ਸਾਡੀ ਮਸੀਹੀ ਜ਼ਿੰਦਗੀ
ਹਰ ਮੁਸ਼ਕਲ ਦਾ ਅੰਤ ਜ਼ਰੂਰ ਹੋਵੇਗਾ
ਮੁਸ਼ਕਲਾਂ ਆਉਣ ਤੇ ਅਸੀਂ ਸੌਖਿਆਂ ਹੀ ਨਿਰਾਸ਼ ਹੋ ਸਕਦੇ ਹਾਂ, ਖ਼ਾਸ ਕਰਕੇ ਜੇ ਇਹ ਲੰਬੇ ਸਮੇਂ ਤਕ ਰਹਿਣ। ਦਾਊਦ ਜਾਣਦਾ ਸੀ ਕਿ ਰਾਜਾ ਸ਼ਾਊਲ ਕਰਕੇ ਉਸ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਸੀ, ਉਹ ਇਕ ਦਿਨ ਜ਼ਰੂਰ ਖ਼ਤਮ ਹੋਣਗੀਆਂ। ਨਾਲੇ ਯਹੋਵਾਹ ਉਸ ਨੂੰ ਰਾਜਾ ਬਣਾਉਣ ਦਾ ਆਪਣਾ ਵਾਅਦਾ ਵੀ ਪੂਰਾ ਕਰੇਗਾ। (1 ਸਮੂ 16:13) ਨਿਹਚਾ ਹੋਣ ਕਰਕੇ ਦਾਊਦ ਨੇ ਧੀਰਜ ਰੱਖਿਆ ਤੇ ਯਹੋਵਾਹ ਦੀ ਉਡੀਕ ਕੀਤੀ ਕਿ ਉਹ ਉਸ ਦੇ ਹਾਲਾਤ ਠੀਕ ਕਰੇਗਾ।
ਕੋਈ ਮੁਸ਼ਕਲ ਆਉਣ ਤੇ ਸ਼ਾਇਦ ਅਸੀਂ ਆਪਣੀ ਸਮਝ, ਗਿਆਨ ਜਾਂ ਆਪਣੀ ਸੋਚ-ਸਮਝਣ ਦੀ ਕਾਬਲੀਅਤ ਵਰਤ ਕੇ ਉਸ ਨੂੰ ਹੱਲ ਕਰ ਸਕੀਏ। (1 ਸਮੂ 21:12-14; ਕਹਾ 1:4) ਪਰ ਬਾਈਬਲ ਦੇ ਅਸੂਲਾਂ ਮੁਤਾਬਕ ਸਭ ਕੁਝ ਕਰਨ ਤੋਂ ਬਾਅਦ ਵੀ ਸ਼ਾਇਦ ਸਾਡੀਆਂ ਕੁਝ ਮੁਸ਼ਕਲਾਂ ਖ਼ਤਮ ਨਾ ਹੋਣ। ਇੱਦਾਂ ਹੋਣ ਤੇ ਸਾਨੂੰ ਧੀਰਜ ਰੱਖਣਾ ਚਾਹੀਦਾ ਹੈ ਅਤੇ ਯਹੋਵਾਹ ਦੀ ਉਡੀਕ ਕਰਨੀ ਚਾਹੀਦੀ ਹੈ। ਜਲਦੀ ਹੀ ਉਹ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕਰ ਦੇਵੇਗਾ ਅਤੇ ਸਾਡੀਆਂ “ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ।” (ਪ੍ਰਕਾ 21:4) ਚਾਹੇ ਸਾਡੀ ਕਿਸੇ ਮੁਸ਼ਕਲ ਦਾ ਹੱਲ ਯਹੋਵਾਹ ਕਰਕੇ ਹੁੰਦਾ ਹੈ ਜਾਂ ਕਿਸੇ ਹੋਰ ਕਰਕੇ, ਪਰ ਇਕ ਗੱਲ ਤਾਂ ਪੱਕੀ ਹੈ ਕਿ ਹਰ ਮੁਸ਼ਕਲ ਦਾ ਅੰਤ ਜ਼ਰੂਰ ਹੋਵੇਗਾ। ਇਹ ਜਾਣ ਕੇ ਸਾਨੂੰ ਦਿਲਾਸਾ ਮਿਲ ਸਕਦਾ ਹੈ।
ਦੁਨੀਆਂ ਵੰਡੀ ਹੋਈ, ਪਰ ਅਸੀਂ ਇਕਜੁਟ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਦੱਖਣੀ ਅਮਰੀਕਾ ਵਿਚ ਕੁਝ ਮਸੀਹੀਆਂ ’ਤੇ ਕਿਹੜੀਆਂ ਮੁਸ਼ਕਲਾਂ ਆਈਆਂ?
-
ਉਨ੍ਹਾਂ ਨੇ ਧੀਰਜ ਅਤੇ ਪਿਆਰ ਕਿਵੇਂ ਦਿਖਾਇਆ?
-
ਉਨ੍ਹਾਂ ਨੇ ਆਪਣਾ ਧਿਆਨ “ਜ਼ਿਆਦਾ ਜ਼ਰੂਰੀ ਗੱਲਾਂ” ਉੱਤੇ ਕਿਵੇਂ ਲਾਈ ਰੱਖਿਆ?—ਫ਼ਿਲਿ 1:10