Skip to content

Skip to table of contents

ਪ੍ਰਚਾਰ ਵਿਚ ਮਾਹਰ ਬਣੋ

ਗੱਲਬਾਤ ਕਰਨ ਲਈ ਸੁਝਾਅ

ਗੱਲਬਾਤ ਕਰਨ ਲਈ ਸੁਝਾਅ

ਮੈਮੋਰੀਅਲ ਦਾ ਸੱਦਾ-ਪੱਤਰ ਵੰਡਣ ਲਈ ਸੁਝਾਅ (19 ਮਾਰਚ–15 ਅਪ੍ਰੈਲ)

“ਅਸੀਂ ਤੁਹਾਨੂੰ ਇਕ ਖ਼ਾਸ ਮੌਕੇ ’ਤੇ ਆਉਣ ਦਾ ਸੱਦਾ ਦੇਣ ਆਏ ਹਾਂ। ਇਸ ਮੌਕੇ ’ਤੇ ਲੱਖਾਂ ਹੀ ਲੋਕ ਯਿਸੂ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਣਗੇ।” ਵਿਅਕਤੀ ਨੂੰ ਸੱਦਾ-ਪੱਤਰ ਦਿਓ ਜਾਂ ਫ਼ੋਨ ਜਾਂ ਟੈਬਲੇਟ ’ਤੇ ਸੱਦਾ-ਪੱਤਰ ਭੇਜੋ। “ਇਸ ਸੱਦਾ-ਪੱਤਰ ਵਿਚ ਦੱਸਿਆ ਗਿਆ ਹੈ ਕਿ ਸਾਡੇ ਇਲਾਕੇ ਵਿਚ ਇਹ ਯਾਦਗਾਰ ਕਦੋਂ ਤੇ ਕਿੱਥੇ ਮਨਾਈ ਜਾਵੇਗੀ [ਜਾਂ ਤੁਸੀਂ ਇਸ ਪ੍ਰੋਗ੍ਰਾਮ ਨੂੰ ਆਨ-ਲਾਈਨ ਕਿਵੇਂ ਦੇਖ ਸਕਦੇ ਹੋ]। ਇਸ ਤੋਂ ਇਕ ਹਫ਼ਤਾ ਪਹਿਲਾਂ ਇਕ ਹੋਰ ਭਾਸ਼ਣ ਦਿੱਤਾ ਜਾਵੇਗਾ। ਅਸੀਂ ਤੁਹਾਨੂੰ ਇਹ ਭਾਸ਼ਣ ਸੁਣਨ ਦਾ ਵੀ ਸੱਦਾ ਦੇਣਾ ਚਾਹੁੰਦੇ ਹਾਂ।”

ਜਦੋਂ ਕੋਈ ਦਿਲਚਸਪੀ ਦਿਖਾਉਂਦਾ ਹੈ: ਯਿਸੂ ਦੀ ਮੌਤ ਦੀ ਯਾਦਗਾਰ ਨਾਂ ਦੀ ਵੀਡੀਓ ਦਿਖਾਓ [ਜਾਂ ਭੇਜੋ]।

ਅੱਗੋਂ: ਯਿਸੂ ਕਿਉਂ ਮਰਿਆ?

ਪਹਿਲੀ ਮੁਲਾਕਾਤ * (1-18 ਮਾਰਚ, 16-30 ਅਪ੍ਰੈਲ)

ਸਵਾਲ: ਤੁਹਾਨੂੰ ਇਹ ਸੁਣ ਕੇ ਕਿਵੇਂ ਲੱਗਦਾ ਕਿ ਡਾਕਟਰ ਤੇ ਨਰਸਾਂ ਆਪਣੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਦੂਜਿਆਂ ਦੀ ਮਦਦ ਕਰਦੇ ਹਨ?

ਹਵਾਲਾ: ਯੂਹੰ 15:13

ਅੱਗੋਂ: ਕਿਸੇ ਨੇ ਤੁਹਾਡੀ (ਜਾਂ ਤੁਹਾਡੇ ਕਿਸੇ ਆਪਣੇ ਦੀ) ਜ਼ਰੂਰ ਮਦਦ ਕੀਤੀ ਹੋਣੀ। ਤੁਹਾਨੂੰ ਉਸ ਦੀ ਮਦਦ ਤੋਂ ਕੀ ਫ਼ਾਇਦਾ ਹੋਇਆ?

ਦੂਜੀ ਮੁਲਾਕਾਤ *

ਸਵਾਲ: ਕਿਸੇ ਨੇ ਤੁਹਾਡੀ (ਜਾਂ ਤੁਹਾਡੇ ਕਿਸੇ ਆਪਣੇ ਦੀ) ਜ਼ਰੂਰ ਮਦਦ ਕੀਤੀ ਹੋਣੀ। ਤੁਹਾਨੂੰ ਉਸ ਦੀ ਮਦਦ ਤੋਂ ਕੀ ਫ਼ਾਇਦਾ ਹੋਇਆ?

ਹਵਾਲਾ: ਮੱਤੀ 20:28

ਅੱਗੋਂ: ਸਾਡੇ ਲਈ ਕਿਸੇ ਨੇ ਆਪਣੀ ਜਾਨ ਦਿੱਤੀ ਸੀ। ਅਸੀਂ ਉਸ ਦੀ ਯਾਦ ਵਿਚ ਇਕ ਖ਼ਾਸ ਪ੍ਰੋਗ੍ਰਾਮ ਰੱਖਿਆ ਹੈ। ਕੀ ਮੈਂ ਤੁਹਾਨੂੰ ਉਸ ਪ੍ਰੋਗ੍ਰਾਮ ’ਤੇ ਆਉਣ ਦਾ ਸੱਦਾ ਦੇ ਸਕਦਾ ਹਾਂ?

^ ਪੈਰਾ 7 ^ ਪੈਰਾ 11 ਤੁਸੀਂ ਹਾਲਾਤਾਂ ਅਨੁਸਾਰ ਸਵਾਲ ਵਿਚ ਫੇਰ-ਬਦਲ ਕਰ ਸਕਦੇ ਹੋ ਅਤੇ ਅਗਲੀ ਵਾਰ ਲਈ ਸਵਾਲ ਪੁੱਛ ਸਕਦੇ ਹੋ।