ਪ੍ਰਚਾਰ ਵਿਚ ਮਾਹਰ ਬਣੋ | ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ
ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ—ਸਵਾਲ ਪੁੱਛੋ
“ਖ਼ੁਸ਼ਦਿਲ ਪਰਮੇਸ਼ੁਰ” ਯਹੋਵਾਹ ਚਾਹੁੰਦਾ ਹੈ ਕਿ ਅਸੀਂ ਪ੍ਰਚਾਰ ਵਿਚ ਖ਼ੁਸ਼ੀ ਪਾਈਏ। (1 ਤਿਮੋ 1:11) ਜੇ ਅਸੀਂ ਆਪਣੇ ਹੁਨਰ ਨਿਖਾਰਾਂਗੇ, ਤਾਂ ਸਾਡੀ ਖ਼ੁਸ਼ੀ ਵਧਦੀ ਜਾਵੇਗੀ। ਸਵਾਲ ਪੁੱਛਣ ਨਾਲ ਦਿਲਚਸਪੀ ਪੈਦਾ ਹੋ ਸਕਦੀ ਹੈ ਅਤੇ ਇਹ ਗੱਲਬਾਤ ਸ਼ੁਰੂ ਕਰਨ ਦਾ ਇਕ ਤਰੀਕਾ ਹੈ। ਸਵਾਲ ਇਨਸਾਨ ਨੂੰ ਸੋਚਣ ਅਤੇ ਤਰਕ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ। (ਮੱਤੀ 22:41-45) ਦਰਅਸਲ, ਕਿਸੇ ਵਿਅਕਤ ਨੂੰ ਸਵਾਲ ਪੁੱਛ ਕੇ ਅਤੇ ਫਿਰ ਧਿਆਨ ਨਾਲ ਜਵਾਬ ਸੁਣ ਕੇ ਅਸੀਂ ਕਹਿ ਰਹੇ ਹੁੰਦੇ ਹਾਂ, ‘ਤੁਹਾਡੀ ਰਾਇ ਮੇਰੇ ਲਈ ਅਹਿਮ ਹੈ।’ (ਯਾਕੂ 1:19) ਵਿਅਕਤੀ ਦਾ ਜਵਾਬ ਸੁਣ ਕੇ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਗੱਲਬਾਤ ਕਰ ਸਕਦੇ ਹਾਂ।
ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਪਾਓ—ਆਪਣੇ ਹੁਨਰ ਨਿਖਾਰੋ—ਸਵਾਲ ਪੁੱਛੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਗ੍ਰੇਸ ਨੇ ਕਿਹੜੇ ਵਧੀਆ ਗੁਣ ਦਿਖਾਏ?
-
ਨੀਤਾ ਨੇ ਸਵਾਲ ਪੁੱਛ ਕੇ ਦਿਲਚਸਪੀ ਕਿਵੇਂ ਦਿਖਾਈ?
-
ਨੀਤਾ ਨੇ ਸਵਾਲ ਪੁੱਛ ਕੇ ਗ੍ਰੇਸ ਦੀ ਖ਼ੁਸ਼ ਖ਼ਬਰੀ ਪ੍ਰਤੀ ਦਿਲਚਸਪੀ ਕਿਵੇਂ ਜਗਾਈ?
-
ਨੀਤਾ ਨੇ ਸਵਾਲ ਪੁੱਛ ਕੇ ਗ੍ਰੇਸ ਦੀ ਸੋਚਣ ਅਤੇ ਤਰਕ ਕਰਨ ਵਿਚ ਕਿਵੇਂ ਮਦਦ ਕੀਤੀ?