Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਮਰਕੁਸ 9-10

ਨਿਹਚਾ ਮਜ਼ਬੂਤ ਕਰਨ ਵਾਲਾ ਦਰਸ਼ਣ

ਨਿਹਚਾ ਮਜ਼ਬੂਤ ਕਰਨ ਵਾਲਾ ਦਰਸ਼ਣ

9:1-7

ਜ਼ਰਾ ਸੋਚੋ ਕਿ ਯਿਸੂ ਨੂੰ ਉਦੋਂ ਕਿਵੇਂ ਲੱਗਾ ਹੋਣਾ ਜਦੋਂ ਦਰਸ਼ਣ ਵਿਚ ਉਸ ਦਾ ਰੂਪ ਬਦਲ ਗਿਆ ਸੀ ਅਤੇ ਉਸ ਦੇ ਸਵਰਗੀ ਪਿਤਾ ਨੇ ਕਿਹਾ ਕਿ ਯਿਸੂ ’ਤੇ ਉਸ ਦੀ ਮਿਹਰ ਸੀ। ਬਿਨਾਂ ਸ਼ੱਕ, ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਰਹੇ ਯਿਸੂ ਦੀ ਨਿਹਚਾ ਮਜ਼ਬੂਤ ਹੋਈ ਹੋਣੀ। ਇਸ ਦਰਸ਼ਣ ਦਾ ਪਤਰਸ, ਯਾਕੂਬ ਤੇ ਯੂਹੰਨਾ ’ਤੇ ਵੀ ਜ਼ਬਰਦਸਤ ਅਸਰ ਪਿਆ। ਇਸ ਦਰਸ਼ਣ ਤੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਯਿਸੂ ਹੀ ਮਸੀਹ ਸੀ। ਲਗਭਗ 32 ਸਾਲਾਂ ਬਾਅਦ ਵੀ ਪਤਰਸ ਨੂੰ ਉਹ ਘਟਨਾ ਯਾਦ ਸੀ ਅਤੇ ਇਸ ਕਰਕੇ “ਭਵਿੱਖਬਾਣੀਆਂ” ਉੱਤੇ ਉਸ ਦਾ ਭਰੋਸਾ ਹੋਰ ਵਧਿਆ।​—2 ਪਤ 1:16-19.

ਭਾਵੇਂ ਅਸੀਂ ਇਹ ਸ਼ਾਨਦਾਰ ਦਰਸ਼ਣ ਖ਼ੁਦ ਆਪਣੀ ਅੱਖੀਂ ਨਹੀਂ ਦੇਖਿਆ, ਪਰ ਅਸੀਂ ਇਸ ਦੀ ਪੂਰਤੀ ਦੀ ਗਵਾਹੀ ਦਿੰਦੇ ਹਾਂ। ਯਿਸੂ ਇਕ ਸ਼ਕਤੀਸ਼ਾਲੀ ਰਾਜੇ ਵਜੋਂ ਰਾਜ ਕਰ ਰਿਹਾ ਹੈ। ਜਲਦੀ ਹੀ, ਉਹ “ਪੂਰੀ ਤਰ੍ਹਾਂ ਜਿੱਤ ਹਾਸਲ” ਕਰ ਕੇ ਨਵੀਂ ਦੁਨੀਆਂ ਦਾ ਰਾਹ ਖੋਲ੍ਹ ਦੇਵੇਗਾ।​—ਪ੍ਰਕਾ 6:2.

ਬਾਈਬਲ ਦੀ ਇਹ ਭਵਿੱਖਬਾਣੀ ਪੂਰੀ ਹੁੰਦਿਆਂ ਦੇਖ ਕੇ ਤੁਹਾਡੀ ਨਿਹਚਾ ਕਿੰਨੀ ਕੁ ਮਜ਼ਬੂਤ ਹੋਈ ਹੈ?