟੈਬਲੇਟ ਤੇ ਇਹ ਐਪ ਅਤੇ ਪ੍ਰਕਾਸ਼ਨ ਡਾਊਨਲੋਡ ਕਰਨ ਵਿਚ ਉਸ ਦੀ ਮਦਦ ਕਰੋ
-
ਬਾਈਬਲ ਦਾ ਹਵਾਲਾ ਲੱਭਣ ਲਈ ਸਰਚ ਫੀਚਰ ਵਰਤੋ। ਜੇ ਕੋਈ ਸ਼ਬਦ ਨਵੀਂ ਦੁਨੀਆਂ ਅਨੁਵਾਦ (ਅੰਗ੍ਰੇਜ਼ੀ) ਵਿਚ ਨਹੀਂ ਮਿਲਦਾ, ਤਾਂ ਇਸ ਨੂੰ ਰੈਫ਼ਰੈਂਸ ਬਾਈਬਲ ਵਿਚ ਲੱਭੋ
-
ਵੀਡੀਓ ਦਿਖਾਓ। ਜੇ ਘਰ-ਮਾਲਕ ਦੇ ਬੱਚੇ ਹਨ, ਤਾਂ ਉਸ ਨੂੰ ਯਹੋਵਾਹ ਦੇ ਦੋਸਤ ਬਣੋ ਵਿੱਚੋਂ ਕੋਈ ਵੀਡੀਓ ਦਿਖਾਓ। ਜਾਂ ਫਿਰ ਤੁਸੀਂ ਬਾਈਬਲ ਸਟੱਡੀ ਕਰਨ ਵਿਚ ਦਿਲਚਸਪੀ ਜਗਾਉਣ ਲਈ ਬਾਈਬਲ ਕਿਉਂ ਪੜ੍ਹੀਏ? ਨਾਂ ਦਾ ਵੀਡੀਓ ਵੀ ਦਿਖਾ ਸਕਦੇ ਹੋ। ਜੇ ਕੋਈ ਹੋਰ ਭਾਸ਼ਾ ਬੋਲਦਾ ਹੈ, ਤਾਂ ਉਸ ਦੀ ਭਾਸ਼ਾ ਵਿਚ ਵੀਡੀਓ ਦਿਖਾਓ
-
ਤੁਸੀਂ ਕਿਸੇ ਹੋਰ ਭਾਸ਼ਾ ਦੇ ਪਹਿਲਾਂ ਹੀ ਡਾਊਨਲੋਡ ਕੀਤੇ ਹੋਏ ਅਨੁਵਾਦ ਵਿੱਚੋਂ ਕੋਈ ਹਵਾਲਾ ਦਿਖਾ ਸਕਦੇ ਹੋ। ਹਵਾਲੇ ’ਤੇ ਜਾਓ, ਆਇਤ ਨੰਬਰ ’ਤੇ ਕਲਿੱਕ ਕਰੋ ਅਤੇ ਫਿਰ ਇਸ ਦੇ ਅਲੱਗ-ਅਲੱਗ ਅਨੁਵਾਦ ਦਿਖਾਉਣ ਵਾਲੇ ਬਟਨ ’ਤੇ ਕਲਿੱਕ ਕਰੋ