ਸਾਡੀ ਮਸੀਹੀ ਜ਼ਿੰਦਗੀ
ਕੀ ਤੁਸੀਂ JW Library ਵਰਤ ਰਹੇ ਹੋ?
JW Library ਮੁਫ਼ਤ ਐਪ (ਸਾਫਟਵੇਅਰ ਐਪਲੀਕੇਸ਼ਨ) ਹੈ ਜਿਸ ਰਾਹੀਂ ਤੁਸੀਂ ਬਾਈਬਲ, ਹੋਰ ਪ੍ਰਕਾਸ਼ਨ, ਵੀਡੀਓ ਅਤੇ ਆਡੀਓ ਪ੍ਰੋਗ੍ਰਾਮਾਂ ਨੂੰ ਆਪਣੇ ਮੋਬਾਇਲ, ਟੈਬਲੇਟ ਜਾਂ ਕੰਪਿਊਟਰ ਤੇ ਡਾਊਨਲੋਡ ਕਰ ਸਕਦੇ ਹੋ।
ਕਿਵੇਂ ਡਾਊਨਲੋਡ ਕਰੀਏ: ਆਨ-ਲਾਈਨ ਜਾ ਕੇ ਕਿਸੇ ਐਪ ਸਟੋਰ ਤੋਂ JW Library ਪਾਓ। ਇਹ ਐਪ ਵੱਖੋ-ਵੱਖਰੇ ਫ਼ੋਨਾਂ ਜਾਂ ਟੈਬਲੇਟ ਵਗੈਰਾ ਲਈ ਉਪਲਬਧ ਹੈ। ਆਨ-ਲਾਈਨ ਹੁੰਦੇ ਸਮੇਂ ਇਸ ਐਪ ਨੂੰ ਖੋਲ੍ਹੋ ਅਤੇ ਜਿਹੜੇ ਪ੍ਰਕਾਸ਼ਨ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਉਨ੍ਹਾਂ ਨੂੰ ਚੁਣੋ। ਜੇ ਤੁਹਾਡੇ ਘਰ ਇੰਟਰਨੈੱਟ ਨਹੀਂ ਹੈ, ਤਾਂ ਸ਼ਾਇਦ ਤੁਸੀਂ ਕਿੰਗਡਮ ਹਾਲ, ਪਬਲਿਕ ਲਾਇਬ੍ਰੇਰੀ ਵਿਚ ਜਾਂ ਕਿਸੇ ਇੰਟਰਨੈੱਟ ਕੈਫੇ ਤੇ ਜਾ ਕੇ ਪ੍ਰਕਾਸ਼ਨ ਡਾਊਨਲੋਡ ਕਰ ਸਕਦੇ ਹੋ। ਇਕ ਵਾਰ ਜਦੋਂ ਪ੍ਰਕਾਸ਼ਨ ਡਾਊਨਲੋਡ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਦੇਖਣ ਲਈ ਇੰਟਰਨੈੱਟ ਦੀ ਲੋੜ ਨਹੀਂ ਪੈਂਦੀ। ਪਰ JW Library ਤੇ ਹਮੇਸ਼ਾ ਨਵੇਂ ਫੀਚਰ ਆਉਂਦੇ ਰਹਿੰਦੇ ਹਨ, ਇਸ ਲਈ ਸਮੇਂ-ਸਮੇਂ ਤੇ ਆਨ-ਲਾਈਨ ਜਾ ਕੇ ਉਨ੍ਹਾਂ ਫੀਚਰਾਂ ਨੂੰ ਆਪਣੇ ਫ਼ੋਨ ਜਾਂ ਟੈਬਲੇਟ ਵਗੈਰਾ ’ਤੇ ਅਪਡੇਟ ਕਰਦੇ ਰਹੋ।
ਕਿਉਂ ਡਾਊਨਲੋਡ ਕਰੀਏ? JW Library ਦੀ ਵਰਤੋਂ ਕਰ ਕੇ ਖ਼ੁਦ ਸਟੱਡੀ ਕਰਨੀ ਅਤੇ ਸਭਾਵਾਂ ਵਿਚ ਪ੍ਰਕਾਸ਼ਨਾਂ ਨੂੰ ਨਾਲ-ਨਾਲ ਦੇਖਣਾ ਸੌਖਾ ਹੋ ਜਾਂਦਾ ਹੈ। ਇਹ ਪ੍ਰਚਾਰ ਵਿਚ ਵੀ ਫ਼ਾਇਦੇਮੰਦ ਹੈ, ਖ਼ਾਸਕਰ ਮੌਕਾ ਮਿਲਣ ’ਤੇ ਗਵਾਹੀ ਦਿੰਦੇ ਵੇਲੇ।