ਪ੍ਰਚਾਰ ਵਿਚ ਮਾਹਰ ਬਣੋ | ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ
ਗੰਦੀਆਂ ਆਦਤਾਂ ਛੱਡਣ ਵਿਚ ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ
ਸ਼ੁੱਧ ਚਾਲ-ਚਲਣ ਵਾਲੇ ਲੋਕ ਹੀ ਯਹੋਵਾਹ ਦੇ ਦੋਸਤ ਬਣ ਸਕਦੇ ਹਨ। (1 ਪਤ 1:14-16) ਜਦੋਂ ਇਕ ਵਿਦਿਆਰਥੀ ਗੰਦੀਆਂ ਆਦਤਾਂ ਛੱਡਦਾ ਹੈ, ਤਾਂ ਇਸ ਨਾਲ ਉਸ ਦੇ ਪਰਿਵਾਰ ਨੂੰ ਫ਼ਾਇਦਾ ਹੋ ਸਕਦਾ ਹੈ, ਉਸ ਦੀ ਸਿਹਤ ਚੰਗੀ ਹੋ ਸਕਦੀ ਹੈ ਅਤੇ ਉਸ ਦੇ ਪੈਸਿਆਂ ਦੀ ਬਚਤ ਹੋ ਸਕਦੀ ਹੈ।
ਵਿਦਿਆਰਥੀਆਂ ਨੂੰ ਯਹੋਵਾਹ ਦੇ ਨੈਤਿਕ ਮਿਆਰਾਂ ਬਾਰੇ ਸਾਫ਼-ਸਾਫ਼ ਦੱਸੋ। ਇਹ ਵੀ ਦੱਸੋ ਕਿ ਯਹੋਵਾਹ ਨੇ ਇਹ ਕਿਉਂ ਦਿੱਤੇ ਹਨ ਤੇ ਇਨ੍ਹਾਂ ਨੂੰ ਮੰਨਣ ਦੇ ਕੀ ਫ਼ਾਇਦੇ ਹੋ ਸਕਦੇ ਹਨ। ਵਿਦਿਆਰਥੀਆਂ ਦੀ ਸੋਚ ਬਦਲਣ ਵਿਚ ਉਨ੍ਹਾਂ ਦੀ ਮਦਦ ਕਰੋ। ਇਸ ਤਰ੍ਹਾਂ ਉਹ ਖ਼ੁਦ ਆਪਣੇ ਆਪ ਵਿਚ ਬਦਲਾਅ ਕਰ ਸਕਣਗੇ। (ਅਫ਼ 4:22-24) ਉਨ੍ਹਾਂ ਨੂੰ ਭਰੋਸਾ ਦਿਵਾਓ ਕਿ ਯਹੋਵਾਹ ਦੀ ਮਦਦ ਨਾਲ ਉਹ ਆਪਣੀਆਂ ਸਾਲਾਂ ਪੁਰਾਣੀਆਂ ਬੁਰੀਆਂ ਆਦਤਾਂ ਵੀ ਛੱਡ ਸਕਦੇ ਹਨ। (ਫ਼ਿਲਿ 4:13) ਉਨ੍ਹਾਂ ਨੂੰ ਸਿਖਾਓ ਕਿ ਜਦੋਂ ਉਨ੍ਹਾਂ ਦਾ ਕੋਈ ਗ਼ਲਤ ਕੰਮ ਕਰਨ ਦਾ ਦਿਲ ਕਰੇ, ਤਾਂ ਉਹ ਯਹੋਵਾਹ ਨੂੰ ਪ੍ਰਾਰਥਨਾ ਕਰਨ। ਉਨ੍ਹਾਂ ਦੀ ਅਜਿਹੇ ਹਾਲਾਤ ਪਛਾਣਨ ਵਿਚ ਮਦਦ ਕਰੋ ਜਿਨ੍ਹਾਂ ਵਿਚ ਉਹ ਗ਼ਲਤ ਕੰਮ ਕਰ ਸਕਦੇ ਹਨ। ਉਨ੍ਹਾਂ ਨੂੰ ਅਜਿਹੇ ਕੰਮ ਕਰਨ ਦੀ ਹੱਲਾਸ਼ੇਰੀ ਦਿਓ ਜਿਨ੍ਹਾਂ ਕਰਕੇ ਉਨ੍ਹਾਂ ਦਾ ਗ਼ਲਤ ਕੰਮ ਕਰਨ ਨੂੰ ਦਿਲ ਨਾ ਕਰੇ। ਜਦੋਂ ਬਾਈਬਲ ਵਿਦਿਆਰਥੀ ਯਹੋਵਾਹ ਦੀ ਮਦਦ ਨਾਲ ਖ਼ੁਦ ਨੂੰ ਬਦਲਣਗੇ, ਤਾਂ ਤੁਹਾਨੂੰ ਬਹੁਤ ਖ਼ੁਸ਼ੀ ਹੋਵੇਗੀ।
ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ . . . ਗੰਦੀਆਂ ਆਦਤਾਂ ਛੱਡਣ ਲਈ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਬਜ਼ੁਰਗਾਂ ਅਤੇ ਨੀਤਾ ਨੂੰ ਗ੍ਰੇਸ ’ਤੇ ਭਰੋਸਾ ਸੀ?
-
ਨੀਤਾ ਨੇ ਗ੍ਰੇਸ ਦੀ ਕਿਵੇਂ ਮਦਦ ਕੀਤੀ?
-
ਗ੍ਰੇਸ ਨੇ ਯਹੋਵਾਹ ਤੋਂ ਮਦਦ ਕਿਵੇਂ ਲਈ?