ਪ੍ਰਚਾਰ ਵਿਚ ਮਾਹਰ ਬਣੋ
ਗੱਲਬਾਤ ਕਰਨ ਲਈ ਸੁਝਾਅ
ਮੈਮੋਰੀਅਲ ਦਾ ਸੱਦਾ-ਪੱਤਰ ਵੰਡਣ ਲਈ ਸੁਝਾਅ (11 ਮਾਰਚ–4 ਅਪ੍ਰੈਲ)
“ਅਸੀਂ ਤੁਹਾਨੂੰ ਇਕ ਖ਼ਾਸ ਮੌਕੇ ʼਤੇ ਆਉਣ ਦਾ ਸੱਦਾ ਦੇਣ ਆਏ ਹਾਂ। ਇਸ ਮੌਕੇ ʼਤੇ ਲੱਖਾਂ ਹੀ ਲੋਕ ਯਿਸੂ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਣਗੇ।” ਵਿਅਕਤੀ ਨੂੰ ਸੱਦਾ-ਪੱਤਰ ਦਿਓ ਜਾਂ ਫ਼ੋਨ ਜਾਂ ਟੈਬਲੇਟ ʼਤੇ ਸੱਦਾ-ਪੱਤਰ ਭੇਜੋ। “ਇਸ ਸੱਦਾ-ਪੱਤਰ ਵਿਚ ਦੱਸਿਆ ਗਿਆ ਹੈ ਕਿ ਸਾਡੇ ਇਲਾਕੇ ਵਿਚ ਇਹ ਯਾਦਗਾਰ ਕਦੋਂ ਤੇ ਕਿੱਥੇ ਮਨਾਈ ਜਾਵੇਗੀ। ਇਸ ਤੋਂ ਇਕ ਹਫ਼ਤਾ ਪਹਿਲਾਂ ਇਕ ਹੋਰ ਭਾਸ਼ਣ ਦਿੱਤਾ ਜਾਵੇਗਾ। ਅਸੀਂ ਤੁਹਾਨੂੰ ਇਹ ਭਾਸ਼ਣ ਸੁਣਨ ਦਾ ਵੀ ਸੱਦਾ ਦੇਣਾ ਚਾਹੁੰਦੇ ਹਾਂ।”
ਜਦੋਂ ਕੋਈ ਦਿਲਚਸਪੀ ਦਿਖਾਵੇ: ਯਿਸੂ ਦੀ ਮੌਤ ਦੀ ਯਾਦਗਾਰ ਨਾਂ ਦੀ ਵੀਡੀਓ ਦਿਖਾਓ [ਜਾਂ ਭੇਜੋ]।
ਅੱਗੋਂ: ਯਿਸੂ ਕਿਉਂ ਮਰਿਆ?
ਪਹਿਲੀ ਮੁਲਾਕਾਤ (1-10 ਮਾਰਚ, 5-30 ਅਪ੍ਰੈਲ)
ਸਵਾਲ: ਤੁਸੀਂ ਉਨ੍ਹਾਂ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦੇ ਹੋ ਜੋ ਕਿਸੇ ਆਫ਼ਤ ਵੇਲੇ ਆਪਣੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਦੂਜਿਆਂ ਦੀ ਮਦਦ ਕਰਦੇ ਹਨ?
ਹਵਾਲਾ: ਯੂਹੰ 15:13
ਅੱਗੋਂ: ਕਿਸੇ ਨੇ ਤੁਹਾਡੀ (ਜਾਂ ਤੁਹਾਡੇ ਕਿਸੇ ਆਪਣੇ ਦੀ) ਜ਼ਰੂਰ ਮਦਦ ਕੀਤੀ ਹੋਣੀ। ਤੁਹਾਨੂੰ ਉਸ ਦੀ ਮਦਦ ਤੋਂ ਕੀ ਫ਼ਾਇਦਾ ਹੋਇਆ?
ਦੁਬਾਰਾ ਮੁਲਾਕਾਤ
ਸਵਾਲ: ਕਿਸੇ ਨੇ ਤੁਹਾਡੀ (ਜਾਂ ਤੁਹਾਡੇ ਕਿਸੇ ਆਪਣੇ ਦੀ) ਜ਼ਰੂਰ ਮਦਦ ਕੀਤੀ ਹੋਣੀ। ਤੁਹਾਨੂੰ ਉਸ ਦੀ ਮਦਦ ਤੋਂ ਕੀ ਫ਼ਾਇਦਾ ਹੋਇਆ?
ਹਵਾਲਾ: ਮੱਤੀ 20:28
ਅੱਗੋਂ: ਸਾਡੇ ਲਈ ਕਿਸੇ ਨੇ ਆਪਣੀ ਜਾਨ ਦਿੱਤੀ ਸੀ। ਅਸੀਂ ਉਸ ਦੀ ਯਾਦ ਵਿਚ ਇਕ ਖ਼ਾਸ ਪ੍ਰੋਗ੍ਰਾਮ ਰੱਖਿਆ ਹੈ। ਕੀ ਮੈਂ ਤੁਹਾਨੂੰ ਉਸ ਪ੍ਰੋਗ੍ਰਾਮ ʼਤੇ ਆਉਣ ਦਾ ਸੱਦਾ ਦੇ ਸਕਦਾ ਹਾਂ?