ਸਾਡੀ ਮਸੀਹੀ ਜ਼ਿੰਦਗੀ
ਆਪਣੇ ਬੱਚਿਆਂ ਦੀ ਮਸੀਹ ਦੇ ਪਿੱਛੇ ਚੱਲਣ ਵਿਚ ਮਦਦ ਕਰੋ
ਜਦੋਂ ਮਾਪੇ ਦੇਖਦੇ ਹਨ ਕਿ ਉਨ੍ਹਾਂ ਦਾ ਬੱਚਾ ‘ਆਪਣੇ ਆਪ ਦਾ ਤਿਆਗ ਕਰਦਾ ਹੈ ਅਤੇ ਤਸੀਹੇ ਦੀ ਸੂਲ਼ੀ ਚੁੱਕਦਾ ਹੈ ਅਤੇ ਯਿਸੂ ਦੇ ਪਿੱਛੇ-ਪਿੱਛੇ ਹਮੇਸ਼ਾ ਚੱਲਦਾ ਹੈ,’ ਤਾਂ ਮਾਪਿਆਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਹਿੰਦਾ। (ਮਰ 8:34; 3 ਯੂਹੰ 4) ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ ਤਾਂਕਿ ਉਹ ਯਿਸੂ ਦੀ ਪਿੱਛੇ ਚੱਲਣ, ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ? ਕਿਹੜੀਆਂ ਕੁਝ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਬੱਚੇ ਬਪਤਿਸਮੇ ਦਾ ਅਹਿਮ ਕਦਮ ਚੁੱਕਣ ਲਈ ਤਿਆਰ ਹਨ?
‘ਜਾਓ, ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ’ ਪੁਸਤਿਕਾ ਦੇ ਸਫ਼ੇ 4-5 ’ਤੇ “ਮਸੀਹੀ ਮਾਪਿਆਂ ਲਈ ਸੰਦੇਸ਼” ਪੜ੍ਹੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ’ਤੇ ਚਰਚਾ ਕਰੋ:
-
ਚੇਲਾ ਕਿਸ ਨੂੰ ਕਹਿੰਦੇ ਹਨ?
-
ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕੀ ਸਿਖਾਉਣਾ ਚਾਹੀਦਾ ਹੈ?
-
ਆਪਣੀ ਉਮਰ ਦੇ ਹਿਸਾਬ ਨਾਲ ਬਪਤਿਸਮੇ ਦੇ ਯੋਗ ਬਣਨ ਲਈ ਬੱਚਿਆਂ ਨੂੰ ਹੇਠਾਂ ਦਿੱਤੀਆਂ ਆਇਤਾਂ ਕਿਵੇਂ ਲਾਗੂ ਕਰਨੀਆਂ ਚਾਹੀਦੀਆਂ ਹਨ?